Prabhunath Singh

ਸਾਬਕਾ MP ਪ੍ਰਭੂਨਾਥ ਸਿੰਘ ਨੂੰ ਦੋਹਰੇ ਕਤਲ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਚੰਡੀਗੜ੍ਹ, 1 ਸਤੰਬਰ 2023 : ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸਾਬਕਾ ਸੰਸਦ ਮੈਂਬਰ ਪ੍ਰਭੂਨਾਥ ਸਿੰਘ (Prabhunath Singh) ਨੂੰ 1995 ਦੇ ਮਸ਼ਰਖ ਦੋਹਰੇ ਕਤਲ ਕੇਸ ਵਿੱਚ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਹੈ।

ਬਿਹਾਰ ਦੀ ਮਹਾਰਾਜਗੰਜ ਲੋਕ ਸਭਾ ਸੀਟ ਤੋਂ ਤਿੰਨ ਵਾਰ ਜੇਡੀਯੂ ਦੇ ਸੰਸਦ ਮੈਂਬਰ ਅਤੇ ਇੱਕ ਵਾਰ ਆਰਜੇਡੀ ਦੀ ਟਿਕਟ ‘ਤੇ ਰਹੇ ਪ੍ਰਭੂਨਾਥ ਸਿੰਘ (Prabhunath Singh) ‘ਤੇ 1995 ਵਿੱਚ ਮਸਰਖ ਵਿੱਚ ਇੱਕ ਪੋਲਿੰਗ ਬੂਥ ਨੇੜੇ 47 ਸਾਲਾ ਦਰੋਗਾ ਰਾਏ ਅਤੇ 18 ਸਾਲਾ ਰਾਜੇਂਦਰ ਰਾਏ ਦਾ ਕਤਲ ਕਰਨ ਦਾ ਦੋਸ਼ ਸੀ। ਦੋਸ਼ ਸੀ ਕਿ ਦੋਵਾਂ ਨੇ ਪ੍ਰਭੂਨਾਥ ਸਿੰਘ ਦੇ ਸਮਰਥਨ ਵਾਲੇ ਉਮੀਦਵਾਰ ਨੂੰ ਵੋਟ ਨਹੀਂ ਪਾਈ, ਇਸ ਲਈ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।

2008 ਵਿੱਚ ਪਟਨਾ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਪ੍ਰਭੂਨਾਥ ਸਿੰਘ ਨੂੰ ਬਰੀ ਕਰ ਦਿੱਤਾ ਸੀ। 2012 ਵਿੱਚ ਪਟਨਾ ਹਾਈ ਕੋਰਟ ਨੇ ਵੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਭਰਾ ਰਾਜੇਂਦਰ ਰਾਏ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

Scroll to Top