Amit Shah

ਹਰਿਆਣਾ ‘ਚ 50 ਏਕੜ ‘ਚ ਬਣੇਗਾ ਫੋਰੈਂਸਿਕ ਵਿਗਿਆਨ ਤੇ ਪ੍ਰਯੋਗਸ਼ਾਲਾ ਸਿਖਲਾਈ ਕੇਂਦਰ: ਅਮਿਤ ਸ਼ਾਹ

ਚੰਡੀਗੜ੍ਹ, 29 ਜੂਨ 2024: ਅੱਜ ਹਰਿਆਣਾ ਸਰਕਾਰ ਅਤੇ ਨੈਸ਼ਨਲ ਯੂਨੀਵਰਸਿਟੀ ਆਫ ਫੋਰੈਂਸਿਕ ਸਾਇੰਸਿਜ਼, ਗਾਂਧੀਨਗਰ ਵਿਚਕਾਰ ਫੋਰੈਂਸਿਕ ਵਿਗਿਆਨ ਦੀ ਸਿਖਲਾਈ ਲਈ ਇੱਕ ਸਮਝੌਤਾ ਹੋਇਆ | ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਕਿਹਾ ਕਿ ਕੇਂਦਰ ਸਰਕਾਰ ਹਰਿਆਣਾ ‘ਚ ਕਰੀਬ 50 ਏਕੜ ਰਕਬੇ ‘ਬਣਨ ਵਾਲੇ ਫੋਰੈਂਸਿਕ ਵਿਗਿਆਨ ‘ਚ ਸਿਖਲਾਈ ਅਤੇ ਪ੍ਰਯੋਗਸ਼ਾਲਾ ਟੈਸਟਿੰਗ ਸੁਵਿਧਾਵਾਂ ਲਈ ਸੈਂਟਰ ਆਫ ਐਕਸੀਲੈਂਸ ‘ਚ ਇੱਕ ਸਿਖਲਾਈ ਸੰਸਥਾਨ ਦੀ ਸਥਾਪਨਾ ਲਈ ਕੇਂਦਰ ਸਰਕਾਰ ਵੱਲੋਂ ਪੂਰੀ ਵਿਵਸਥਾ ਕੀਤੀ ਜਾਵੇਗੀ ।

ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਦੀ ਯੋਜਨਾ ਦੌਰਾਨ ਇੱਥੇ ਇੱਕ ਸਿਖਲਾਈ ਸੰਸਥਾਨ ਦੀ ਸਥਾਪਨਾ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇੱਥੇ ਇੱਕ ਹੋਸਟਲ ਵੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਕਿ ਪੁਲਿਸ ਅਧਿਕਾਰੀਆਂ ਅਤੇ ਨਿਆਂਇਕ ਅਧਿਕਾਰੀਆਂ ਨੂੰ ਵੀ ਸਿਖਲਾਈ ਦਿੱਤੀ ਜਾ ਸਕੇ।

ਅਮਿਤ ਸ਼ਾਹ (Amit Shah) ਨੇ ਕਿਹਾ ਕਿ ਇਹ ਸੈਂਟਰ ਆਫ ਐਕਸੀਲੈਂਸ ਆਉਣ ਵਾਲੇ ਦਿਨਾਂ ‘ਚ ਹਰਿਆਣਾ ‘ਚ ਅਪਰਾਧਿਕ ਨਿਆਂ ਪ੍ਰਣਾਲੀ ‘ਚ ਬੁਨਿਆਦੀ ਤਬਦੀਲੀ ਲਿਆਉਣ ਦਾ ਕੰਮ ਕਰੇਗਾ। ਇੰਨਾ ਹੀ ਨਹੀਂ ਇਹ ਕੇਂਦਰ ਉੱਤਰੀ ਭਾਰਤ ਲਈ ਇੱਕ ਵੱਡੇ ਸਿਖਲਾਈ ਕੇਂਦਰ ਵਜੋਂ ਵੀ ਉਭਰੇਗਾ।

ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਅੱਜ ਰਾਸ਼ਟਰੀ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਨਾਲ ਜੁੜ ਕੇ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਵਿਗਿਆਨਕ ਰੂਪ ਦੇਣ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਐਨ.ਐਫ.ਐਸ.ਯੂ ਯੂਨੀਵਰਸਿਟੀ ਨੇ ਇਸ ਸਮੇਂ 9 ਸੂਬਿਆਂ ‘ਚ ਆਪਣੇ ਕੈਂਪਸ ਸਥਾਪਿਤ ਕੀਤੇ ਹਨ। ਕੇਂਦਰੀ ਮੰਤਰੀ ਮੰਡਲ ਨੇ ਹੁਣੇ ਇੱਕ ਪ੍ਰਸਤਾਵ ਪਾਸ ਕੀਤਾ ਹੈ, ਜਿਸ ਦੇ ਤਹਿਤ ਯੂਨੀਵਰਸਿਟੀ ਲਗਭਗ 16 ਸੂਬਿ ‘ਚ ਆਪਣੇ ਕੈਂਪਸ ਪ੍ਰਦਾਨ ਕਰੇਗੀ।

Scroll to Top