Kiran Kumar Reddy

ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਿਰਨ ਕੁਮਾਰ ਰੈੱਡੀ ਭਾਜਪਾ ‘ਚ ਹੋਏ ਸ਼ਾਮਲ

ਚੰਡੀਗੜ੍ਹ, 07 ਅਪ੍ਰੈਲ 2023: ਕਾਂਗਰਸ ਦੇ ਸੀਨੀਅਰ ਆਗੂ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਿਰਨ ਕੁਮਾਰ ਰੈੱਡੀ (Kiran Kumar Reddy) ਸ਼ੁੱਕਰਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਹਨ । ਕਾਂਗਰਸ ਛੱਡਣ ਸਮੇਂ ਰੈੱਡੀ ਨੇ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਇਕ ਲਾਈਨ ਦਾ ਅਸਤੀਫਾ ਪੱਤਰ ਭੇਜਿਆ ਸੀ। ਰੈਡੀ ਪਹਿਲਾਂ ਹੀ ਕਾਂਗਰਸ ਤੋਂ ਅਸਤੀਫਾ ਦੇ ਚੁੱਕੇ ਹਨ। ਜਿਕਰਯੋਗ ਹੈ ਕਿ 2014 ਵਿੱਚ ਜਦੋਂ ਯੂਪੀਏ ਸਰਕਾਰ ਨੇ ਤੇਲੰਗਾਨਾ ਨੂੰ ਆਂਧਰਾ ਤੋਂ ਵੱਖ ਕਰਨ ਦਾ ਫੈਸਲਾ ਕੀਤਾ, ਤਾਂ ਰੈੱਡੀ ਨੇ ਵਿਰੋਧ ਵਿੱਚ ਪਾਰਟੀ ਛੱਡ ਦਿੱਤੀ ਸੀ ।

ਫਿਰ ਕਿਰਨ ਕੁਮਾਰ ਰੈੱਡੀ ਨੇ ਆਪਣੀ ਜੈ ਸਮੈਕਿਆ ਆਂਧਰਾ ਪਾਰਟੀ ਬਣਾਈ ਅਤੇ ਆਮ ਚੋਣਾਂ ਵਿੱਚ ਉਮੀਦਵਾਰ ਖੜ੍ਹੇ ਕੀਤੇ। ਪਰ ਉਹ ਇਕ ਵੀ ਸੀਟ ਨਹੀਂ ਜਿੱਤ ਸਕੇ। ਇਸ ਤੋਂ ਬਾਅਦ ਰੈੱਡੀ ਲੰਬੇ ਸਮੇਂ ਤੱਕ ਰਾਜਨੀਤੀ ਤੋਂ ਦੂਰ ਰਹੇ ਅਤੇ 2018 ‘ਚ ਕਾਂਗਰਸ ‘ਚ ਵਾਪਸੀ ਕੀਤੀ ਸੀ |

Scroll to Top