July 5, 2024 6:45 pm
Anil Vij

ਨੂੰਹ ਜ਼ਿਲ੍ਹੇ ‘ਚ ਮਨਰੇਗਾ ਦੇ ਤਹਿਤ ਸਾਬਕਾ ਸਰਪੰਚ ਅਤੇ ਪੁਲਿਸ ‘ਤੇ ਵਿਕਾਸ ਕੰਮਾਂ ‘ਚ ਗੜਬੜੀ ਦਾ ਦੋਸ਼, SIT ਨੂੰ ਸੌਂਪੀ ਜਾਂਚ

ਚੰਡੀਗੜ੍ਹ, 27 ਦਸੰਬਰ 2023: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਰਾਜਸਤਾਨ ਵਿਚ ਤਾਇਨਾਤ ਸੀਆਈਐੱਸਐੱਫ ਜਵਾਨ ਦੇ ਪਿਤਾ ਦੀ ਤੋਸ਼ਾਮ ਵਿਚ ਓਂਗਲੀ ਕੱਟਣ ਦੇ ਮਾਮਲੇ ਵਿਚ ਸਖਤ ਐਕਸ਼ਨ ਲੈਂਦੇ ਹੋਏ ਐੱਸਪੀ ਭਿਵਾਨੀ ਦੇ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜਾਂਚ ਤੋਸ਼ਾਮ ਤੋਂ ਬਾਹਰ ਕਿਸੇ ਅਧਿਕਾਰੀ ਤੋਂ ਕਰਾਉਣ ਦੇ ਨਿਰਦੇਸ਼ ਦਿੰਦੇ ਹੋਏ ਪੀੜਤ ਪਰਿਵਾਰ ‘ਤੇ ਹਮਲਾ ਕਰਨ ਵਾਲਿਆਂ ‘ਤੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ।

ਗ੍ਰਹਿ ਮੰਤਰੀ ਅਨਿਲ ਵਿਜ ਬੁੱਧਵਾਰ ਨੂੰ ਆਪਣੇ ਅੰਬਾਲਾ ਆਵਾਸ ‘ਤੇ ਸੂਬੇ ਦੇ ਕੋਨ-ਕੌਨੇ ਤੋਂ ਆਏ ਲੋਕਾਂ ਦੀ ਸਮੱਸਿਆਵਾਂ ਨੂੰ ਸੁਣ ਰਹੇ ਸਨ। ਸੀਆਈਏਸਏਫ ਜਵਾਰਨ ਨੇ ਦੱਸਿਆ ਕਿ ਜ਼ਮੀਨੀ ਕਬਜੇ ਦੇ ਮਾਮਲੇ ਵਿਚ ਪਿਛਲੇ ਦਿਨ ਉਨ੍ਹਾਂ ਦੇ ਪਿਤਾ ‘ਤੇ ਕੁੱਝ ਲੋਕਾਂ ਨੇ ਹਮਲਾ ਬੋਲ ਦਿੱਤਾ ਸੀ ਅਤੇ ਉਨ੍ਹਾਂ ਦੀ ਇਕ ਉਂਗਲੀ ਇਸ ਦੌਰਾਨ ਕੱਟ ਦਿੱਤੀ ਗਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਕੇਸ ਤਾਂ ਦਰਜ ਕੀਤਾ, ਪਰ ਠੋਸ ਕਾਰਵਾਈ ਨਾ ਹੋਣ ‘ਤੇ ਦੋਸ਼ੀ ਹੁਣ ਉਸ ਦੇ ਪਿਤਾ ਤੇ ਪਰਿਵਾਰ ਮੈਂਬਰਾਂ ਨੂੰ ਧਮਕੀਆਂ ਦੇ ਰਹੇ ਹਨ।

ਇਸੀ ਤਰ੍ਹਾ, ਨੂੰਹ ਜਿਲ੍ਹਾ ਦੇ ਪਿੰਡ ਅਕਲੀਮਪੁਰ ਦੇ ਮੌਜੂਦਾ ਸਰਪੰਚ ਨੇ ਸਾਬਕਾ ਸਰਪੰਚ ‘ਤੇ ਮਨਰੇਗਾ ਦੇ ਤਹਿਤ ਵਿਕਾਸ ਕੰਮਾਂ ਵਿਚ ਗੜਬੜੀ ਦੇ ਦੋਸ਼ ਲਗਾਏ। ਦੋਸ਼ ਸੀ ਕਿ ਇਸ ਮਾਮਲੇ ਵਿਚ ਸੀਏਮ ਫਲਾਇਗ ਨੇ ਸਾਬਕਾ ਸਰਪੰਚ ‘ਤੇ ਪਹਿਲਾਂ ਹੀ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ, ਪਰ ਪੁਲਿਸ ਸਾਬਕਾ ਸਰਪੰਚ ‘ਤੇ ਮਿਹਰਬਾਨੀ ਵਰਤ ਰਹੀ ਹੈ ਜਿਸ ਕਾਰਨ ਦੋਸ਼ੀ ਦੀ ਅਦਾਲਤ ਤੋਂ ਜ਼ਮਾਨਤ ਹੋ ਚੁੱਕੀ ਹੈ।

