Satikar Kaur

ਸਾਬਕਾ MLA ਸਤਿਕਾਰ ਕੌਰ ਤੇ ਉਸਦਾ ਡਰਾਈਵਰ ਡਰੱਗ ਮਾਮਲੇ ‘ਚ ਗ੍ਰਿਫ਼ਤਾਰ

ਚੰਡੀਗੜ੍ਹ, 23 ਅਕਤੂਬਰ 2024: ਕਾਂਗਰਸ ਦੀ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਸਤਿਕਾਰ ਕੌਰ ਗਹਿਰੀ (satikar kaur) ਅਤੇ ਉਨ੍ਹਾਂ ਦੇ ਡਰਾਈਵਰ ਵਰਿੰਦਰ ਸਿੰਘ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਪੰਜਾਬ ਪੁਲਿਸ ਦੇ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਇਸਦੀ ਪੁਸ਼ਟੀ ਕੀਤੀ ਹੈ | ਸਤਿਕਾਰ ਕੌਰ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਵੱਲੋਂ ਵਿਧਾਇਕ ਰਹਿ ਚੁੱਕੇ ਹਨ|

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ, ਜਦਕਿ ਸੰਨੀ ਇਨਲਕੇਵ ਵਿਖੇ ਘਰ ‘ਚੋਂ 28 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਵਿਧਾਇਕ ਦੇ ਡਰਾਈਵਰ ਨੇ ਭੱਜਣ ਦੀ ਕੋਸ਼ਿਸ ਕੀਤੀ, ਇਸ ਦੌਰਾਨ ਗੱਡੀ ਦਾ ਟਾਇਰ ਪੁਲਿਸ ਮੁਲਾਜ਼ਮਾਂ ਦੇ ਪੈਰ ‘ਤੇ ਚੜ ਗਈ ਅਤੇ ਜ਼ਖਮੀ ਹੋ ਗਿਆ | ਪੁਲਿਸ ਨੇ ਉਨ੍ਹਾਂ ਦੇ ਘਰੋਂ 1 ਲੱਖ 56 ਹਜ਼ਾਰ ਰੁਪਏ ਬਰਾਮਦ ਕੀਤੇ ਹਨ |

ਸੁਖਚੈਨ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ANTF ਦੀ ਘਰ ‘ਚ ਤਲਾਸ਼ੀ ਜਾਰੀ ਹੈ | ਉਨ੍ਹਾਂ ਦੱਸਿਆ ਕਿ ਚਾਰ ਗੱਡੀਆਂ ਵੀ ਬਰਾਮਦ ਹੋਈਆਂ ਹਨ | ਜਿਨ੍ਹਾਂ ‘ਚ ਤਿੰਨ ਗੱਡੀਆਂ ਦੇ ਨੰਬਰ ਹਰਿਆਣਾ ਅਤੇ ਦਿੱਲੀ ਦੇ ਹਨ | ਦੂਜੇ ਪਾਸੇ ਸਤਿਕਾਰ ਕੌਰ ਦੇ ਘਰਵਾਲੇ ਦਾ ਕਹਿਣਾ ਹੈ ਕੀ ਉਹ ਡਰਾਈਵਰ ਵਰਿੰਦਰ ਸਿੰਘ ਨੂੰ ਨਹੀ ਜਾਣਦੇ | ਉਹ ਕਿਹਾ ਕਿ ਇਹ ਸਭ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਫਸਾਇਆ ਜਾ ਰਿਹਾ ਹੈ |

ਪੁਲਿਸ ਦਾ ਕਹਿਣਾ ਹੈ ਕਿ ਇੱਕ ਸੋਰਸ ਤੋਂ ਸੂਚਨਾ ਮਿਲੀ ਸੀ ਕਿ ਉਹ ਨਸ਼ੇ ਦਾ ਆਦੀ ਹੈ। ਇਸ ਦੇ ਨਾਲ ਹੀ ਇੱਕ ਬੀਬੀ ਹੈ ਜੋ ਉਸਨੂੰ ਨਸ਼ਾ ਵੇਚਣ ਲਈ ਮਜ਼ਬੂਰ ਕਰ ਰਹੀ ਹੈ। ਇਸਦੇ ਨਾਲ ਹੀ ਜਦੋਂ ਜਾਂਚ ਅੱਗੇ ਵਧੀ ਤਾਂ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ (Satikar Kaur)  ਦਾ ਨਾਂਅ ਸਾਹਮਣੇ ਆਇਆ ਹੈ।

ਪੁਲਿਸ ਮੁਤਾਬਕ ਉਕਤ ਵਿਅਕਤੀ ਨੇ ਪੁਲਿਸ ਨੂੰ ਕੁਝ ਕਾਲ ਰਿਕਾਰਡਿੰਗ ਵੀ ਦਿੱਤੀ ਸੀ। ਜਿਸ ‘ਚ ਨਸ਼ੇ ਦੇ ਸੌਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਦੋ ਮੋਬਾਈਲ ਨੰਬਰਾਂ ‘ਤੇ ਨਿਗਰਾਨੀ ਰੱਖੀ ਗਈ। ਇਸ ‘ਚ ਦੋ ਜਣਿਆਂ ਦੀ ਭੂਮਿਕਾ ਸਾਹਮਣੇ ਆਈ ਹੈ। ਫਿਰ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਗਾਹਕ ਬਣ ਕੇ ਉਨ੍ਹਾਂ ਤੋਂ ਨਨਸ਼ਾ ਮੰਗਵਾ ਸਕਦਾ ਹੈ। ਇਸ ਤੋਂ ਬਾਅਦ ਉਸ ਨੇ ਵਿਧਾਇਕ ਨਾਲ ਸੌਦਾ ਕੀਤਾ ਅਤੇ ਪੁਲਿਸ ਨੇ ਜਾਲ ਵਿਛਾ ਕੇ ਖਰੜ ਦੇ ਬੂਥਵਾਲਾ ਚੌਂਕ ‘ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ |

Scroll to Top