Forest Department

ਜੰਗਲਾਤ ਵਿਭਾਗ ਨੇ 2024-25 ਦੌਰਾਨ ਵੱਖ-ਵੱਖ ਕੰਮਾਂ ‘ਤੇ 155 ਕਰੋੜ ਰੁਪਏ ਖਰਚੇ: ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ, 17 ਅਪ੍ਰੈਲ 2025: ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸੈਕਟਰ-68 ਦੇ ਜੰਗਲਾਤ ਕੰਪਲੈਕਸ ਵਿਖੇ 2024-25 ‘ਚ ਵਿਭਾਗ (Forest Department) ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟਾਂ ਅਤੇ 2025-26 ‘ਚ ਸ਼ੁਰੂ ਕੀਤੇ ਜਾਣ ਵਾਲੇ ਭਵਿੱਖੀ ਕੰਮਾਂ ਦੀ ਸਮੀਖਿਆ ਕਰਨ ਲਈ ਕਰਵਾਈ ਬਹਿਕ ਦੌਰਾਨ ਕਿਹਾ ਕਿ ਸੂਬੇ ‘ਚ ਜੰਗਲਾਤ ਦੇ ਰਕਬੇ ਨੂੰ ਵਧਾਉਣ ਲਈ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਵੱਲੋਂ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ।

ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਜਾਣੂੰ ਕਰਵਾਇਆ ਕਿ 2024-25 ਦੌਰਾਨ ਵੱਖ-ਵੱਖ ਕੰਮਾਂ ‘ਤੇ ਲਗਭਗ 155 ਕਰੋੜ ਰੁਪਏ ਖਰਚ ਕੀਤੇ ਗਏ ਹਨ। ਰੁੱਖ ਲਗਾਉਣ ਦੇ ਕੰਮ ਦੇ ਨਾਲ-ਨਾਲ, ਮੰਤਰੀ ਨੂੰ ਰਾਜ ਦੀਆਂ ਨਰਸਰੀਆਂ ‘ਚ ਮਹਿਲਾ ਕਰਮਚਾਰੀਆਂ ਦੀ ਸਹੂਲਤ ਲਈ ਬਣਾਏ ਪਖਾਨਿਆਂ ਬਾਰੇ ਜਾਣਕਾਰੀ ਦਿੱਤੀ ਕਿ ਸਾਲ 2023-24 ਦੌਰਾਨ 100 ਨਰਸਰੀਆਂ ‘ਚ, 2024-25 ਦੇ ਸੀਜ਼ਨ ਦੌਰਾਨ 78 ਨਰਸਰੀਆਂ ‘ਚ ਪਖਾਨੇ ਬਣਾਏ ਹਨ, ਜਦੋਂ ਕਿ ਬਾਕੀ ਨਰਸਰੀਆਂ ‘ਚ 2025-26 ਦੇ ਸੀਜ਼ਨ ਦੌਰਾਨ ਪਖਾਨਿਆਂ ਦੀ ਉਸਾਰੀ ਪੂਰੀ ਕਰ ਲਈ ਜਾਵੇਗੀ। ਮੌਜੂਦਾ ਸੀਜ਼ਨ ਦੌਰਾਨ ਲਗਭਗ 1 ਕਰੋੜ ਪੌਦੇ ਲਗਾਉਣ ਦਾ ਟੀਚਾ ਰੱਖਿਆ ਹੈ, ਜਿਸ ਦੇ ਸਬੰਧ ਵਿੱਚ ਮੰਤਰੀ ਨੇ ਅਧਿਕਾਰੀਆਂ ਨੂੰ ਇਨ੍ਹਾਂ ਪੌਦਿਆਂ ਦੀ ਸਹੀ ਦੇਖਭਾਲ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ।

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰੁੱਖਾਂ ਦੀ ਗਣਨਾ ਦੇ ਸਬੰਧੀ ਦੱਸਿਆ ਕਿ ਇਹ ਇੱਕ ਪ੍ਰਕਿਰਿਆ ਹੈ ਜੋ ਸੜਕਾਂ ਅਤੇ ਨਹਿਰਾਂ ਦੇ ਕਿਨਾਰੇ ਖੜ੍ਹੇ ਰੁੱਖਾਂ ਦੇ ਸਬੰਧ ‘ਚ ਹਰ 5 ਸਾਲਾਂ ਬਾਅਦ ਕੀਤੀ ਜਾਂਦੀ ਹੈ। ਲਾਲ ਚੰਦ ਕਟਾਰੂਚੱਕ ਨੇ ‘ਨਾਨਕ ਬਗੀਚੀਆਂ’ ਅਤੇ ‘ਪਵਿੱਤਰ ਵਣਾ’ ‘ਚ ਜਾਮੁਨ, ਬੋਹੜ ਅਤੇ ਆਂਵਲਾ ਵਰਗੇ ਹੋਰ ਫਲਦਾਰ ਰੁੱਖ ਲਗਾਉਣ ਦੇ ਨਿਰਦੇਸ਼ ਦਿੱਤੇ ਹਨ |

ਵੀ.ਸੀ. ਇਸ ਦੌਰਾਨ ਮੌਜੂਦ ਡੀਐਫਓਜ਼ ਨੂੰ ਹਾਈਵੇਅ ਦੇ ਨਾਲ-ਨਾਲ ਰੁੱਖ ਲਗਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਵਾਤਾਵਰਣ ਪਾਰਕਾਂ ਨੂੰ ਵਿਕਸਤ ਕਰਨ ਅਤੇ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।

Read More: ਮਜ਼ਦੂਰੀ ਦਰਾਂ ‘ਚ ਵਾਧੇ ਨਾਲ ਮਜ਼ਦੂਰਾਂ ਨੂੰ ਇੱਕ ਸਾਲ ‘ਚ 10 ਕਰੋੜ ਰੁਪਏ ਦਾ ਹੋਵੇਗਾ ਫਾਇਦਾ: ਲਾਲ ਚੰਦ ਕਟਾਰੂਚੱਕ

Scroll to Top