Anil Vij

ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਕਤਲ ਦੇ ਮਾਮਲੇ ਦੀ CBI ਤੋਂ ਕਰਵਾਈ ਜਾਵੇਗੀ ਜਾਂਚ: ਅਨਿਲ ਵਿਜ

ਚੰਡੀਗੜ੍ਹ, 26 ਫਰਵਰੀ 2024: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ (Nafe Singh Rathee) ਦੇ ਕਤਲ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿਜ ਅੱਜ ਇੱਥੇ ਵਿਧਾਨ ਸਭਾ ਵਿਚ ਬਜਟ ਇਜਲਾਸ ਦੌਰਾਨ ਲਿਆਏ ਗਏ ਕੰਮ ਰੋਕੋ ਪ੍ਰਸਤਾਵ ਦੇ ਸਬੰਧ ਵਿਚ ਆਪਣਾ ਜਵਾਬ ਦੇ ਰਹੇ ਸਨ। ਗ੍ਰਹਿ ਮੰਤਰੀ ਨੇ ਇਸ ਕਤਲ ਕਾਂਡ ‘ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਵਿਧਾਨ ਸਭਾ ਦੇ ਸਦਨ ਦੀ ਤਸੱਲੀ ਸੀਬੀਆਈ ਜਾਂਚ ਤੋਂ ਹੁੰਦੀ ਹੈ ਤਾਂ ਇਸ ਕਤਲਕਾਂਡ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ। ਵਿਜ ਨੇ ਕਿਹਾ ਕਿ ਇਹ ਬਹੁਤ ਹੀ ਦੁਖਦ ਘਟਨਾ ਹੈ ਅਤੇ ਨਫੇ ਸਿੰਘ ਰਾਠੀ (Nafe Singh Rathee) ਉਨ੍ਹਾਂ ਦੇ ਨਾਲ ਸਾਲ 1990 ਅਤੇ 2000 ਤੋਂ ਵਿਧਾਇਕ ਰਹੇ ਅਤੇ ਨਫੇ ਸਿੰਘ ਉਨ੍ਹਾਂ ਦੇ ਚੰਗੇ ਮਿੱਤਰ ਵੀ ਸਨ।

ਵਿਜ ਨੇ ਕਿਹਾ ਕਿ ਵਿਜੇਂ ਹੀ ਉਨ੍ਹਾਂ ਨੇ ਇਸ ਕਤਲਕਾਂਡ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਪੁਲਿਸ ਡਾਇਰੈਕਟਰ ਜਨਰਲ, ਝੱਜਰ ਦੇ ਪੁਲਿਸ ਸੁਪਰਡੈਂਟ ਅਤੇ ਐਸਟੀਐਫ ਦੇ ਪ੍ਰਮੁੱਖ ਨਾਲ ਗੱਲ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਨੂੰ ਐਸਟੀਐਫ ਦੇ ਪ੍ਰਮੁੱਖ ਨੂੰ ਸੌਂਪਿਆ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਪੁਲਿਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਸਬੰਧ ਵਿਚ ਕਈ ਪਹਿਲੂਆਂ ਦੇ ਬਾਰੇ ਵਿਚ ਉਹ ਸਦਨ ਨੂੰ ਨਹੀਂ ਦੱਸ ਸਕਦੇ ਹਨ ਪਰ ਇਸ ਕਤਲ ਕਾਂਡ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਕਤਲ ਕਾਂਡ ਵਿਚ ਨਫੇ ਸਿੰਘ ਰਾਠੀ ਦੇ ਭਤੀਜੇ ਵੱਲੋਂ ਰਾਜਨੀਤਿਕ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ।

