Daniel Vettori

RCB ਦੇ ਸਾਬਕਾ ਕਪਤਾਨ ਡੇਨੀਅਲ ਵਿਟੋਰੀ ਹੋਣਗੇ ਸਨਰਾਈਜ਼ਰਸ ਹੈਦਰਾਬਾਦ ਦੇ ਅਗਲੇ ਮੁੱਖ ਕੋਚ

ਚੰਡੀਗੜ੍ਹ, 07 ਅਗਸਤ 2023: ਸਨਰਾਈਜ਼ਰਸ ਹੈਦਰਾਬਾਦ ਨੇ ਨਿਊਜ਼ੀਲੈਂਡ ਦੇ ਦਿੱਗਜ ਖਿਡਾਰੀ ਡੇਨੀਅਲ ਵਿਟੋਰੀ (Daniel Vettori) ਨੂੰ ਆਈਪੀਐਲ ਦੇ ਅਗਲੇ ਸੀਜ਼ਨ ਲਈ ਆਪਣਾ ਮੁੱਖ ਕੋਚ ਨਿਯੁਕਤ ਕੀਤਾ ਹੈ। ਵਿਟੋਰੀ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ ਤੋਂ ਅਹੁਦਾ ਸੰਭਾਲਣਗੇ। ਪਿਛਲੇ ਸੀਜ਼ਨ ਵਿੱਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਬਰਾਇਨ ਲਾਰਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਵਿਟੋਰੀ ਆਈਪੀਐਲ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਕਪਤਾਨ ਰਹਿ ਚੁੱਕੇ ਹਨ। ਵਿਟੋਰੀ 2014 ਤੋਂ 2018 ਤੱਕ ਆਰਸੀਬੀ ਦੇ ਮੁੱਖ ਕੋਚ ਵੀ ਰਹੇ ਹਨ ਅਤੇ ਹਾਲ ਹੀ ਵਿੱਚ ਆਸਟਰੇਲੀਆ ਪੁਰਸ਼ ਟੀਮ ਦੇ ਸਹਾਇਕ ਕੋਚ ਸਨ।

ਬਰਾਇਨ ਲਾਰਾ ਨੇ 2023 ਦੇ ਆਈਪੀਐਲ ਸੀਜ਼ਨ ਤੋਂ ਪਹਿਲਾਂ ਸਨਰਾਈਜ਼ਰਜ਼ ਦੇ ਮੁੱਖ ਕੋਚ ਵਜੋਂ ਟਾਮ ਮੂਡੀ ਦੀ ਥਾਂ ਲੈ ਲਈ, ਪਰ ਟੀਮ ਚਾਰ ਜਿੱਤਾਂ ਅਤੇ ਦਸ ਹਾਰਾਂ ਨਾਲ ਆਖਰੀ (ਦਸਵੇਂ) ਸਥਾਨ ‘ਤੇ ਰਹੀ। ਵਿਟੋਰੀ (Daniel Vettori) ਦੀ ਨਿਯੁਕਤੀ ਦਾ ਮਤਲਬ ਹੈ ਕਿ ਸਨਰਾਈਜ਼ਰਜ਼ ਕੋਲ ਛੇ ਸੈਸ਼ਨਾਂ ਵਿੱਚ ਪੰਜਵਾਂ ਵੱਖਰਾ ਮੁੱਖ ਕੋਚ ਹੋਵੇਗਾ। ਮੂਡੀ (2019), ਟ੍ਰੇਵਰ ਬੇਲਿਸ (2020 ਅਤੇ 2021), ਮੂਡੀ ਦੁਬਾਰਾ (2022) ਅਤੇ ਬਰਾਇਨ ਲਾਰਾ (2023) ਸਨਰਾਈਜ਼ਰਜ਼ ਦੇ ਪਿਛਲੇ ਮੁੱਖ ਕੋਚ ਸਨ। ਹੈਦਰਾਬਾਦ ਦੀ ਟੀਮ ਆਖਰੀ ਵਾਰ 2020 ਵਿੱਚ ਆਈਪੀਐਲ ਪਲੇਆਫ ਵਿੱਚ ਪਹੁੰਚੀ ਸੀ।

 

Scroll to Top