ਗ੍ਰਹਿ ਮੰਤਰੀ ਨੇ ਇਸ ਮਾਮਲੇ ਵਿਚ ਏਸਆਈਟੀ ਗਠਨ ਕਰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ। ਉੱਥੇ ਹੀ ਇਸੀ ਮਾਮਲੇ ਵਿਚ ਪਿੰਡ ਅਕਲੀਮਪੁਰ ਦੇ ਹੀ ਵਿਅਕਤੀ ਨੇ ਵੱਖ ਸ਼ਿਕਾਇਛ ਦੇ ਕੇ ਦੋਸ਼ ਲਗਾਇਆ ਕਿ ਊਸ ਨੇ ਸਾਬਕਾ ਸਰਪੰਚ ਵੱਲੋਂ ਵਿਕਾਸ ਕੰਮਾਂ ਵਿਚ ਕੀਤੀ ਗਈ ਗੜਬੜੀ ਦਾ ਦੋਸ਼ ਲਗਾਇਆ ਸੀ, ਜਿਨ੍ਹਾਂ ਦੇ ਬਾਅਦ ਉਸ ‘ਤੇ ਕੁੱਝ ਲੋਕਾਂ ਨੇ ਹਮਲਾ ਕੀਤਾ। ਗ੍ਰਹਿ ਮੰਤਰੀ ਨੇ ਏਸਪੀ ਨੁੰਹ ਨੂੰ ਮਾਮਲੇ ਵਿਚ ਕਾਰਵਾਈ ਦੇ ਨਿਰਦੇਸ਼ ਦਿੱਤੇ।

ਮਹਿਲਾ ਦੀ ਮੌਤ ਦੇ ਬਾਅਦ ਡਿੱਪੂ ਹੋਲਡਰ ‘ਤੇ ਰਾਸ਼ਨ ਲੈਣ ਦਾ ਦੋਸ਼

ਗ੍ਰਹਿ ਮੰਤਰੀ ਅਨਿਲ ਵਿਜ ਨੂੰ ਕਰਨਾਲ ਤੋਂ ਆਏ ਫਰਿਆਦੀ ਨੇ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਸਵਾ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋਈ ਸੀ ਅਤੇ ਊਦੋਂ ਉਸ ਨੇ ਪਤਨੀ ਦੀ ਮੌਤ ਦੇ ਦਸਤਾੇਵਜ ਜਮ੍ਹਾ ਕਰਾ ਕੇ ਕਾਰਡ ਤੋਂ ਨਾਂਅ ਕੱਟਣ ਨੂੰ ਕਿਹਾ ਸੀ, ਇਸ ਦੇ ਬਾਅਦ ਜਦੋਂ ਸਵਾ ਸਾਲ ਬਾਅਦ ਊਸ ਦੇਨ ਨਵਾਂ ਕਾਰਡ ਬਣਵਾਇਆ ਤਾਂ ਸੀਐੱਸਸੀ ਸੈਂਟਰ ਤੋਂ ਉਸ ਨੂੰ ਪਤਾ ਲੱਗਾ ਕਿ ਡਿਪੂ ਹੋਲਡਰ ਸਵਾ ਸਾਲ ਤਕ ਊਸ ਦੀ ਪਤਨੀ ਦੇ ਨਾਂਅ ਤੋਂ ਰਾਸ਼ਨ ਲੈਂਦਾ ਰਿਹਾ, ਮੰਤਰੀ ਨੇ ਮਾਮਲੇ ਵਿਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ।

