July 2, 2024 9:51 pm
ਕਵੀ ਪ੍ਰੋ. ਅਨੂਪ ਵਿਰਕ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਕਵੀ ਪ੍ਰੋ. ਅਨੂਪ ਵਿਰਕ ਪੂਰੇ ਹੋ ਗਏ

ਚੰਡੀਗੜ੍ਹ, 15 ਅਕਤੂਬਰ 2023: ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਕਵੀ ਪ੍ਰੋ. ਅਨੂਪ ਵਿਰਕ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ। ਇੰਨੀਂ ਦਿਨੀਂ ਅਮਰੀਕਾ ਵਿਚ ਰਹਿ ਰਹੇ ਸਨ। ਪ੍ਰੋ. ਅਨੂਪ ਵਿਰਕ ਦਾ ਜਨਮ ਲਹਿੰਦੇ ਪੰਜਾਬ ਦੇ ਪਿੰਡ ਨੱਢਾ ਵਿਚ 21 ਮਾਰਚ 1946 ਨੂੰ ਹੋਇਆ ਸੀ।

ਪ੍ਰੋ. ਅਨੂਪ ਵਿਰਕ ਨੂੰ 2001 ਵਿੱਚ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ 2016 ਵਿੱਚ ਗਿਆਨੀ ਹੀਰਾ ਸਿੰਘ ਦਰਦ ਯਾਦਗਾਰੀ ਪੁਰਸਕਾਰ ਵੀ ਮਿਲਿਆ | ਇਸ ਤੋਂ ਇਲਾਵਾ ਪ੍ਰੋ. ਵਿਰਕ ਸਰਕਾਰੀ ਰਣਧੀਰ ਕਾਲਜ ਸੰਗਰੂਰ ਅਤੇ ਖ਼ਾਲਸਾ ਕਾਲਜ ਪਟਿਆਲਾ ਵਿਖੇ ਲੈਕਚਰਾਰ ਵੀ ਰਹੇ।

ਪ੍ਰੋ. ਅਨੂਪ ਵਿਰਕ ਦੀਆਂ ਚੋਣਵੀਆਂ ਲਿਖਤਾਂ ਵਿਚ ਅਨੁਭਵ ਦੇ ਅੱਥਰੂ,ਪੌਣਾਂ ਦਾ ਸਿਰਨਾਵਾਂ, ਪਿੱਪਲ ਦੇ ਪੱਤਿਆ ਵੇ, ਦਿਲ ਅੰਦਰ ਦਰਿਆਉ, ਮਾਣੀ ਰੁਦਨ ਕਰੇਂਦੀ ਯਾਰ, ਦੁੱੱਖ ਦੱਸਣ ਦਰਿਆ, ਰੂਹਾਂ ਦੇ ਰੂਬਰੂ ਸ਼ਾਮਲ ਹਨ। ਉਨ੍ਹਾਂ ਦਾ ਸਾਹਿਤ ਰਚਨਾ ਦੇ ਨਾਲ ਨਾਲ ਸਾਹਿਤਕ ਜਥੇਬੰਦੀਆਂ ਵਿਚ ਵੀ ਵੱਡਾ ਯੋਗਦਾਨ ਸੀ। ਉਨ੍ਹਾਂ ਦੇ ਪ੍ਰਗੀਤਕ ਕਵਿਤਾ ਵਿਚ ਵੱਡਾ ਨਾਂ ਸੀ। ਉਹ ਮਕਤਲ ਦੇ ਸੰਪਾਦਕ ਵੀ ਰਹੇ।