ਸਦਨ ਵਿਚ ਇਸ ਕਤਲ ਕਾਂਡ ਦੇ ਸਬੰਧ ਵਿਚ ਵਿਰੋਧੀ ਧਿਰ ਵੱਲੋੋਂ ਚੁੱਕੇ ਗਏ ਨਫੇ ਸਿੰਘ ਰਾਠੀ ਵੱਲੋਂ ਮੰਗੀ ਗਈ ਸੁਰੱਖਿਆ ਦੇ ਸਵਾਲ ਦੇ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਸਹੀ ਹੈ ਕਿ ਨਫੇ ਸਿੰਘ ਰਾਠੀ ਨੇ ਸੁਰੱਖਿਆ ਮੰਗੀ ਸੀ ਅਤੇ ਝੱਜਰ ਦੇ ਪੁਲਿਸ ਸੁਪਰਡੈਂਟ ਦਾ 14 ਜੁਲਾਈ, 2022 ਨੂੰ ਸੁਰੱਖਿਆ ਦੇ ਸਬੰਧ ਪੱਤਰ ਪੇਸ਼ ਕੀਤਾ ਸੀ ਅਤੇ ਇਸ ਸਬੰਧ ਵਿਚ 343 ਨੰਬਰ ਮੁਕਦਮਾ ਦਰਜ ਕੀਤਾ ਗਿਆ। ਇਸ ਦੇ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਮਿਲਣ ਵਾਲੀ ਧਮਕੀਆਂ ਦੇ ਬਾਰੇ ਵਿਚ ਤਫਤੀਸ਼ ਕੀਤੀ ਅਤੇ ਤਫਤੀਸ਼ ਵਿਚ ਪਾਇਆ ਕਿ ਕਲਕੱਤਾ ਦਾ ਇਕ ਵਿਅਕਤੀ ਉਨ੍ਹਾਂ ਨੂੰ ਟੈਲੀਫੋਨ ‘ਤੇ ਧਮਕੀਆਂ ਦਿੰਦਾ ਸੀ, ਜਿਸ ਨੂੰ ਫੜਿਆ ਗਿਆ। ਇਸ ਤੋਂ ਇਲਾਵਾ, ਵਿਜ ਨੇ ਕਿਹਾ ਕਿ ਇਸ ਬਾਰੇ ਵਿਚ ਉਨ੍ਹਾਂ ਦਾ ਦਫਤਰ ਵਿਚ ਕੋਈ ਚਿੱਠੀ ਪ੍ਰਾਪਤ ਨਹੀਂ ਹੋਇਆ ਸੀ, ਜੇਕਰ ਕੋਈ ਪੱਤਰ ਉਨ੍ਹਾਂ ਦੇ ਦਫਤਰ ਵਿਚ ਆਵੇ ਅਤੇ ਕੰਮ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ।

ਵਿਜ ਨੇ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਸਬੰਧ ਵਿਚ ਕਿਹਾ ਕਿ ਅਪਰਾਧ ਵਧਿਆ ਪਰ ਕਦੋ ਵਧਿਆ ਅਤੇ ਕਿਸਨੇ ਗੁੰਡਾਗਰਦੀ ਵਧਾਈ, ਮੈਂ ਦੱਸਦਾ ਹਾਂ, ਕਾਂਗਰਸ ਦੇ ਰਾਜ ਵਿਚ ਗੁੰਡਾਗਰਦੀ ਵਧੀ। ਗ੍ਰਹਿ ਮੰਤਰੀ ਨੇ ਅਪਰਾਧ ਦੇ ਆਂਕੜਿਆਂ ਦੇ ਬਾਰੇ ਵਿਚ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ ਹਤਿਆ ਦੇ ਸਾਲ 2005 ਵਿਚ 784 ਮਾਮਲੇ ਸਨ ਜੋ 2014 ਵਿਚ ਵੱਧ ਕੇ 1106 ਹੋਏ। ਇਸੀ ਤਰ੍ਹਾ, ਡਕੈਤੀ ਸਾਲ 2005 ਵਿਚ 88 ਸੀ, ਜੋ ਸਾਲ 2014 ਵਿਚ ਵੱਧ ਕੇ 172 ਹੋ ਗਏ। ਲੁੱਟ-ਕਸੁੱਟ ਸਾਲ 2005 ਵਿਚ 390 ਸੀ, ਜੋ ਸਾਲ 2014 ਵਿਚ ਵੱਧ ਕੇ 874 ਹੋ ਗਈ। ਸਨੇਚਿੰਗ ਸਾਲ 2005 ਵਿਚ 461 ਸੀ, ਜੋ ਸਾਲ 2014 ਵਿਚ ਵੱਧ ਕੇ 1166 ਹੋ ਗਈ।

ਜ਼ਬਰ ਜਨਾਹ ਸਾਲ 2005 ਵਿਚ 461 ਸੀ, ਜੋ ਸਾਲ 2014 ਵਿਚ ਵੱਧ ਕੇ 1174 ਹੋ ਗਈ। ਮਹਿਲਾਵਾਂ ਦੇ ਵਿਰੁੱਧ ਅਪਰਾਧ ਸਾਲ 2005 ਵਿਚ 380 ਸੀ, ਜੋ ਸਾਲ 2014 ਵਿਚ ਵੱਧ ਕੇ 1680 ਹੋ ਗਿਆ। ਬੱਚਿਆਂ ਦਾ ਅਗਵਾ ਸਾਲ 2005 ਵਿਚ 492 ਸੀ, ਜੋ ਸਾਲ 2014 ਵਿਚ ਵੱਧ ਕੇ 3082 ਹੋ ਗਈ। ਕਤਲ ਦਾ ਯਤਨ ਸਾਲ 2005 ਵਿਚ 513 ਸੀ, ਜੋ ਸਾਲ 2014 ਵਿਚ ਵੱਧ ਕੇ 783 ਹੋ ਗਈ। ਦਹੇਜ ਕਤਲ ਸਾਲ 2005 ਵਿਚ 212 ਸੀ, ਜੋ ਸਾਲ 2014 ਵਿਚ ਵੱਧ ਕੇ 293 ਹੋੋ ਗਈ। ਵਿਜ ਨੇ ਵਿਰੋਧੀ ਧਿਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਤੁਸੀਂ ਕਰ ਕੇ ਗਏ, ਉਸ ਨੂੰ ਅਸੀਂ ਕੰਟਰੋਲ ਕੀਤਾ।

