ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਕਿਹਾ ਕਿ ਇੰਦਰੀ ਵਿਧਾਨ ਸਭਾ ਖੇਤਰ ਦੇ ਤਹਿਤ ਪਿੰਡ ਖਾਨਪੁਰ ਤੋਂ ਲਾਡਵਾ ਤੱਕ ਚਾਰ ਮਾਰਗੀ ਸੜਕ ਲਈ ਰਾਇਟ ਆਫ ਵੇ ਚੈਕ ਕਰਵਾ ਲੈਣਗੇ, ਜੇਕਰ ਉਪਯੁਕਤ ਪਾਇਆ ਗਿਆ ਤਾਂ ਅਗਲੇ ਵਿੱਤ ਸਾਲ ਵਿਚ ਬਣਵਾ ਦਿੱਤੀ ਜਾਵੇਗੀ।
ਦੁਸ਼ਯੰਤ ਚੌਟਾਲਾ (Dushyant Chautala) ਅੱਜ ਇੱਥੇ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਸਦਨ ਦੇ ਇਕ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਖਾਨਪੁਰ ਤੋਂ ਲਾਡਵਾ ਤਕ ਸੜਕ ਦੀ ਕੁੱਲ ਲੰਬਾਈ 59.25 ਕਿਲੋਮੀਟਰ ਹੈ, ਇਸ ਵਿੱਚੋਂ ਕਰਨਾਲ, ਲਾੜਵਾ, ਬਾਬੈਨ ਅਤੇ ਸ਼ਾਹਬਾਦ ਵਿਚ 39.03 ਕਿਲੋਮੀਟਰ ਸੜਕ ਦੀ ਲੰਬਾਈ ਪਹਿਲਾਂ ਤੋਂ ਹੀ ਚਾਰ ਮਾਰਗੀ ਹੈ ਅਤੇ ਬਾਕੀ ਸੜਕ ਜਿਸ ਦੀ ਲੰਬਾਈ 20.22 ਕਿਲੋਮੀਟਰ ਹੈ ਉਹ 10 ਮੀਟਰ ਚੌੜੀ ਹੈ।