ਗ੍ਰਹਿ ਮੰਤਰੀ ਅਨਿਲ ਵਿਜ ਨੂੰ ਕਰਨਾਲ ਤੋਂ ਆਈ ਮਹਿਲਾ ਨੇ ਕਬੂਤਰਬਾਰੀ ਮਾਮਲੇ ਵਿਚ ਕਾਰਵਾਈ ਨਹੀਂ ਹੋਣ ਦੀ ਸ਼ਿਕਾਇਤ ਦਿੱਤੀ। ਦੋਸ਼ ਸੀ ਕਿ ਏਜੰਟ ਨੇ ਅਮਰੀਕਾ ਭੇਜਣ ਦੇ ਨਾਂਅ ‘ਤੇ ਉਸ ਦੇ ਬੇਟੇ ਤੋਂ 30 ਲੱਖ ਰੁਪਏ ਦੀ ਠੱਗੀ ਕੀਤੀ, ਪਹਿਲਾਂ ਨੌਜੁਆਨ ਨੂੰ ਸਰਬਿਆ ਭੈਜਿਆ ਗਿਆ ਅਤੇ ਊਸ ਦੇ ਬਾਅਦ ਸਪੇਨ ਭੇਜ ਦਿੱਤਾ। ਇਸ ਦੇ ਬਾਅਦ ਹੋਰ 30 ਲੱਖ ਰੁਪਏ ਦੀ ਮੰਗ ਕੀਤੀ ਗਈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਕਬੂਤਰਬਾਜੀ ਮਾਮਲਿਆਂ ਦੇ ਲਈ ਗਠਨ ਏਸਆਈਟੀ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ।

ਰਿਵਾੜੀ ਤੋਂ ਆਈ ਮਹਿਲਾ ਫਰਿਆਦੀ ਨੇ ਦੋ ਗੁੱਟਾਂ ਵਿਚ ਝਗੜਾ ਹੋਣ ਦੇ ਮਾਮਲੇ ਵਿਚ ਕਾਰਵਾਈ ਨਾ ਹੋਣ ਦੀ ਸ਼ਿਕਾਇਤ ਦਿੱਤੀ। ਇਸੀ ਤਰ੍ਹਾ, ਯਮੁਨਾਨਗਰ ਤੋਂ ਆਈ ਮਹਿਲਾ ਨੇ ਉਸ ਦੇ ਪਤੀ ਨਾਲ ਜਬਰਦਸਤੀ ਸਾਇਨ ਕਰਾ ਕੇ ਪ੍ਰੋਪਰਟੀ ਹੜਪਨ ਦੇ ਦੋਸ਼ ਲਗਾਏ, ਨੁੰਹ ਨਿਵਾਸੀ ਫਰਿਆਦੀ ਨੈ ਮਾਰਕੁੱਟ ਮਾਮਲੇ ਵਿਚ ਕਾਰਵਾਈ ਨਹੀਂ ਹੋਣ, ਅੰਬਾਲਾ ਸਿਟੀ ਨਿਵਾਸੀ ਮਹਿਲਾ ਨੇ ਉਨ੍ਹਾਂ ਦੀ ਪ੍ਰੋਪਰਟੀ ‘ਤੇ ਕੁੱਝ ਹੋਰ ਲੋਕਾਂ ਵੱਲੋਂ ਜਬਰਦਸਤੀ ਕਬਜੇ ਦਾ ਯਤਨ ਕਰਨ, ਝੱਜਰ ਨਿਵਾਸੀ ਬਜੁਰਗ ਦੰਪਤੀ ਨੇ ਬੇਟੇ ਵੱਲੋਂ ਕਾਰਕੁੱਟ ਕਰਨ ਅਤੇ ਧਮਕੀ ਦੇਣ , ਜੀਂਦ ਨਿਵਾਸੀ ਪਰਿਵਾਰ ਨੇ ਘਰ ਵਿਚ ਜਬਰਨ ਘੁਸਕੇ ਤੋੜਫੋੜ ਤੇ ਚੋਰੀ ਕਰਨ, ਕੁਰੂਕਸ਼ੇਤਰ ਨਿਵਾਸੀ ਮਹਿਲਾ ਨੇ ਬਿਲਡਿੰਗ ਦੇ ਕੰਮ ਵਿਚ ਪੈਸੇ ਨਹੀਂ ਦੇਣ ਦੇ ਦੋਸ਼ ਲਗਾਏ ਜਿਸ ‘ਤੇ ਮੰਤਰੀ ਵਿਜ ਨੇ ਸਬੰਧਿਤ ਅਧਿਕਾਰੀਆਂ ਨੂੰ ਕਾਵਰਾਈ ਦੇ ਨਿਰਦੇਸ਼ ਦਿੱਤੇ। ਇਸੀ ਤਰ੍ਹਾ, ਜਨਸੁਣਵਾਈ ਦੌਰਾਨ ਹੋਰ ਮਾਮਲੇ ਵੀ ਆਏ ਜਿਨ੍ਹਾਂ ‘ਤੇ ਗ੍ਰਹਿ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ।