July 4, 2024 9:39 pm
Ashwini Sharma

BJP ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ ‘ਚ ਚੁੱਕਿਆ ਇੱਕ ਪੀੜਤ ਬੀਬੀ ਦਾ ਮੁੱਦਾ

ਚੰਡੀਗੜ੍ਹ, 06 ਮਾਰਚ 2024: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਚੌਥੇ ਦਿਨ ਜਾਰੀ ਹੈ, ਇਸ ਦੌਰਾਨ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ (Ashwini Sharma) ਨੇ ਦੱਸਿਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਨੇ ਉਨ੍ਹਾਂ ਦੇ ਇਲਾਕੇ ਦਾ ਦੌਰਾ ਕੀਤਾ ਸੀ। ਉਸ ਸਮੇਂ ਸੜਕ ‘ਤੇ ਇਕ ਬੀਬੀ ਮਿਲੀ। ਜਦੋਂ ਮੁੱਖ ਮੰਤਰੀ ਨੇ ਆਪਣੀ ਕਾਰ ਰੋਕ ਕੇ ਬੀਬੀ ਦੀ ਗੱਲ ਸੁਣੀ ਤਾਂ ਉਸਨੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਸਾਰੀ ਗੱਲ ਦੱਸੀ।

ਉਨ੍ਹਾਂ (Ashwini Sharma) ਕਿਹਾ ਕਿ ਮੁੱਖ ਮੰਤਰੀ ਮਾਨ ਨੇ ਤੁਰੰਤ ਅਧਿਕਾਰੀਆਂ ਨੂੰ ਬੀਬੀ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਆਦੇਸ਼ ਦਿੱਤੇ। ਪਰ ਅਧਿਕਾਰੀਆਂ ਨੇ ਕੰਮ ਕਰਨ ਦੀ ਬਜਾਏ ਉਕਤ ਬੀਬੀ ਨੂੰ ਥਾਣੇ ਵਿੱਚ ਹੀ ਬਿਠਾ ਕੇ ਰੱਖਿਆ। ਜਦੋਂ ਕਿ ਉਸ ਦਾ ਘਰਵਾਲਾ ਕਿਡਨੀ ਤੋਂ ਪੀੜਤ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਹੋਣਾ ਚਾਹੀਦਾ, ਉਹ ਆਪ ਉਸ ਬੀਬੀ ਨੂੰ ਮਿਲ ਕੇ ਆਏ ਹਨ |