ਖੂਈਖੇੜਾ

ਬਲਾਕ ਖੂਈਖੇੜਾ ‘ਚ 28415 ਬੱਚਿਆਂ ਲਈ 124 ਬੂਥਾਂ ਸਮੇਤ 248 ਟੀਮਾਂ ਦਾ ਗਠਨ : ਐਸ.ਐਮ.ਓ ਡਾ. ਗਾਂਧੀ

ਫਾਜ਼ਿਲਕਾ, 19 ਫਰਵਰੀਵ 2024: ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ: ਕਵਿਤਾ ਦੀਆਂ ਹਦਾਇਤਾ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਦੇਖ-ਰੇਖ ਹੇਠ ਪੋਲੀਓ ਬੂੰਦਾਂ ਪਿਲਾਈਆਂ ਜਾਣ ਦੀ ਮੁਹਿੰਮ ਨੂੰ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਚਲਾਉਣ ਲਈ ਸੀ.ਐਚ.ਸੀ. ਖੂਈਖੇੜਾ ਵਿਖੇ ਆਸ਼ਾ ਵਰਕਰਾਂ ਦੀ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੀਈਈ ਸੁਸ਼ੀਲ ਕੁਮਾਰ, ਨਰਸਿੰਗ ਸਿਸਟਰ ਟੈਸੀ ਅਤੇ ਬਲਾਕ ਦੀਆਂ ਸਮੂਹ ਆਸ਼ਾ ਵਰਕਰਾਂ ਹਾਜ਼ਰ ਸਨ।

ਇਸ ਮੌਕੇ ਐਸ.ਐਮ.ਓ ਡਾ: ਗਾਂਧੀ ਨੇ ਦੱਸਿਆ ਕਿ 3 ਤੋਂ 5 ਮਾਰਚ 2024 ਤੱਕ ਬਲਾਕ ਖੂਈਖੇੜਾ ਅਧੀਨ ਪੈਂਦੇ ਸਾਰੇ 57 ਪਿੰਡਾਂ, ਢਾਣੀਆਂ, ਭੱਠਿਆਂ, ਕਸਬੇ ਆਦਿ ਵਿੱਚ 0 ਤੋਂ 5 ਸਾਲ ਤੱਕ ਦੇ ਕਰੀਬ 28415 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਲਾਕ ਖੂਈਖੇੜਾ ਵਿੱਚ 124 ਬੂਥਾਂ ਸਮੇਤ 248 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਦੀ ਦੇਖ-ਰੇਖ ਲਈ ਕੁੱਲ 26 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਸਨ।ਉਨ੍ਹਾਂ ਕਿਹਾ ਕਿ ਸਾਰੀਆਂ ਆਸ਼ਾ ਵਰਕਰਾਂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਬਲਾਕ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ।

ਬਲਾਕ ਐਜੂਕੇਟਰ ਸੁਸ਼ੀਲ ਕੁਮਾਰ ਬੇਗਾਂਵਾਲੀ ਨੇ ਦੱਸਿਆ ਕਿ ਪਹਿਲੇ ਦਿਨ 3 ਮਾਰਚ ਨੂੰ ਬਲਾਕ ਦੇ ਪਿੰਡਾਂ ਦੇ ਕੁੱਲ 124 ਬੂਥਾਂ ‘ਤੇ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ | ਉਸ ਦਿਨ ਪਿੱਛੇ ਰਹਿ ਗਏ ਬੱਚਿਆਂ ਨੂੰ 4 ਅਤੇ 5 ਮਾਰਚ ਨੂੰ 248 ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਮਜ਼ਦੂਰਾਂ ਦੇ ਬੱਚਿਆਂ ਲਈ ਮੋਬਾਈਲ ਟੀਮਾਂ, ਉੱਚ ਜੋਖਮ ਵਾਲੇ ਖੇਤਰਾਂ ਲਈ ਅੱਠ ਟੀਮਾਂ ਅਤੇ ਆਵਾਜਾਈ ਪੁਆਇੰਟਾਂ ਲਈ ਅੱਠ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਲਾਕ ਦੇ ਕੁੱਲ 583 ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

Scroll to Top