ਸਿੱਧੂ ਮੂਸੇਵਾਲਾ ਕਤਲਕਾਂਡ ਦੀ ਫੋਰੈਂਸਿਕ ਰਿਪੋਰਟ ’ਚ ਵੱਡਾ ਖੁਲਾਸਾ, AK 47 ਰਾਈਫਲ ਦੀ ਹੋਈ ਸੀ ਵਰਤੋਂ

Sachin Bishnoi

ਚੰਡੀਗੜ੍ਹ 13 ਜੁਲਾਈ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਫੋਰੈਂਸਿਕ ਰਿਪੋਰਟ ‘ਚ ਕਤਲ ਸੰਬੰਧੀ ਵੱਡੇ ਖ਼ੁਲਾਸੇ ਕੀਤੇ ਗਏ ਹਨ | ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਵੱਲੋਂ ਏਕੇ-47 ਰਾਈਫਲ, ਇੱਕ 30 ਬੋਰ ਅਤੇ ਚਾਰ ਜਾਂ ਪੰਜ 9 ਐਮਐਮ ਪਿਸਟਲਾਂ ਦੀ ਵਰਤੋਂ ਕੀਤੀ ਸੀ। ਸੂਤਰਾਂ ਤੋਂ ਮਿਲੀ ਜਾਣਕਰੀ ਮੁਤਾਬਕ ਮੌਕੇ ਤੋਂ ਬਰਾਮਦ ਹੋਏ ਕਾਰਤੂਸਾਂ ਦੀ ਫੋਰੈਂਸਿਕ ਜਾਂਚ ‘ਚ ਹਥਿਆਰਾਂ ਦੀ ਸ਼ਨਾਖਤ ਕੀਤੀ ਗਈ ਹੈ, ਦੂਜੇ ਪਾਸੇ ਇਨ੍ਹਾਂ ਹਥਿਆਰਾਂ ਨੂੰ ਬਰਾਮਦ ਕਰਨ ‘ਚ ਪੁਲਿਸ ਨਾਕਾਮ ਰਹੀ ਹੈ।

ਇਸਦੇ ਨਾਲ ਹੀ ਇਸ ਕਤਲਕਾਂਡ ‘ਚ ਸ਼ੂਟਰਾਂ ਨੇ ਮੌਕੇ ‘ਤੇ 40 ਤੋਂ 45 ਗੋਲੀਆਂ ਚਲਾਈਆਂ ਗਈਆਂ ਸਨ । ਇਸ ਦੌਰਾਨ ਸਾਰੇ ਸ਼ੂਟਰ ਨਸ਼ੇ ‘ਚ ਸਨ ਅਤੇ ਜਿਸ ਕਾਰਨ ਹਮਲੇ ਦੌਰਾਨ ਕਈ ਗੋਲੀਆਂ ਕੰਧ ‘ਤੇ ਲੱਗੀਆਂ। ਇਸਦੇ ਨਾਲ ਹੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੂਟਰਾਂ ਨੇ ਵੱਖ-ਵੱਖ ਦਿਸ਼ਾਵਾਂ ਵਿਚ ਭੱਜਣ ਤੋਂ ਪਹਿਲਾਂ ਹਰਿਆਣਾ ਦੇ ਇਕ ਵਿਅਕਤੀ ਨੂੰ ਹਥਿਆਰ ਸੌਂਪੇ ਸਨ।

ਮੂਸੇਵਾਲਾ ਕਤਲਕਾਂਡ ਦਿੱਲੀ ਪੁਲਿਸ ਪਹਿਲਾਂ ਹੀ ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਨੂੰ ਸਚਿਨ ਭਿਵਾਨੀ ਦੇ ਨਾਲ ਵੱਖ-ਵੱਖ ਅਪਰੇਸ਼ਨਾਂ ਵਿੱਚ ਫੜ ਚੁੱਕੀ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਅੱਠ ਗ੍ਰਨੇਡ, ਇੱਕ ਅੰਡਰ ਬੈਰਲ ਗ੍ਰਨੇਡ ਲਾਂਚਰ, ਨੌਂ ਇਲੈਕਟ੍ਰਿਕ ਡੈਟੋਨੇਟਰ, 20 ਕਾਰਤੂਸਾਂ ਨਾਲ ਇੱਕ ਅਸਾਲਟ ਰਾਈਫਲ, ਤਿੰਨ ਅਤਿ ਆਧੁਨਿਕ ਪਿਸਤੌਲਾਂ, 36 ਰੌਂਦ ਅਤੇ ਇੱਕ ਏਕੇ ਸੀਰੀਜ਼ ਦੀ ਅਸਾਲਟ ਰਾਈਫਲ ਦਾ ਇੱਕ ਹਿੱਸਾ ਬਰਾਮਦ ਕੀਤਾ ਹੈ।

ਇਸਦੇ ਨਾਲ ਹੀ ਦਿੱਲੀ ਪੁਲਿਸ ਨੇ ਕਿਹਾ ਕਿ ਇਸ ਕਤਲ ‘ਚ ਜੇਕਰ ਹਥਿਆਰ ਕੰਮ ਨਹੀਂ ਕਰਦੇ ਤਾਂ ਵਿਸਫੋਟਕ ਇੱਕ ਬੈਕਅੱਪ ਯੋਜਨਾ ਦਾ ਹਿੱਸਾ ਸਨ। ਹਾਲਾਂਕਿ ਉਨ੍ਹਾਂ ਕੋਲੋਂ ਮੂਸੇਵਾਲਾ ਦੇ ਕਤਲ ਵਿੱਚ ਵਰਤਿਆ ਅਸਲ ਹਥਿਆਰ ਬਰਾਮਦ ਨਹੀਂ ਕੀਤਾ ਜਾ ਸਕਿਆ |ਸਿੱਧੂ ਮੂਸੇਵਲਾ (Sidhu Moosewala)  ਕਟਲਕਾਂ ‘ਚ ਤਿੰਨ ਹੋਰ ਸ਼ੂਟਰ ਜਗਰੂਪ ਰੂਪਾ, ਮਨਪ੍ਰੀਤ ਮਨੂੰ ਅਤੇ ਦੀਪਕ ਮੁੰਡੀ ਅਜੇ ਫਰਾਰ ਹਨ। ਅਪਰਾਧ ਵਿੱਚ ਵਰਤੇ ਗਏ ਹਥਿਆਰਾਂ ਦੀ ਪਛਾਣ ਦੀ ਫੋਰੈਂਸਿਕ ਜਾਂਚ ਵਿੱਚ ਪੂਰੀ ਤਰ੍ਹਾਂ ਪੁਸ਼ਟੀ ਕੀਤੀ ਜਾਵੇਗੀ, ਜਦੋਂ ਵੀ ਉਹ ਬਰਾਮਦ ਕੀਤੇ ਜਾਣਗੇ। ਸੂਤਰਾਂ ਦਾ ਕਹਿਣਾ ਹੈ ਕਿ ਮੌਕੇ ਤੋਂ ਬਰਾਮਦ ਹੋਏ ਹਥਿਆਰਾਂ ਅਤੇ ਕਾਰਤੂਸਾਂ ਦਾ ਮਿਲਾਨ ਕੀਤੇ ਬਿਨਾਂ ਅਦਾਲਤ ਵਿੱਚ ਕੇਸ ਸਾਬਤ ਕਰਨਾ ਮੁਸ਼ਕਲ ਹੋਵੇਗਾ।

ਇਸ ਤੋਂ ਪਹਿਲਾਂ, ਅਪਰਾਧ ਵਾਲੀ ਥਾਂ ‘ਤੇ ਪੁਲਿਸ ਅਧਿਕਾਰੀਆਂ ਨੇ ਸੰਕੇਤ ਦਿੱਤਾ ਸੀ ਕਿ ਘੱਟੋ-ਘੱਟ ਇੱਕ ਸ਼ੂਟਰ ਦੁਆਰਾ ਇੱਕ AN-94 ਅਸਾਲਟ ਰਾਈਫਲ ਦੀ ਵਰਤੋਂ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ 29 ਮਈ ਨੂੰ ਮਾਨਸਾ ਵਿਖੇ ਸਿੱਧੂ ਮੂਸੇਵਾਲਾ ਦੀ ਸ਼ਾਰਪ ਸ਼ੂਟਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਜਾਂਚ ਪਿਛਲੇ 45 ਦਿਨਾਂ ਤੋਂ ਚੱਲ ਰਹੀ ਹੈ। ਪੁਲਿਸ ਚ ਮੁੱਖ ਸ਼ੂਟਰ ਪ੍ਰਿਅਵਰਤ ਫੌਜੀ ਸਮੇਤ ਚਾਰ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਅੱਜ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਪੁੱਛਗਿੱਛ ਕੀਤੀ ਜਾਵੇਗੀ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।