ਨਵੀਂ ਦਿੱਲੀ, 26 ਅਪ੍ਰੈਲ 2023 (ਦਵਿੰਦਰ ਸਿੰਘ ): ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ (Satyapal Malik) ਅੱਜ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਦੇ ਰਹੇ ਕੁਸ਼ਤੀ ਪਹਿਲਵਾਨਾਂ ਨੂੰ ਸਮਰਥਨ ਦੇਣ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਪਹਿਲਵਾਨਾਂ ਦੇ ਨਾਲ ਖੜ੍ਹੇ ਹਨ | ਮਲਿਕ ਨੇ ਕਿਹਾ ਸਾਡੇ ਦੇਸ਼ ਦੇ ਬੱਚੇ-ਬੱਚੀਆਂ ਮਿਹਨਤ ਅਤੇ ਮੁਸ਼ੱਕਤ ਤੋਂ ਬਾਅਦ ਦੇਸ਼ ਲਈ ਮੈਡਲ ਜਿੱਤ ਕੇ ਆਉਂਦੀਆਂ ਹਨ ਅਤੇ ਦੇਸ਼ ਦਾ ਨਾਂ ਰੋਸ਼ਨ ਕਰਦੀਆਂ ਹਨ, ਪਰ ਸਰਕਾਰ ਇਨ੍ਹਾਂ ਦੀ ਹੁਣ ਸਾਰ ਨਹੀ ਲੈ ਰਹੀ |
ਸੱਤਿਆਪਾਲ ਮਲਿਕ ਨੇ ਭਾਜਪਾ ‘ਤੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਭ੍ਰਿਸਟ ਅਤੇ ਮੁਜ਼ਰਿਮ ਨੇਤਾਵਾਂ ਨੂੰ ਸਹਿਯੋਗ ਦੇ ਰਹੀ ਹੈ। ਪੁਲਵਾਮਾ ਹਮਲੇ ‘ਤੇ ਗੱਲ ਕਰਦੇ ਹੋਏ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੈਨੂੰ ਚੁੱਪ ਰਹਿਣ ਲਈ ਕਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇਸ਼ ਦੀ ਵਾਗਡੋਰ ਦੁਨੀਆ ਦੇ ਸਭ ਤੋਂ ਖਰਾਬ ਆਦਮੀ ਦੇ ਹੱਥ ਵਿੱਚ ਹੈ। ਸੀ.ਬੀ.ਆਈ ਦੇ ਸੰਮਨ ਬਾਰੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਕੋਈ ਸੰਮਨ ਨਹੀਂ ਮਿਲਿਆ, ਸੀ.ਬੀ.ਆਈ ਇੱਕ ਮਾਮਲੇ ਵਿੱਚ ਪੁੱਛਗਿੱਛ ਕਰਨਾ ਰਹੀ ਹੈ, ਜਿਸ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ |