Jaipur serial bomb blast

ਜੈਪੁਰ ਬੰਬ ਧਮਾਕੇ ਦੇ ਚਾਰ ਮੁਲਜ਼ਮ ਬਰੀ, 2008 ‘ਚ ਹੋਏ ਸਨ ਅੱਠ ਲੜੀਵਾਰ ਧਮਾਕੇ

ਚੰਡੀਗੜ੍ਹ, 29 ਮਾਰਚ 2023: ਹਾਈਕੋਰਟ ਨੇ ਬੁੱਧਵਾਰ ਨੂੰ 13 ਮਈ 2008 ਦੇ ਜੈਪੁਰ ਲੜੀਵਾਰ ਬੰਬ ਧਮਾਕੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ । ਜਦਕਿ ਇਸ ਮਾਮਲੇ ‘ਚ ਇੱਕ ਨਾਬਾਲਗ ਦਾ ਮਾਮਲਾ ਕਿਸ਼ੋਰ ਬੋਰਡ ਨੂੰ ਭੇਜ ਦਿੱਤਾ ਗਿਆ ਹੈ। ਅਦਾਲਤ ਨੇ ਇਸ ਮਾਮਲੇ ‘ਚ ਡੈਥ ਰੈਫਰੈਂਸ ਦੇ ਹਵਾਲੇ ਸਮੇਤ ਮੁਲਜ਼ਮਾਂ ਵੱਲੋਂ ਪੇਸ਼ ਕੀਤੀਆਂ 28 ਅਪੀਲਾਂ ‘ਤੇ ਫੈਸਲਾ ਸੁਣਾਇਆ ਹੈ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਘਟਨਾ ਨਾਲ ਜਨਤਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਪਰ ਅਦਾਲਤ ਕਾਨੂੰਨ ਅਤੇ ਸਬੂਤਾਂ ਦੇ ਆਧਾਰ ‘ਤੇ ਆਪਣਾ ਫੈਸਲਾ ਦਿੰਦੀ ਹੈ।

ਹੇਠਲੀ ਅਦਾਲਤ ਨੇ ਯੂਏਪੀਏ ਤਹਿਤ ਵੱਖ-ਵੱਖ ਧਾਰਾਵਾਂ ਤਹਿਤ 4 ਮੁਲਜ਼ਮਾਂ ਨੂੰ ਦੋਸ਼ੀ
ਠਹਿਰਾਇਆ ਸੀ। ਸਾਲ 2019 ‘ਚ ਜੈਪੁਰ ਬੰਬ ਧਮਾਕੇ ਮਾਮਲੇ ‘ਚ ਫੈਸਲਾ ਸੁਣਾਉਂਦੇ ਹੋਏ ਹੇਠਲੀ ਅਦਾਲਤ ਨੇ ਇਸ ਮਾਮਲੇ ‘ਚ 4 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਮੁਲਜ਼ਮਾਂ ਨੂੰ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਅਤੇ ਇੱਕ ਮੁਲਜ਼ਮ ਨੂੰ ਬਰੀ ਕਰ ਦਿੱਤਾ। ਮਾਮਲੇ ‘ਚ ਕੁੱਲ 5 ਦੋਸ਼ੀ ਸਨ।

