July 7, 2024 12:27 pm
Foreign Trade Policy 2023

Foreign Trade Policy 2023: ਨਵੀਂ ਵਿਦੇਸ਼ੀ ਵਪਾਰ ਨੀਤੀ ਜਾਰੀ, 760 ਤੋਂ 770 ਅਰਬ ਡਾਲਰ ਦੇ ਨਿਰਯਾਤ ਦਾ ਅਨੁਮਾਨ

ਚੰਡੀਗੜ੍ਹ, 31 ਮਾਰਚ 2023: ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਵਿਦੇਸ਼ੀ ਵਪਾਰ ਨੀਤੀ 2023 (Foreign Trade Policy 2023) ਦਾ ਉਦਘਾਟਨ ਕੀਤਾ ਹੈ । ਇਹ ਨਵੀਂ ਵਿਦੇਸ਼ੀ ਵਪਾਰ ਨੀਤੀ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਇਸ ਦੌਰਾਨ ਸਰਕਾਰ ਨੇ ਦੱਸਿਆ ਹੈ ਕਿ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਵਾਧਾ ਸੱਤ ਫੀਸਦੀ ਰਹਿਣ ਵਾਲਾ ਹੈ।

ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਸ ਵਿੱਤੀ ਸਾਲ ਵਿੱਚ 760 ਤੋਂ 770 ਅਰਬ ਡਾਲਰ ਦਾ ਨਿਰਯਾਤ ਹੋ ਸਕਦਾ ਹੈ। ਪਿਛਲੇ ਵਿੱਤੀ ਸਾਲ ਯਾਨੀ 2022-23 ਵਿੱਚ 25 ਬਿਲੀਅਨ ਡਾਲਰ ਦਾ ਨਿਰਯਾਤ ਹੋਇਆ । ਸਰਕਾਰ ਦਾ ਉਦੇਸ਼ ਇਹ ਵੀ ਹੈ ਕਿ ਸਾਲ 2030 ਤੱਕ ਨਿਰਯਾਤ ਦੇ ਇਸ ਅੰਕੜੇ ਨੂੰ ਦੋ ਟ੍ਰਿਲੀਅਨ ਡਾਲਰ ਤੋਂ ਵੱਧ ਕਰ ਦਿੱਤਾ ਜਾਵੇ।

ਨਵੀਂ ਵਿਦੇਸ਼ੀ ਵਪਾਰ ਨੀਤੀ 2023-28 ਸ਼ੁੱਕਰਵਾਰ ਨੂੰ ਭਾਰਤ ਸਰਕਾਰ ਦੁਆਰਾ ਲਾਂਚ ਕੀਤੀ ਗਈ ਹੈ। ਭਾਰਤ ਵਿੱਚ ਇਸ ਨੀਤੀ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਕਿਉਂਕਿ ਕੋਰੋਨਾ ਕਾਰਨ ਇਸ ਦੇ ਆਉਣ ਵਿੱਚ ਕਰੀਬ ਤਿੰਨ ਸਾਲ ਦੀ ਦੇਰੀ ਹੋਈ ਹੈ।ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਵਿਦੇਸ਼ੀ ਵਪਾਰ ਨੀਤੀ 2023-28 ਦੀ ਸ਼ੁਰੂਆਤ ਕੀਤੀ। ਇਸ ਨੀਤੀ ਦਾ ਟੀਚਾ 2030 ਤੱਕ ਭਾਰਤ ਦੇ ਨਿਰਯਾਤ ਨੂੰ ਦੋ ਟ੍ਰਿਲੀਅਨ ਡਾਲਰ ਤੱਕ ਪਹੁੰਚਾਉਣਾ ਹੈ।

