ਚੰਡੀਗੜ੍ਹ 4 ਜਨਵਰੀ 2022: 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਭਾਰਤੀ (India)ਜਲ ਸੈਨਾ ਦੇ ਸਾਬਕਾ ਵਾਈਸ ਐਡਮਿਰਲ ਐੱਸਐਚ ਸਰਮਾ (Vice Admiral SH Sarma) ਦਾ ਸੋਮਵਾਰ ਨੂੰ ਭੁਵਨੇਸ਼ਵਰ ਵਿੱਚ ਦਿਹਾਂਤ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਰਮਾ 1971 ਦੀ ਜੰਗ ਦੌਰਾਨ ‘ਫਲੈਗ ਅਫਸਰ ਕਮਾਂਡਿੰਗ ਈਸਟਰਨ ਫਲੀਟ’ ਸਨ। ਉਹ ਪਿਛਲੇ ਦਸੰਬਰ ਵਿੱਚ 99 ਸਾਲ ਦੇ ਹੋ ਗਏ ਸਨ।
1971 ਦੀ ਜੰਗ (1971 war) ਵਿੱਚ ਭਾਰਤ (India) ਨੇ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਬੰਗਲਾਦੇਸ਼ ਦੀ ਸਥਾਪਨਾ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਵਾਈਸ ਐਡਮਿਰਲ ਐੱਸਐਚ ਸਰਮਾ (Vice Admiral SH Sarma) ਪੂਰਬੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਵਜੋਂ ਵੀ ਕੰਮ ਕਰ ਚੁੱਕੇ ਹਨ।