July 5, 2024 1:26 am
Murali Vijay

ਸਾਬਕਾ ਸਲਾਮੀ ਬੱਲੇਬਾਜ਼ ਮੁਰਲੀ ​​ਵਿਜੇ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ

ਚੰਡੀਗੜ੍ਹ, 30 ਜਨਵਰੀ 2023: ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਮੁਰਲੀ ​​ਵਿਜੇ (Murali Vijay) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੁਰਲੀ ​​ਵਿਜੇ ਨੇ ਸੋਮਵਾਰ (30 ਜਨਵਰੀ) ਨੂੰ ਟਵਿੱਟਰ ‘ਤੇ ਦੱਸਿਆ ਕਿ ਉਹ ਹੁਣ ਵਿਦੇਸ਼ੀ ਲੀਗਾਂ ‘ਚ ਆਪਣੀ ਕਿਸਮਤ ਅਜ਼ਮਾਉਣਗੇ। ਵਿਜੇ ਨੇ ਆਖ਼ਰੀ ਵਾਰ ਭਾਰਤ ਲਈ ਦਸੰਬਰ 2018 ‘ਚ ਆਸਟ੍ਰੇਲੀਆ ਖ਼ਿਲਾਫ਼ ਪਰਥ ‘ਚ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ​​ਵਿਜੇ ਨੇ 61 ਟੈਸਟ, 17 ਵਨਡੇ ਅਤੇ ਨੌਂ ਟੀ-20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ।

ਮੁਰਲੀ ​​ਵਿਜੇ (Murali Vijay) ਨੇ 61 ਟੈਸਟ ਮੈਚਾਂ ‘ਚ 3982 ਦੌੜਾਂ, 17 ਵਨਡੇ ‘ਚ 339 ਦੌੜਾਂ ਅਤੇ 9 ਟੀ-20 ਮੈਚਾਂ ‘ਚ 169 ਦੌੜਾਂ ਬਣਾਈਆਂ। ਉਨ੍ਹਾਂ ਨੇ ਟੈਸਟ ‘ਚ 12 ਸੈਂਕੜੇ ਲਗਾਏ ਸਨ। ਮੁਰਲੀ ​​ਕ੍ਰਿਕਟ ਦੇ ਸਭ ਤੋਂ ਵੱਡੇ ਫਾਰਮੈਟ ‘ਚ ਸਫਲ ਰਹੇ। ਉਨਾਂ ਨੇ 38.28 ਦੀ ਔਸਤ ਨਾਲ ਸਕੋਰ ਬਣਾਇਆ। ਵਿਜੇ ਦਾ ਸਰਵੋਤਮ ਸਕੋਰ 167 ਦੌੜਾਂ ਸੀ। ​​ਵਿਜੇ ਨੇ ਟੈਸਟ ਵਿੱਚ 15 ਅਰਧ ਸੈਂਕੜੇ ਵੀ ਲਗਾਏ ਹਨ । ਉਹ ਵਨਡੇ ਅਤੇ ਟੀ-20 ‘ਚ ਟੈਸਟ ਵਰਗੀ ਸਫਲਤਾ ਹਾਸਲ ਨਹੀਂ ਕਰ ਸਕੇ।

ਵਿਜੇ ਨੇ ਕੀ ਲਿਖਿਆ?

ਮੁਰਲੀ ​​ਵਿਜੇ (Murali Vijay) ਨੇ ਕਿਹਾ, “ਅੱਜ ਬਹੁਤ ਧੰਨਵਾਦ ਅਤੇ ਨਿਮਰਤਾ ਨਾਲ, ਮੈਂ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। 2002-2018 ਤੱਕ ਦਾ ਮੇਰਾ ਸਫ਼ਰ ਮੇਰੇ ਜੀਵਨ ਦੇ ਸਭ ਤੋਂ ਸ਼ਾਨਦਾਰ ਸਾਲਾਂ ਵਿੱਚੋਂ ਇੱਕ ਰਿਹਾ ਹੈ ਕਿਉਂਕਿ ਖੇਡ ਦੇ ਉੱਚੇ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰਨਾ ਸਨਮਾਨ ਦੀ ਗੱਲ ਸੀ। ਮੈਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.), ਤਾਮਿਲਨਾਡੂ ਕ੍ਰਿਕਟ ਸੰਘ (ਟੀ.ਐੱਨ.ਸੀ.ਏ.), ਚੇਨਈ ਸੁਪਰ ਕਿੰਗਜ਼ ਅਤੇ ਚੈਮਪਲਾਸਟ ਸਨਮਾਰ ਦੁਆਰਾ ਮੈਨੂੰ ਦਿੱਤੇ ਮੌਕਿਆਂ ਲਈ ਧੰਨਵਾਦੀ ਹਾਂ।