Bribe

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸਾਬਕਾ EO ਗਿਰੀਸ਼ ਵਰਮਾ ਦਾ ਸਾਥੀ ਵਿਜੀਲੈਂਸ ਵੱਲੋਂ ਗ੍ਰਿਫਤਾਰ

ਚੰਡੀਗੜ੍ਹ, 06 ਜੁਲਾਈ 2024: ਪੰਜਾਬ ਵਿਜੀਲੈਂਸ ਬਿਊਰੋ ਨੇ ਬੀਤੇ ਦਿਨ ਨਗਰ ਕੌਂਸਲ ਜ਼ੀਰਕਪੁਰ ਦੇ ਸਾਬਕਾ ਕਾਰਜਕਾਰੀ ਅਧਿਕਾਰੀ ਗਿਰੀਸ਼ ਵਰਮਾ (Girish Verma) ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਸਹਾਇਤਾ ਕਰਨ ਦੇ ਦੋਸ਼ ਹੇਠ ਗੌਰਵ ਗੁਪਤਾ ਨੂੰ ਗ੍ਰਿਫਤਾਰ ਕੀਤਾ ਹੈ | ਗੌਰਵ ਗੁਪਤਾ ਕੁਰਾਲੀ ਦੇ ਸਾਬਕਾ ਨਗਰ ਕੌਂਸਲਰ ਹਨ | ਵਿਜੀਲੈਂਸ ਇਸ ਤੋਂ ਪਹਿਲਾਂ ਗਿਰੀਸ਼ ਵਰਮਾ, ਸੰਜੀਵ ਕੁਮਾਰ ਅਤੇ ਪਵਨ ਕੁਮਾਰ ਨੂੰ ਨੂੰ ਗ੍ਰਿਫਤਾਰ ਕਰ ਚੁੱਕੀ ਹੈ |

ਮੋਹਾਲੀ ਅਦਾਲਤ ਨੇ ਗੌਰਵ ਗੁਪਤਾ ਨੂੰ ਬੀਤੇ ਦਿਨ ਚਾਰ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ | ਜਿਕਰਯੋਗ ਹੈ ਕਿ ਗਿਰੀਸ਼ ਵਰਮਾ ਤੇ ਹੋਰਨਾਂ ਖ਼ਿਲਾਫ਼ ਸਾਲ 2022 ‘ਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਐੱਫ.ਆਈ.ਆਰ ਦਰਜ ਕੀਤੀ ਸੀ | ਵਿਜੀਲੈਂਸ ਨੇ ਜਾਂਚ ਦੌਰਾਨ ਪਾਇਆ ਕਿ ਗਿਰੀਸ਼ ਵਰਮਾ ਨੇ ਆਪਣੀ ਘਰਵਾਲੀ ਅਤੇ ਪੁੱਤ ਦੇ ਨਾਂ 19 ਜਾਇਦਾਦਾਂ ਖਰੀਦੀਆਂ ਸੀ |

ਵਿਜੀਲੈਂਸ ਮੁਤਾਬਕ ਗਿਰੀਸ਼ ਵਰਮਾ (Girish Verma) ਖਰੜ, ਜ਼ੀਰਕਪੁਰ, ਕੁਰਾਲੀ ਅਤੇ ਡੇਰਾਬੱਸੀ ‘ਚ ਨਗਰ ਕੌਂਸਲਾਂ ‘ਚ ਈਓ ਰਹਿ ਚੁੱਕਾ ਹੈ ਅਤੇ ਉਨ੍ਹਾਂ ‘ਤੇ ਦੋਸ਼ ਹੈ ਕਿ ਸਥਾਨਕ ਬਿਲਡਰਾਂ ਅਤੇ ਡਿਵੈਲਪਰਾਂ ਨੂੰ ਗਲਤ ਲਾਭ ਪਹੁੰਚਾਇਆ। ਜਿਨ੍ਹਾਂ ਤੋਂ ਆਪਣੇ ਪਰਿਵਾਰ ਮੈਂਬਰਾਂ ਦੇ ਨਾਂ ‘ਤੇ ਬੈਂਕ ਐਂਟਰੀਆਂ ਕਰਵਾ ਕੇ ਨਾਜਾਇਜ਼ ਰੁਪਏ ਇਕੱਤਰ ਕਰਦਾ ਸੀ | ਇਸਦੇ ਨਾਲ ਹੀ ਉਸਦੇ ਛੋਟੇ ਪੁੱਤ ਨੂੰ ਵੀ ਕੁਝ ਬਿਲਡਰਾਂ ਤੇ ਡਿਵੈਲਪਰਾਂ ਵਿੱਤੀ ਸਹਾਇਤਾ ਮਿਲੀ |

ਵਿਜੀਲੈਂਸ ਮੁਤਾਬਕ ਪਵਨ ਕੁਮਾਰ ਸ਼ਰਮਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੁਡਾਲ ਕਲਾਂ ਵਿਖੇ 25000 ਮੀਟਰਕ ਟਨ ਦੀ ਸਮਰੱਥਾ ਵਾਲੇ 5 ਏਕੜ ਜ਼ਮੀਨ ’ਚ ਬਣਿਆ ਸਟੋਰੇਜ ਗੋਦਾਮ ਨੂੰ ਵਾਹੀਯੋਗ ਜ਼ਮੀਨ ਵਜੋਂ ਵੇਚ ਕੇ ਗਿਰੀਸ਼ ਵਰਮਾ ਦੀ ਗੈਰ-ਕਾਨੂੰਨੀ ਗਤਵਿਧੀਆਂ ‘ਚ ਮੱਦਦ ਕਰਦਾ ਸੀ | ਉਥੇ ਹੀ ਕਾਰਜਸਾਧਕ ਅਫਸਰ ਦੇ ਅਹੁਦੇ ‘ਤੇ ਰਹਿੰਦਿਆਂ ਗਿਰੀਸ਼ ਨੇ ਉਸਨੂੰ ਨਾਜਾਇਜ਼ ਲਾਭ ਦਿੱਤੇ |

 

Scroll to Top