captain amarinder singh

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ‘ਚ ਵਾਪਸ ਆਉਣ ਦਾ ਆਫ਼ਰ

ਪੰਜਾਬ, 12 ਫਰਵਰੀ 2026: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਨੂੰ ਈਡੀ ਸੰਮਨ ਜਾਰੀ ਕੀਤਾ ਹੈ, ਇਸ ਦੌਰਾਨ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ‘ਚ ਵਾਪਸ ਆਉਣ ਦਾ ਆਫ਼ਰ ਦਿੱਤਾ ਹੈ । ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਈਡੀ ਦੇ ਸੰਮਨਾਂ ਤੋਂ ਬਾਅਦ ਰਾਜਨੀਤਿਕ ਹਲਕਿਆਂ ‘ਚ ਇਹ ਚਰਚਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਨਾਲ ਨਜ਼ਦੀਕੀਆਂ ਵਧਾ ਰਹੇ ਹਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਧੀ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਲੁਧਿਆਣਾ ‘ਚ ਇੱਕ ਪ੍ਰੈਸ ਕਾਨਫਰੰਸ ‘ਚ ਸਪੱਸ਼ਟ ਕੀਤਾ ਕਿ ਈਡੀ ਸੰਮਨ ਪਹਿਲਾਂ ਵੀ ਆਏ ਸਨ ਅਤੇ ਹੁਣ ਵੀ । ਉਹ ਇਸਦਾ ਜਵਾਬ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਤੇ ਨਹੀਂ ਜਾ ਰਹੇ ਹਨ। ਉਹ ਭਾਜਪਾ ‘ਚ ਹਨ ਅਤੇ ਭਾਜਪਾ ‘ਚ ਹੀ ਰਹਿਣਗੇ।

Read More: ਸੀਟੀ ਯੂਨੀਵਰਸਿਟੀ ਦਾ 7ਵਾਂ ਸਾਲਾਨਾ ਐਥਲੈਟਿਕ ਮੀਟ 2026 ਖੇਡ ਜਜ਼ਬੇ ਨਾਲ ਹੋਇਆ ਸਮਾਪਤ

ਵਿਦੇਸ਼

Scroll to Top