ਇਸ ਦੌਰਾਨ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਸ ਨੀਤੀ ਦਾ ਫੋਕਸ ਰੁਪਏ ਵਿੱਚ ਅੰਤਰਰਾਸ਼ਟਰੀ ਵਪਾਰ ਵਧਾਉਣਾ ਹੈ ਅਤੇ ਨਵਾਂ ਐਫਟੀਪੀ 1 ਅਪ੍ਰੈਲ, 2023 ਤੋਂ ਲਾਗੂ ਕੀਤਾ ਜਾਵੇਗਾ।ਇਸ ਦੇ ਨਾਲ ਹੀ, ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ, ਸੰਤੋਸ਼ ਸਾਰੰਗੀ ਨੇ ਕਿਹਾ ਕਿ ਵਿੱਤੀ ਸਾਲ 2023 ਵਿੱਚ ਭਾਰਤ ਦਾ ਨਿਰਯਾਤ ਕੁੱਲ 2021-22 ਵਿੱਚ 676 ਬਿਲੀਅਨ ਡਾਲਰ ਦੇ ਮੁਕਾਬਲੇ 760 ਬਿਲੀਅਨ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ।

ਪਿਛਲੀ ਪੰਜ ਸਾਲਾਂ ਦੀ ਵਿਦੇਸ਼ੀ ਵਪਾਰ ਨੀਤੀ ਦੇ ਉਲਟ ਇਸਦੀ ਮਿਆਦ ਖਤਮ ਹੋਣ ਦੀ ਮਿਤੀ ਨਿਸ਼ਚਿਤ ਨਹੀਂ ਹੈ। ਇਸ ਬਾਰੇ ਡੀਜੀਐਫਟੀ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਵੀ ਲੋੜ ਪਈ ਤਾਂ ਇਸ ਵਿੱਚ ਬਦਲਾਅ ਕੀਤੇ ਜਾਣਗੇ।ਪਿਛਲੀ ਵਿਦੇਸ਼ ਵਪਾਰ ਨੀਤੀ 1 ਅਪ੍ਰੈਲ, 2015 ਨੂੰ ਲਾਗੂ ਕੀਤੀ ਗਈ ਸੀ ਅਤੇ ਇਸਦੀ ਮਿਆਦ ਖ਼ਤਮ ਹੋਣ ਦੀ ਮਿਤੀ 2020 ਸੀ, ਪਰ ਕੋਰੋਨਾ ਵਾਇਰਸ ਦੇ ਆਉਣ ਕਾਰਨ ਇਸ ਨੂੰ ਸਤੰਬਰ 2022 ਵਿੱਚ 31 ਮਾਰਚ, 2023 ਤੱਕ ਵਧਾ ਦਿੱਤਾ ਗਿਆ ਸੀ।

ਇਨ੍ਹਾਂ ਸੈਕਟਰਾਂ ਨੂੰ ਲਾਭ ਮਿਲੇਗਾ

ਨਵੀਂ ਵਿਦੇਸ਼ੀ ਵਪਾਰ ਨੀਤੀ ਵਿੱਚ ਕਿਹਾ ਗਿਆ ਹੈ ਕਿ ਈ-ਕਾਮਰਸ ਨਿਰਯਾਤ 2030 ਤੱਕ $200 ਤੋਂ $300 ਬਿਲੀਅਨ ਤੱਕ ਪਹੁੰਚ ਸਕਦਾ ਹੈ। ਇਸਦੇ ਨਾਲ ਹੀ ਕੋਰੀਅਰ ਸੇਵਾ ਰਾਹੀਂ ਨਿਰਯਾਤ ਦੀ ਮੁੱਲ ਸੀਮਾ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਪ੍ਰਤੀ ਖੇਪ ਕਰ ਦਿੱਤੀ ਗਈ ਹੈ।ਡੀਜੀਐਫਟੀ ਨੇ ਅੱਗੇ ਕਿਹਾ ਕਿ ਨਵੀਂ ਵਿਦੇਸ਼ੀ ਵਪਾਰ ਨੀਤੀ 2023 ਗਤੀਸ਼ੀਲ ਅਤੇ ਉੱਭਰ ਰਹੇ ਵਪਾਰਕ ਦ੍ਰਿਸ਼ ਲਈ ਜਵਾਬਦੇਹ ਹੈ। ਇਸ ਨੂੰ ‘ਭਵਿੱਖ ਲਈ ਤਿਆਰ’ ਬਣਾਉਣ ਲਈ ਵਣਜ ਵਿਭਾਗ ਦਾ ਪੁਨਰਗਠਨ ਕੀਤਾ ਜਾ ਰਿਹਾ ਹੈ।