Supreme Court

ਸੁਪਰੀਮ ਕੋਰਟ ਵੱਲੋਂ ਬੀਬੀ ਡਾਕਟਰ ਮਾਮਲੇ ‘ਚ 8 ਮੈਂਬਰੀ ਨੈਸ਼ਨਲ ਟਾਸਕ ਫੋਰਸ ਦਾ ਗਠਨ

ਚੰਡੀਗੜ੍ਹ, 20 ਅਗਸਤ 2024: (Kolkata Doctor Murder Case) ਕਲਕੱਤਾ ‘ਚ ਸਿਖਿਆਰਥੀ ਬੀਬੀ ਡਾਕਟਰ ਮਾਮਲੇ ‘ਚ ਅੱਜ ਸੁਪਰੀਮ ਕੋਰਟ (Supreme Court) ਖੁਦ ਨੋਟਿਸ ਲੈ ਕੇ ਸੁਣਵਾਈ ਕਰ ਰਿਹਾ ਹੈ | ਬੈਂਚ ਨੇ ਇਸ ਮਾਮਲੇ ‘ਚ ਪੀੜਤ ਦੀ ਪਛਾਣ ਸਾਹਮਣੇ ਆਉਣ ‘ਤੇ ਚਿੰਤਾ ਪ੍ਰਗਟਾਈ ਹੈ। ਇਸ ਤੋਂ ਇਲਾਵਾ ਪੁਲਿਸ ਜਾਂਚ ਤੋਂ ਲੈ ਕੇ ਆਰਜੀ ਕਾਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ ਦੀ ਇਸ ਮਾਮਲੇ ‘ਚ ਭੂਮਿਕਾ ਤੱਕ ਹਰ ਚੀਜ਼ ‘ਤੇ ਸਵਾਲ ਚੁੱਕੇ ਹਨ | ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਅੱਠ ਮੈਂਬਰੀ ਨੈਸ਼ਨਲ ਟਾਸਕ ਫੋਰਸ ਦੇ ਗਠਨ ਦੇ ਵੀ ਹੁਕਮ ਦਿੱਤੇ ਹਨ।

ਸੁਪਰੀਮ ਕੋਰਟ ਨੇ ਪੁੱਛਿਆ ਕਿ ਪ੍ਰਿੰਸੀਪਲ ਕੀ ਕਰ ਰਿਹਾ ਸੀ? ਅਦਾਲਤ ਨੇ ਪੁੱਛਿਆ ਕਿ ਪੁਲਿਸ ਨੇ ਅਪਰਾਧ ਸਥਾਨ ਦੀ ਸੁਰੱਖਿਆ ਕਿਉਂ ਨਹੀਂ ਕੀਤੀ। ਐਫ.ਆਈ.ਆਰ ਦਰਜ ਕਰਨ ‘ਚ ਦੇਰੀ ਕਿਉਂ ਹੋਈ? ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਹਸਪਤਾਲ ‘ਚ ਡਾਕਟਰਾਂ ਦੇ ਚੱਲ ਰਹੇ ਵਿਰੋਧ ਨੂੰ ਜ਼ਬਰਦਸਤੀ ਨਾ ਰੋਕਿਆ ਜਾਵੇ। ਸੁਪਰੀਮ ਕੋਰਟ ਨੇ ਸੀਬੀਆਈ ਦੀ ਸਟੇਟਸ ਰਿਪੋਰਟ 22 ਅਗਸਤ ਨੂੰ ਤਲਬ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਅਗਸਤ ਨੂੰ ਹੋਵੇਗੀ।

Scroll to Top