Site icon TheUnmute.com

ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਰੌਸ ਟੇਲਰ ਨੇ ਕੀਵੀ ਕ੍ਰਿਕਟ ‘ਤੇ ਨਸਲਵਾਦ ਦਾ ਲਗਾਇਆ ਦੋਸ਼

Ross Taylor

ਚੰਡੀਗੜ੍ਹ 11 ਅਗਸਤ 2022: ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਅਤੇ ਧਾਕੜ ਬੱਲੇਬਾਜ਼ ਰੌਸ ਟੇਲਰ (Ross Taylor) ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਅਤੇ ਕੀਵੀ ਕ੍ਰਿਕਟ ‘ਤੇ ਨਸਲਵਾਦ ਦਾ ਦੋਸ਼ ਲਗਾਇਆ ਹੈ। ਰੌਸ ਟੇਲਰ ਨੇ ਆਪਣੀ ਸਵੈ-ਜੀਵਨੀ ਬਲੈਕ ਐਂਡ ਵ੍ਹਾਈਟ ਵਿੱਚ ਦੋਸ਼ ਲਾਇਆ ਹੈ ਕਿ ਉਸ ਨੂੰ ਆਪਣੇ ਕਰੀਅਰ ਦੌਰਾਨ ਨਸਲਵਾਦ ਦਾ ਸਾਹਮਣਾ ਕਰਨਾ ਪਿਆ।

ਇਸਦੇ ਨਾਲ ਹੀ ਟੇਲਰ ਰੌਸ (Ross Taylor) ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਨਿਊਜ਼ੀਲੈਂਡ ਵਿੱਚ ਕ੍ਰਿਕਟ ਗੋਰਿਆਂ ਦੀ ਖੇਡ ਸੀ। ਉਨ੍ਹਾਂ ਕਿਹਾ ਕਿ ਗੋਰਿਆਂ ਦੀ ਟੀਮ ਵਿੱਚ ਇੱਕ ਕਾਲਾ ਚਿਹਰਾ, ਇਸ ਦੇ ਨਾਲ ਚੁਣੌਤੀਆਂ ਆਉਂਦੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਤੁਹਾਡੇ ਟੀਮ ਦੇ ਸਾਥੀਆਂ ਜਾਂ ਕ੍ਰਿਕਟ ਦੇ ਲੋਕਾਂ ਨੂੰ ਦਿਖਾਈ ਨਹੀਂ ਦਿੰਦੀਆਂ। ਕਿਉਂਕਿ ਕ੍ਰਿਕਟ ਵਿੱਚ ਪੋਲੀਨੇਸ਼ੀਅਨ ਭਾਈਚਾਰੇ ਦੀ ਨੁਮਾਇੰਦਗੀ ਬਹੁਤ ਘੱਟ ਹੈ।

Exit mobile version