July 4, 2024 8:54 am
Sunil Gavaskar

ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਕੋਲਕਤਾ ਦੇ ਇਸ ਬੱਲੇਬਾਜ਼ ਦੀ ਕੀਤੀ ਆਲੋਚਨਾ

ਚੰਡੀਗੜ੍ਹ, 07 ਅਪ੍ਰੈਲ 2023: ਆਈਪੀਐਲ 2023 ਵਿੱਚ ਹੁਣ ਤੱਕ ਕਈ ਰੋਮਾਂਚਕ ਮੈਚ ਖੇਡੇ ਗਏ ਹਨ। ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਟੂਰਨਾਮੈਂਟ ‘ਚ ਜ਼ਬਰਦਸਤ ਵਾਪਸੀ ਕਰਦੇ ਹੋਏ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 81 ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 204 ਦੌੜਾਂ ਬਣਾਈਆਂ।

ਜਵਾਬ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ 17.4 ਓਵਰਾਂ ‘ਚ 123 ਦੌੜਾਂ ‘ਤੇ ਸਿਮਟ ਗਈ। ਕੋਲਕਾਤਾ ਦੀ ਟੀਮ ਇਕ ਸਮੇਂ 89 ਦੌੜਾਂ ‘ਤੇ ਪੰਜ ਵਿਕਟਾਂ ਗੁਆ ਚੁੱਕੀ ਸੀ। ਵੈਂਕਟੇਸ਼ ਅਈਅਰ ਤਿੰਨ ਦੌੜਾਂ, ਮਨਦੀਪ ਸਿੰਘ ਜ਼ੀਰੋ ਅਤੇ ਕਪਤਾਨ ਨਿਤੀਸ਼ ਰਾਣਾ ਨੇ ਇੱਕ ਦੌੜਾਂ ਬਣਾ ਕੇ ਆਊਟ ਹੋਏ।

ਹੁਣ ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ (Sunil Gavaskar) ਨੇ ਮਨਦੀਪ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਕੋਲਕਾਤਾ ਲਈ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਵਾਲੇ ਮਨਦੀਪ ਹੁਣ ਤੱਕ ਇਸ ਟੂਰਨਾਮੈਂਟ ‘ਚ ਜ਼ਿਆਦਾ ਪ੍ਰਦਰਸ਼ਨ ਕਰਨ ‘ਚ ਨਾਕਾਮ ਰਹੇ ਹਨ। ਕੋਲਕਾਤਾ ਨੇ ਦੋ ਮੈਚ ਖੇਡੇ ਹਨ ਅਤੇ ਦੋਨਾਂ ਮੈਚਾਂ ਵਿੱਚ ਜਦੋਂ ਟੀਮ ਨੂੰ ਮਨਦੀਪ ਦੀ ਸਭ ਤੋਂ ਵੱਧ ਲੋੜ ਸੀ ਤਾਂ ਉਹ ਜਲਦੀ ਪਵੇਲੀਅਨ ਪਰਤ ਗਿਆ। ਮਨਦੀਪ ਨੇ ਪੰਜਾਬ ਕਿੰਗਜ਼ ਖਿਲਾਫ ਦੋ ਦੌੜਾਂ ਬਣਾਈਆਂ, ਜਦਕਿ ਮਨਦੀਪ ਬੈਂਗਲੁਰੂ ਖਿਲਾਫ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ।

KKR

ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ (Sunil Gavaskar) ਮਨਦੀਪ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਨਹੀਂ ਹਨ ਕਿਉਂਕਿ ਉਹ ਪਿਛਲੇ ਆਈਪੀਐਲ ਵਿੱਚ ਵੀ ਉਮੀਦਾਂ ‘ਤੇ ਖਰਾ ਨਹੀਂ ਉਤਰਿਆ ਸੀ। ਸੁਨੀਲ ਗਾਵਸਕਰ ਨੇ ਕੇਕੇਆਰ ਦੇ ਬੱਲੇਬਾਜ਼ ਬਾਰੇ ਕਿਹਾ – ਮਨਦੀਪ ਹਰ ਵਾਰ ਇੱਕ ਫਰੈਂਚਾਇਜ਼ੀ ਵਿੱਚ ਜਗ੍ਹਾ ਲੱਭ ਲੈਂਦੇ ਹਨ, ਪਰ ਉਨ੍ਹਾਂ ਨੇ ਕਿਸੇ ਲਈ ਜ਼ਿਆਦਾ ਕੁਝ ਨਹੀਂ ਕੀਤਾ ਹੈ।

ਮਨਦੀਪ ਕੋਲ IPL ਖੇਡਣ ਦਾ ਕਾਫੀ ਤਜਰਬਾ ਹੈ। ਉਹ ਇਸ ਲੀਗ ਵਿੱਚ 110 ਮੈਚਾਂ ਵਿੱਚ 20.91 ਦੀ ਔਸਤ ਅਤੇ 123.02 ਦੀ ਸਟ੍ਰਾਈਕ ਰੇਟ ਨਾਲ ਸਿਰਫ਼ 1694 ਦੌੜਾਂ ਹੀ ਬਣਾ ਸਕਿਆ ਹੈ। ਇਨ੍ਹਾਂ ਵਿੱਚ ਛੇ ਅਰਧ ਸੈਂਕੜੇ ਸ਼ਾਮਲ ਹਨ। ਮਨਦੀਪ ਇਸ ਤੋਂ ਪਹਿਲਾਂ ਪੰਜਾਬ ਕਿੰਗਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਰਗੀਆਂ ਫਰੈਂਚਾਇਜ਼ੀ ਲਈ ਵੀ ਖੇਡ ਚੁੱਕਾ ਹੈ। ਮਨਦੀਪ ਭਾਰਤ ਲਈ ਤਿੰਨ ਟੀ-20 ਵੀ ਖੇਡ ਚੁੱਕਾ ਹੈ, ਪਰ ਕੁਝ ਖਾਸ ਨਹੀਂ ਕਰ ਸਕਿਆ। ਇਨ੍ਹਾਂ ਤਿੰਨਾਂ ਮੈਚਾਂ ਵਿੱਚ ਉਸ ਨੇ 87 ਦੌੜਾਂ ਬਣਾਈਆਂ ਹਨ।