ਚੰਡੀਗੜ੍ਹ, 22 ਅਗਸਤ 2024: ਪੰਜਾਬ ਸਰਕਾਰ ਨੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਅਹਿਮ ਮੁੱਦਿਆਂ ਦੀ ਸਮੀਖਿਆ ਕਰਨ ਲਈ ਦੋ ਸਬ-ਕਮੇਟੀਆਂ (sub-committees) ਦਾ ਗਠਨ ਕੀਤਾ ਹੈ | ਇਨ੍ਹਾਂ ਦੋ ਕੈਬਨਿਟ ਸਬ-ਕਮੇਟੀਆਂ ‘ਚ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਕੈਬਿਨਟ ਮੰਤਰੀ ਅਮਨ ਅਰੋੜਾ ਅਤੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਹਨ |
ਪੰਜਾਬ ਸਰਕਾਰ ਮੁਤਾਬਕ ਕੈਬਨਿਟ ਸਬ-ਕਮੇਟੀਆਂ (sub-committees) ਵੱਲੋਂ ਮਹਿੰਗਾਈ ਭੱਤੇ (DA) ਅਤੇ 01-07-2021 ਤੋਂ 31-03-2024 ਤੱਕ ਦੇ ਬਕਾਏ, ਸੋਧੀ ਹੋਈ ਤਨਖਾਹ/ਪੈਨਸ਼ਨ, 01-01-2016 ਤੋਂ 30-06-2021 ਤੱਕ ਦੀ ਲੀਵ ਇਨਕੈਸ਼ਮੈਂਟ (ਅਣਵਰਤੀ ਕਮਾਊ ਛੁੱਟੀ) ਅਤੇ 01-01-2006 ਤੋਂ 30-11-2011 ਦਰਮਿਆਨ ਸੇਵਾਮੁਕਤ ਹੋਏ ਮੁਲਾਜ਼ਮਾਂ ਦੀਆਂ 25 ਸਾਲਾਂ ਦੀਆਂ ਸੇਵਾਵਾਂ ਨੂੰ ਯੋਗ ਵਿਚਾਰਦਿਆਂ ਪੂਰੀ ਪੈਨਸ਼ਨ ਦੇਣ ਸਬੰਧੀ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ਦੀ ਸਮੀਖਿਆ ਕੀਤੀ ਜਾਵੇਗੀ।