batsman Robin Smith

ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਰੌਬਿਨ ਸਮਿਥ ਦਾ 62 ਸਾਲ ਦੀ ਉਮਰ ‘ਚ ਦੇਹਾਂਤ

ਦੇਸ਼, 03 ਦਸੰਬਰ 2025: ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਰੌਬਿਨ ਸਮਿਥ ਦਾ ਮੰਗਲਵਾਰ ਨੂੰ 62 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਇੰਗਲਿਸ਼ ਕ੍ਰਿਕਟ ਬੋਰਡ ਨੇ ਉਨ੍ਹਾਂ ਦੀ ਮੌਤ ਬ ਪੁਸ਼ਟੀ ਕੀਤੀ ਹੈ। ਇੰਗਲਿਸ਼ ਬੋਰਡ ਨੇ ਲਿਖਿਆ ਕਿ “ਉਹ ਆਪਣੇ ਸਮੇਂ ਤੋਂ ਅੱਗੇ ਦਾ ਬੱਲੇਬਾਜ਼ ਸੀ। 1993 ਦੇ ਐਜਬੈਸਟਨ ਵਨਡੇ ‘ਚ ਆਸਟ੍ਰੇਲੀਆ ਵਿਰੁੱਧ 167 ਦੌੜਾਂ ਦੀ ਉਨ੍ਹਾਂ ਦੀ ਯਾਦਗਾਰ ਪਾਰੀ ਇਸਦੀ ਇੱਕ ਪ੍ਰਮੁੱਖ ਉਦਾਹਰਣ ਹੈ।”

ਸਮਿਥ 1980 ਅਤੇ 1990 ਦੇ ਦਹਾਕੇ ‘ਚ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਜਿਵੇਂ ਕਿ ਕਰਟਲੀ ਐਂਬਰੋਜ਼, ਕੋਰਟਨੀ ਵਾਲਸ਼, ਮੈਲਕਮ ਮਾਰਸ਼ਲ ਅਤੇ ਪੈਟਰਿਕ ਪੈਟਰਸਨ ਦਾ ਦਲੇਰੀ ਨਾਲ ਸਾਹਮਣਾ ਕਰਨ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਦੇ ਸਾਥੀ ਬੱਲੇਬਾਜ਼ ਅਕਸਰ ਇਸ ਗੇਂਦਬਾਜ਼ੀ ਹਮਲੇ ਦੇ ਵਿਰੁੱਧ ਅਸਫਲ ਰਹਿੰਦੇ ਸਨ।

ਸਮਿਥ ਦਾ ਜਨਮ 1963 ‘ਚ ਡਰਬਨ ਵਿੱਚ ਹੋਇਆ ਸੀ। ਉਹ ਸਾਥੀ ਦੱਖਣੀ ਅਫ਼ਰੀਕੀ ਬੈਰੀ ਰਿਚਰਡਸ ਅਤੇ ਮਾਈਕ ਪ੍ਰੋਕਟਰ ਦੇ ਪ੍ਰਭਾਵ ਹੇਠ ਹੈਂਪਸ਼ਾਇਰ (ਇੰਗਲੈਂਡ) ਚਲਾ ਗਿਆ। ਉਨ੍ਹਾਂ ਨੇ 1988 ‘ਚ ਹੈਡਿੰਗਲੇ ‘ਚ ਵੈਸਟਇੰਡੀਜ਼ ਵਿਰੁੱਧ ਇੰਗਲੈਂਡ ਲਈ ਆਪਣਾ ਟੈਸਟ ਡੈਬਿਊ ਕੀਤਾ ਸੀ।

ਸੱਜੇ ਹੱਥ ਦੇ ਸਮਿਥ ਨੇ 1988 ਅਤੇ 1996 ਦੇ ਵਿਚਕਾਰ 62 ਟੈਸਟ ਮੈਚ ਖੇਡੇ। ਉਨ੍ਹਾਂ ਨੇ 43.67 ਦੀ ਔਸਤ ਨਾਲ 4236 ਦੌੜਾਂ ਬਣਾਈਆਂ। ਉਸ ਸਮੇਂ ਦੌਰਾਨ ਅੰਗਰੇਜ਼ੀ ਕ੍ਰਿਕਟ ‘ਤੇ ਉਸਦਾ ਪ੍ਰਭਾਵ ਉਸਦੇ ਅੰਕੜਿਆਂ ਨਾਲੋਂ ਕਿਤੇ ਜ਼ਿਆਦਾ ਸੀ।

ਈਸੀਬੀ ਦੇ ਚੇਅਰਮੈਨ ਰਿਚਰਡ ਥੌਮਸਨ ਨੇ ਕਿਹਾ, “ਰੌਬਿਨ ਸਮਿਥ ਇੱਕ ਅਜਿਹਾ ਖਿਡਾਰੀ ਸੀ ਜਿਸਨੇ ਦੁਨੀਆ ਦੇ ਕੁਝ ਸਭ ਤੋਂ ਤੇਜ਼ ਗੇਂਦਬਾਜ਼ਾਂ ਦਾ ਵਿਸ਼ਵਾਸ ਨਾਲ ਸਾਹਮਣਾ ਕੀਤਾ। ਉਸਦੀ ਬੱਲੇਬਾਜ਼ੀ ਨੇ ਅੰਗਰੇਜ਼ੀ ਪ੍ਰਸ਼ੰਸਕਾਂ ਨੂੰ ਬਹੁਤ ਮਾਣ ਦਿਵਾਇਆ।”

Read More: AUS ਬਨਾਮ ENG: ਦੂਜੇ ਐਸ਼ੇਜ਼ ਟੈਸਟ ਲਈ ਇੰਗਲੈਂਡ ‘ਚ ਇੱਕ ਬਦਲਾਅ, ਆਸਟ੍ਰੇਲੀਆ ਦੇ ਉਸਮਾਨ ਖਵਾਜਾ ਬਾਹਰ

Scroll to Top