ਅਮਰੀਕਾ, 19 ਮਈ 2025: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ (Joe Biden) ਪ੍ਰੋਸਟੇਟ ਕੈਂਸਰ ਨਾਲ ਜੂਝ ਰਹੇ ਹਨ। 82 ਸਾਲਾ ਜੋਅ ਬਾਇਡਨ ਦੀ ਸਿਹਤ ਸੰਬੰਧੀ ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਡਾਕਟਰਾਂ ਨੇ ਕਿਹਾ ਹੈ ਕਿ ਬਾਇਡਨ ਪ੍ਰੋਸਟੇਟ ਕੈਂਸਰ ਦੇ ‘ਹਮਲਾਵਰ ਰੂਪ’ ਤੋਂ ਪੀੜਤ ਹਨ। ਇਹ ਬਿਮਾਰੀ ਬਾਇਡਨ ਦੀਆਂ ਹੱਡੀਆਂ ਤੱਕ ਫੈਲ ਗਿਆ ਹੈ।
ਬਾਈਡਨ ਨੇ ਪਹਿਲਾਂ ਪਿਸ਼ਾਬ ਸੰਬੰਧੀ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਡਾਕਟਰਾਂ ਨੇ ਹਾਈ-ਗ੍ਰੇਡ ਕੈਂਸਰ ਦੀ ਪੁਸ਼ਟੀ ਕੀਤੀ ਸੀ। ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਸਿਹਤ ਸਬੰਧੀ ਜਾਰੀ ਬਿਆਨ ‘ਚ ਕਿਹਾ ਹੈ ਕਿ ਬਾਇਡਨ ਦੀ ਮੌਜੂਦਾ ਹਾਲਤ ਹੱਡੀ ‘ਚ ਮੈਟਾਸਟੇਸਿਸ ਦਾ ਸੰਕੇਤ ਦਿੰਦੀ ਹੈ।
ਪ੍ਰੋਸਟੇਟ ਨੋਡਿਊਲ ਦੀ ਖੋਜ ਤੋਂ ਬਾਅਦ ਬਾਈਡਨ ਦੇ ਕਈ ਡਾਕਟਰੀ ਟੈਸਟ ਕਰਵਾਏ ਗਏ। ਟੈਸਟਾਂ ਦੌਰਾਨ ਗਲੀਸਨ ਸਕੋਰ 9 (ਗ੍ਰੇਡ ਗਰੁੱਪ 5) ਪਾਇਆ ਗਿਆ। ਇਸ ਨਾਲ ਪੁਸ਼ਟੀ ਹੋਈ ਕਿ ਬਾਇਡਨ ਨੂੰ ਹਾਈ-ਗ੍ਰੇਡ ਕੈਂਸਰ ਸੀ। ਇਹ ਹੱਡੀ ‘ਚ ਮੈਟਾਸਟੈਸਿਸ ਨੂੰ ਦਰਸਾਉਂਦਾ ਹੈ। ਉਸਦਾ ਪਰਿਵਾਰ ਇਲਾਜ ਦੇ ਤਰੀਕਿਆਂ ਬਾਰੇ ਡਾਕਟਰਾਂ ਨਾਲ ਸਲਾਹ ਕਰ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Joe Biden) ਨੇ ਬਾਇਡਨ ਦੀ ਸਿਹਤ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਟਰੂਥ ਸੋਸ਼ਲ ‘ਤੇ ਲਿਖਿਆ, ਮੇਲਾਨੀਆ ਅਤੇ ਮੈਂ ਜੋ ਬਾਇਡਨ ਦੀ ਡਾਕਟਰੀ ਜਾਂਚ ਬਾਰੇ ਸੁਣ ਕੇ ਦੁਖੀ ਹਾਂ। ਸਾਡੀਆਂ ਸੰਵੇਦਨਾਵਾਂ ਜਿਲ ਅਤੇ ਪੂਰੇ ਪਰਿਵਾਰ ਨਾਲ ਹਨ। ਟਰੰਪ ਨੇ ਬਾਇਡਨ ਦੇ ਛੇਤੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਬਾਇਡਨ ਦੀ ਸਹਿਯੋਗੀ ਅਤੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਬਾਇਡਨ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ।
ਉਨ੍ਹਾਂ ਨੇ ਕਿਹਾ ਕਿ ‘ਰਾਸ਼ਟਰਪਤੀ ਬਾਇਡਨ ਦੇ ਪ੍ਰੋਸਟੇਟ ਕੈਂਸਰ ਬਾਰੇ ਜਾਣ ਕੇ ਮੈਨੂੰ ਅਤੇ ਡੌਗ ਨੂੰ ਬਹੁਤ ਦੁੱਖ ਹੋਇਆ ਹੈ।’ ਅਸੀਂ ਇਸ ਸਮੇਂ ਬਾਇਡਨ ਅਤੇ ਉਸਦੇ ਪੂਰੇ ਪਰਿਵਾਰ ਲਈ ਪ੍ਰਾਰਥਨਾ ਕਰ ਰਹੇ ਹਾਂ। ਉਹ ਇੱਕ ਯੋਧਾ ਹੈ ਅਤੇ ਮੈਂ ਜਾਣਦੀ ਹਾਂ ਕਿ ਉਹ ਇਸ ਚੁਣੌਤੀ ਦਾ ਸਾਹਮਣਾ ਉਸੇ ਤਾਕਤ, ਦ੍ਰਿੜਤਾ ਅਤੇ ਆਸ਼ਾਵਾਦ ਨਾਲ ਕਰੇਗਾ ਜੋ ਹਮੇਸ਼ਾ ਉਸਦੇ ਜੀਵਨ ਅਤੇ ਅਗਵਾਈ ਨੂੰ ਪਰਿਭਾਸ਼ਿਤ ਕਰਦਾ ਰਿਹਾ ਹੈ। ਅਸੀਂ ਉਸਦੀ ਪੂਰੀ ਅਤੇ ਛੇਤੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।
Read More: ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਦੀ ਵਿਚੋਲਗੀ ਦੇ ਬਿਆਨ ਤੋਂ ਪਲਟੇ ਡੋਨਾਲਡ ਟਰੰਪ