Eoin Morgan

ਇੰਗਲੈਂਡ ਦੇ ਸਾਬਕਾ ਕਪਤਾਨ ਇਓਨ ਮੋਰਗਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਚੰਡੀਗੜ੍ਹ, 13 ਫਰਵਰੀ 2023: ਇੰਗਲੈਂਡ ਦੇ ਸਾਬਕਾ ਕਪਤਾਨ ਇਓਨ ਮੋਰਗਨ (Eoin Morgan) ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਮੋਰਗਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਾਰੀ ਇਕ ਪੋਸਟ ਸਾਂਝੀ ਕਰਦਿਆਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ । 36 ਸਾਲਾ ਮੋਰਗਨ ਦੇ ਨਾਂ ਵਨਡੇ ਵਿਸ਼ਵ ਕੱਪ ‘ਚ ਇਕ ਮੈਚ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਹੈ। ਉਸਨੇ ਮੈਨਚੈਸਟਰ ਵਿੱਚ ਅਫਗਾਨਿਸਤਾਨ ਦੇ ਖਿਲਾਫ 2019 ਵਿਸ਼ਵ ਕੱਪ ਮੈਚ ਵਿੱਚ 17 ਛੱਕੇ ਲਗਾ ਕੇ ਕ੍ਰਿਸ ਗੇਲ ਦਾ ਰਿਕਾਰਡ ਤੋੜ ਦਿੱਤਾ।

ਇਓਨ ਮੋਰਗਨ (Eoin Morgan) ਨੇ 2019 ਵਿੱਚ ਰਿਕਾਰਡ 126 ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) ਅਤੇ 72 ਟੀ-20 ਅੰਤਰਰਾਸ਼ਟਰੀ (ਟੀ-20) ਵਿੱਚ ਇੰਗਲੈਂਡ ਦੀ ਕਪਤਾਨੀ ਕੀਤੀ। ਦੋਵਾਂ ਫਾਰਮੈਟਾਂ ‘ਚ ਕਪਤਾਨ ਦੇ ਤੌਰ ‘ਤੇ ਉਸ ਦੀ 118 ਜਿੱਤਾਂ ਵੀ ਇਕ ਰਿਕਾਰਡ ਹੈ। ਉਹ ਇੰਗਲੈਂਡ ਲਈ ਸਭ ਤੋਂ ਵੱਧ ਵਨਡੇ ਦੌੜਾਂ (6,957), ਇੰਗਲੈਂਡ ਲਈ ਸਭ ਤੋਂ ਵੱਧ T20I ਦੌੜਾਂ (2,458) ਅਤੇ ਦੋਵਾਂ ਫਾਰਮੈਟਾਂ ਵਿੱਚ ਇੰਗਲੈਂਡ ਲਈ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਬੱਲੇਬਾਜ਼ ਹੈ। ਮੋਰਗਨ ਨੇ 2006 ਵਿੱਚ 16 ਸਾਲ ਦੀ ਉਮਰ ਵਿੱਚ ਆਇਰਲੈਂਡ ਲਈ ਵਨਡੇ ਡੈਬਿਊ ਕੀਤਾ ਸੀ, ਇਸਦੇ ਨਾਲ ਹੀ 2009 ਵਿੱਚ ਇੰਗਲੈਂਡ ਵੱਲੋਂ ਬੁਲਾਇਆ ਗਿਆ ਸੀ।

Image

Scroll to Top