ਚੰਡੀਗ੍ਹੜ, 24 ਅਪ੍ਰੈਲ 2025: ਪਹਿਲਗਾਮ ‘ਚ ਹੋਏ ਅੱ.ਤ.ਵਾ.ਦੀ ਹਮਲੇ ‘ਚ 26 ਜਣਿਆਂ ਦੀ ਜਾਨ ਚਲੀ ਗਈ। ਇਨ੍ਹਾਂ ‘ਚ ਦੋ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਇਸ ਹਮਲੇ ਦੀ ਪੂਰੀ ਦੁਨੀਆ ‘ਚ ਨਿੰਦਾ ਕੀਤੀ ਜਾ ਰਹੀ ਹੈ। ਹਾਲਾਂਕਿ, ਕਿਸੇ ਵੀ ਪਾਕਿਸਤਾਨੀ ਡਿਪਲੋਮੈਟ ਜਾਂ ਪਾਕਿਸਤਾਨੀ ਕ੍ਰਿਕਟਰ ਵੱਲੋਂ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕੋਈ ਪੋਸਟ ਸਾਹਮਣੇ ਨਹੀਂ ਆਇਆ ਹੈ। ਇਸ ਸੰਬੰਧ ‘ਚ ਪਾਕਿਸਤਾਨ ਦੇ ਸਾਬਕਾ ਲੈੱਗ ਸਪਿਨਰ ਦਾਨਿਸ਼ ਕਨੇਰੀਆ ਨੇ ਆਪਣੇ ਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ‘ਤੇ ਸਵਾਲ ਖੜ੍ਹੇ ਕੀਤੇ ਹਨ।
ਕਨੇਰੀਆ ਨੇਕਿਹਾ ਹੈ ਕਿ ਜੇਕਰ ਪਹਿਲਗਾਮ ਹਮਲੇ ‘ਚ ਪਾਕਿਸਤਾਨ ਦੀ ਕੋਈ ਭੂਮਿਕਾ ਨਹੀਂ ਹੈ ਤਾਂ ਸ਼ਾਹਬਾਜ਼ ਸ਼ਰੀਫ ਨੇ ਅਜੇ ਤੱਕ ਇਸਦੀ ਨਿੰਦਾ ਕਿਉਂ ਨਹੀਂ ਕੀਤੀ ? । ਦਾਨਿਸ਼ ਕਨੇਰੀਆ ਪਾਕਿਸਤਾਨ ਟੀਮ ‘ਚ ਚੁਣੇ ਗਏ ਹਿੰਦੂ ਖਿਡਾਰੀਆਂ ‘ਚੋਂ ਇੱਕ ਸਨ। ਉਨ੍ਹਾਂ ਨੇ ਹਿੰਦੂ ਹੋਣ ਕਾਰਨ ਟੀਮ ‘ਚ ਹੋਏ ਵਿਤਕਰੇ ਅਤੇ ਖਤਰਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਹੁਣ ਉਨ੍ਹਾਂ ਨੇ ਪਹਿਲਗਾਮ ਅੱ.ਤ.ਵਾ.ਦੀ ਹਮਲੇ ਸੰਬੰਧੀ ਕਈ ਟਵੀਟ ਕੀਤੇ ਹਨ।
22 ਅਪ੍ਰੈਲ ਨੂੰ ਆਪਣੇ ਟਵੀਟ ‘ਚ ਕਨੇਰੀਆ ਨੇ ਕਿਹਾ ਸੀ ਕਿ ਪਹਿਲਗਾਮ ‘ਚ ਇੱਕ ਹੋਰ ਜ਼ਾਲਮ ਹਮਲਾ।’ ਬੰਗਲਾਦੇਸ਼ ਤੋਂ ਲੈ ਕੇ ਬੰਗਾਲ ਅਤੇ ਕਸ਼ਮੀਰ ਤੱਕ, ਇਹੀ ਮਾਨਸਿਕਤਾ ਹਿੰਦੂਆਂ ਨੂੰ ਨਿਸ਼ਾਨਾ ਬਣਾਉਂਦੀ ਹੈ। ਪਰ ‘ਧਰਮ ਨਿਰਪੱਖ’ ਅਤੇ ਨਿਆਂਪਾਲਿਕਾ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਹਮਲਾਵਰ ‘ਦੱਬੇ-ਕੁਚਲੇ ਘੱਟ ਗਿਣਤੀ’ ਹਨ। ਪਹਿਲਗਾਮ ਦੇ ਪੀੜਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
Read More: Indus Water Treaty: ਕੀ ਹੈ ਭਾਰਤ-ਪਾਕਿਸਤਾਨ ਵਿਚਾਲੇ ਸਿੰਧੂ ਜਲ ਸੰਧੀ ?