ਸਾਲ 2022 ਵਿਚ 354 ਅਤੇ ਸਾਲ 2023 ਵਿਚ 438 ਵਾਂਟੇਡ ਦੋਸ਼ੀਆਂ ਨੂੰ ਗ੍ਰਿਫਤਾਰ

ਇਸੀ ਤਰ੍ਹਾ, ਉਨ੍ਹਾਂ ਨੇ ਡਿਟੇਂਸ਼ਨ ਰੇਟ ਦੇ ਬਾਰੇ ਵਿਚ ਦੱਸਿਆ ਕਿ ਕਤਲ ਦੇ ਮਾਮਲਿਆਂ ਵਿਚ ਡਿਟੇਂਸ਼ਨ ਰੇਟ 90.90 ਫੀਸਦੀ , ਅਗਵਾ ਵਿਚ 87 ਫੀਸਦੀ, ਡਕੈਤੀ ਵਿਚ 89 ਫੀਸਦੀ, ਲੁੱਟ-ਕਸੁੱਟ ਵਿਚ 78 ਫੀਸਦੀ, ਛੇੜਛਾੜ ਵਿਚ 98.30 ਫੀਸਦੀ, ਜਬਰ-ਜਨਾਹ ਵਿਚ 99.70 ਫੀਸਦੀ, ਦਹੇਜ ਹਤਿਆ ਵਿਚ 100 ਫੀਸਦੀ, ਦਹੇਜ ਉਤਪੀੜਨ ਵਿਚ 99 ਫੀਸਦੀ, ਮਹਿਲਾ ਅਗਵਾ ਵਿਚ 99 ਫੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਗਿਰੋਹਾਂ ਨੂੰ ਫੜਨ ਲਈ ਐਸਟੀਐਫ ਦਾ ਗਠਨ ਕੀਤਾ ਹੋਇਆ ਹੈ ਅਤੇ ਸਾਲ 2022 ਵਿਚ 473 ਅਤੇ ਸਾਲ 2023 ਵਿਚ 466 ਗਿਰੋਹਾਂ ਨੂੰ ਫੜਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸਾਲ 2022 ਵਿਚ 18 ਕਰੋੜ 11 ਲੱਖ 18 ਹਜਾਰ 425 ਰੁਪਏ ਗਿਰੋਹਾਂ ਤੋਂ ਰਿਕਵਰੀ ਕੀਤੀ ਗਈ ਅਤੇ ਸਾਲ 2023 ਵਿਚ 14 ਕਰੋੜ 89 ਲੱਖ 4 ਹਜਾਰ 395 ਰੁਪਏ ਰਿਕਵਰੀ ਇੰਨ੍ਹਾਂ ਗਿਰੋਹਾਂ ਤੋਂ ਕੀਤੀ ਗਈ ਹੈ। ਇਸੀ ਤਰ੍ਹਾ ਸਾਲ 2022 ਵਿਚ 354 ਵਾਂਟੇਂਡ ਦੋਸ਼ੀਆਂ ਨੂੰ ਫੜਿਆ ਗਿਆ ਹੈ ਅਤੇ ਅਜਿਹੇ ਹੀ ਸਾਲ 2023 ਤੋਂ 436 ਵਾਂਟੇਂਡ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।

ਰਾਜ ਪੁਲਿਸ ਦਿਨ-ਰਾਤ ਆਪਣੀ ਜਾਨ ਲਗਾ ਕੇ ਕੰਮ ਕਰ ਰਹੀ ਹੈ – ਵਿਜ

ਉਨ੍ਹਾਂ ਨੇ ਪੁਲਿਸ ਦੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਹਾਲ ਹੀ ਵਿਚ ਮਾਤੂਰਾਮ ਦਾ ਮਾਮਲਾ ਹੋਇਆ ਸੀ ਅਤੇ ਅਸੀਂ ਇਸ ਮਾਮਲੇ ਵਿਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਫੜਿਆ। ਉਨ੍ਹਾਂ ਨੇ ਕਿਹਾ ਕਿ ਰਾਜ ਦੀ ਪੁਲਿਸ ਦਿਨ-ਰਾਤ ਆਪਣੀ ਜਾਨ ਲਗਾ ਕੇ ਕੰਮ ਕਰ ਰਹੀ ਹੈ ਅਤੇ ਨਫੇ ਸਿੰਘ ਰਾਠੀ ਕਤਲ ਕਾਂਡ ਦਾ ਮਾਮਲਾ ਵੀ ਐਸਟੀਐਫ ਨੂੰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਵੀ ਅਸੀਂ ਦੋਸ਼ੀਆਂ ਨੂੰ ਫੜਾਂਗੇ।

Scroll to Top