13 ਮਈ 2008 ਨੂੰ ਜੈਪੁਰ ਦੇ ਪਰਕੋਟੇ ‘ਚ 8 ਥਾਵਾਂ ‘ਤੇ ਲੜੀਵਾਰ ਬੰਬ ਧਮਾਕੇ

13 ਮਈ 2008 ਨੂੰ ਜੈਪੁਰ ਦੇ ਪਰਕੋਟੇ ‘ਚ 8 ਥਾਵਾਂ ‘ਤੇ ਲੜੀਵਾਰ ਬੰਬ ਧਮਾਕੇ ਹੋਏ ਸਨ। ਇਨ੍ਹਾਂ ‘ਚ 73 ਜਣਿਆਂ ਦੀ ਮੌਤ ਹੋ ਗਈ ਸੀ, ਜਦਕਿ 185 ਜ਼ਖਮੀ ਹੋ ਗਏ ਸਨ। 20 ਦਸੰਬਰ 2019 ਨੂੰ ਅਦਾਲਤ ਨੇ ਬੰਬ ਧਮਾਕਿਆਂ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ। ਇਸ ਕੇਸ ਵਿੱਚ ਬਚਾਅ ਪੱਖ ਵੱਲੋਂ 24 ਗਵਾਹ ਪੇਸ਼ ਕੀਤੇ ਗਏ, ਜਦੋਂ ਕਿ ਸਰਕਾਰ ਵੱਲੋਂ 1270 ਗਵਾਹ ਪੇਸ਼ ਕੀਤੇ ਗਏ। ਸਰਕਾਰ ਦੀ ਤਰਫੋਂ ਵਕੀਲਾਂ ਨੇ 800 ਪੰਨਿਆਂ ਦੀ ਬਹਿਸ ਕੀਤੀ। ਅਦਾਲਤ ਨੇ 2500 ਪੰਨਿਆਂ ਦਾ ਫੈਸਲਾ ਸੁਣਾਇਆ ਸੀ। ਉਦੋਂ ਤੋਂ ਚਾਰੋਂ ਮੁਲਜ਼ਮ ਜੇਲ੍ਹ ਵਿੱਚ ਹਨ।

ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਸੀ ਕਿ ਧਮਾਕੇ ਪਿੱਛੇ ਜੇਹਾਦੀ ਮਾਨਸਿਕਤਾ ਸੀ। ਇਹ ਮਾਨਸਿਕਤਾ ਇੱਥੇ ਹੀ ਨਹੀਂ ਰੁਕੀ। ਇਸ ਤੋਂ ਬਾਅਦ ਅਹਿਮਦਾਬਾਦ ਅਤੇ ਦਿੱਲੀ ਵਿੱਚ ਵੀ ਧਮਾਕੇ ਕੀਤੇ ਗਏ। ਅਦਾਲਤ ਨੇ ਮੁਹੰਮਦ ਸੈਫ, ਸੈਫੁਰ ਰਹਿਮਾਨ, ਸਰਵਰ ਆਜ਼ਮੀ ਅਤੇ ਮੁਹੰਮਦ ਸਲਮਾਨ ਨੂੰ ਕਤਲ, ਦੇਸ਼ਧ੍ਰੋਹ ਅਤੇ ਵਿਸਫੋਟਕ ਐਕਟ ਦੇ ਤਹਿਤ ਦੋਸ਼ੀ ਪਾਇਆ।

3 ਦੋਸ਼ੀ ਅਜੇ ਫਰਾਰ

ਅਦਾਲਤ ਨੇ ਮੁਹੰਮਦ ਸੈਫ, ਸੈਫੁਰ ਰਹਿਮਾਨ, ਸਰਵਰ ਆਜ਼ਮੀ ਅਤੇ ਮੁਹੰਮਦ ਸਲਮਾਨ ਨੂੰ ਕਤਲ, ਦੇਸ਼ਧ੍ਰੋਹ ਅਤੇ ਵਿਸਫੋਟਕ ਐਕਟ ਦੇ ਤਹਿਤ ਦੋਸ਼ੀ ਪਾਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 13 ਜਣਿਆਂ ਨੂੰ ਮੁਲਜ਼ਮ ਬਣਾਇਆ ਸੀ। 3 ਦੋਸ਼ੀ ਅਜੇ ਫਰਾਰ ਹਨ। ਜਦਕਿ 3 ਹੈਦਰਾਬਾਦ ਅਤੇ ਦਿੱਲੀ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਬਾਕੀ ਦੋ ਅਪਰਾਧੀ ਦਿੱਲੀ ਦੇ ਬਾਟਲਾ ਹਾਊਸ ਮੁਕਾਬਲੇ ਵਿੱਚ ਮਾਰੇ ਗਏ ਹਨ। 4 ਮੁਲਜ਼ਮ ਜੈਪੁਰ ਜੇਲ੍ਹ ਵਿੱਚ ਬੰਦ ਸਨ। ਜਿਨ੍ਹਾਂ ਨੂੰ ਹੇਠਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ।

Scroll to Top