ਅਮਰਨਾਥ

ਅਮਰਨਾਥ ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਚਾਰ ਬੱਸਾਂ ਦੀ ਆਪਸ ‘ਚ ਟੱਕਰ, 36 ਯਾਤਰੀ ਜ਼ਖਮੀ

ਜੰਮੂ-ਕਸ਼ਮੀਰ, 05 ਜੁਲਾਈ 2025: ਅਮਰਨਾਥ ਯਾਤਰੀਆਂ ਨੂੰ ਲੈ ਕੇ ਜਾ ਰਹੇ ਕਾਫਲੇ ਦੀਆਂ ਚਾਰ ਬੱਸਾਂ ਆਪਸ ‘ਚ ਟਕਰਾ ਗਈਆਂ। ਰਾਮਬਨ ਜ਼ਿਲ੍ਹੇ ਦੇ ਚੰਦਰਕੋਟ ਲੰਗਰ ਨੇੜੇ ਹੋਏ ਇਸ ਹਾਦਸੇ ‘ਚ ਲਗਭਗ 36 ਯਾਤਰੀ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਬੱਸ ਦੇ ਡਰਾਈਵਰ ਨੇ ਬ੍ਰੇਕ ਫੇਲ ਹੋਣ ਕਾਰਨ ਆਪਣਾ ਕੰਟਰੋਲ ਗੁਆ ਦਿੱਤਾ। ਇਸ ਕਾਰਨ ਕਾਫਲੇ ‘ਚ ਸ਼ਾਮਲ ਤਿੰਨ ਹੋਰ ਬੱਸਾਂ ਇੱਕ ਦੂਜੇ ਨਾਲ ਟਕਰਾ ਗਈਆਂ।

ਖ਼ਬਰ ਮਿਲਦੇ ਹੀ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀ ਸ਼ਰਧਾਲੂਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਰਾਮਬਨ ਲਿਜਾਇਆ ਗਿਆ। ਬਾਕੀ ਯਾਤਰੀਆਂ ਨੂੰ ਹੋਰ ਵਾਹਨਾਂ ‘ਚ ਪਹਿਲਗਾਮ ਭੇਜਿਆ ਗਿਆ।

ਇਸ ਤੋਂ ਪਹਿਲਾਂ, ਭਾਰੀ ਬਾਰਸ਼ ਦੇ ਬਾਵਜੂਦ, ਸ਼ਨੀਵਾਰ ਨੂੰ ਭਗਵਤੀ ਨਗਰ ਬੇਸ ਕੈਂਪ ਤੋਂ 6,900 ਸ਼ਰਧਾਲੂਆਂ ਦਾ ਇੱਕ ਨਵਾਂ ਜੱਥਾ ਰਵਾਨਾ ਹੋਇਆ। ਇਸ ਜੱਥੇ ‘ਚ 5196 ਪੁਰਸ਼, 1427 ਔਰਤਾਂ, 24 ਬੱਚੇ, 331 ਸਾਧੂ ਅਤੇ ਸਾਧਵੀਆਂ ਅਤੇ ਇੱਕ ਟ੍ਰਾਂਸਜੈਂਡਰ ਸ਼ਾਮਲ ਹੈ।

ਯਾਤਰਾ ਸ਼ੁਰੂ ਹੋਣ ਦੇ ਦੂਜੇ ਦਿਨ, ਸ਼ੁੱਕਰਵਾਰ ਸ਼ਾਮ 7 ਵਜੇ ਤੱਕ, 26,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ‘ਚ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕੀਤੇ ਸਨ। ਇਹ ਗਿਣਤੀ 30 ਹਜ਼ਾਰ ਹੋ ਗਈ ਹੈ। ਅਮਰਨਾਥ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 38 ਦਿਨ ਤੱਕ ਚੱਲੇਗੀ |

Read More: ਅਮਰਨਾਥ ਯਾਤਰਾ 2025: ਹੁਣ ਤੱਕ 12348 ਸ਼ਰਧਾਲੂਆਂ ਨੇ ਪਵਿੱਤਰ ਸ਼ਿਵਲਿੰਗ ਦੇ ਕੀਤੇ ਦਰਸ਼ਨ, ਇੱਕ ਸ਼ਰਧਾਲੂ ਦੀ ਮੌ.ਤ

Scroll to Top