ਚੰਡੀਗੜ੍ਹ, 11 ਜੂਨ 2024: ਹਲਕਾ ਧੂਰੀ ਤੋਂ ਦੋ ਵਾਰ ਵਿਧਾਇਕ ਰਹੇ ਧਨਵੰਤ ਸਿੰਘ (Dhanwant Singh) ਅਚਾਨਕ ਅਕਾਲ ਚਲਾਣਾ ਕਰ ਗਏ | ਉਨਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਇਲਾਕੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਹੈ।ਮਿਲੀ ਜਾਣਕਾਰੀ ਮੁਤਾਬਕ ਧਨਵੰਤ ਸਿੰਘ (Dhanwant Singh) ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਕੱਲ੍ਹ ਰਾਤ ਨੂੰ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਭਲਕੇ 10 ਵਜੇ ਪਿੰਡ ਮਾਨਵਾਲਾ ਵਿਖੇ ਕੀਤਾ ਜਾਵੇਗਾ । ਜਿਕਰਯੋਗ ਹੈ ਕਿ ਧਨਵੰਤ ਸਿੰਘ 1992 ‘ਚ ਕਾਂਗਰਸ ਵੱਲੋਂ ਅਤੇ 1997 ‘ਚ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸੀ |
ਅਕਤੂਬਰ 20, 2025 11:29 ਬਾਃ ਦੁਃ