ਚੰਡੀਗੜ੍ਹ, 06 ਫ਼ਰਵਰੀ 2023 : ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ (S Jaishankar) ਨੇ ਅਰਜਨਟੀਨਾ ਦੇ ਵਿਗਿਆਨ-ਤਕਨਾਲੋਜੀ ਅਤੇ ਇਨੋਵੇਸ਼ਨ ਮੰਤਰੀ ਡੇਨੀਅਲ ਫਿਲਮਜ਼ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਅਰਜਨਟੀਨਾ ਦੇ ਮੰਤਰੀ ਨੇ ਜੈਸ਼ੰਕਰ ਨੂੰ ਫੁੱਟਬਾਲ ਸਟਾਰ ਲਿਓਨਲ ਮੈਸੀ ਦੀ ਜਰਸੀ ਤੋਹਫੇ ‘ਚ ਦਿੱਤੀ।
ਅਰਜਨਟੀਨਾ ਦੀ ਫੁੱਟਬਾਲ ਟੀਮ ਦੇ ਕਪਤਾਨ ਲਿਓਨਲ ਮੇਸੀ ਨੇ ਆਪਣੀ ਅਗਵਾਈ ਵਿੱਚ ਅਰਜਨਟੀਨਾ ਨੂੰ 2022 ਦਾ ਫੀਫਾ ਵਿਸ਼ਵ ਕੱਪ ਜਿੱਤਿਆ। ਇਸ ਟੂਰਨਾਮੈਂਟ ‘ਚ ਮੇਸੀ ਨੇ ਸ਼ਾਨਦਾਰ ਖੇਡ ਦਿਖਾਈ। ਉਹ ਗੋਲਡਨ ਬੂਟ ਐਵਾਰਡ ਜਿੱਤਣ ਤੋਂ ਖੁੰਝ ਗਿਆ, ਪਰ ਗੋਲਡਨ ਬਾਲ ਐਵਾਰਡ ਜਿੱਤ ਗਿਆ।
ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishankar) ਨੇ ਦੱਸਿਆ ਕਿ ਮੁਲਾਕਾਤ ਦੌਰਾਨ ਉਨ੍ਹਾਂ ਨੇ ਅਰਜਨਟੀਨਾ ਦੇ ਵਿਗਿਆਨ-ਤਕਨਾਲੋਜੀ ਅਤੇ ਇਨੋਵੇਸ਼ਨ ਮੰਤਰੀ ਡੇਨੀਅਲ ਫਿਲਮਸ ਨਾਲ ਪਰਮਾਣੂ ਊਰਜਾ, ਪੁਲਾੜ, ਡਿਜੀਟਲ, ਰੱਖਿਆ ਅਤੇ ਬਾਇਓਟੈਕਨਾਲੋਜੀ ਬਾਰੇ ਗੱਲਬਾਤ ਕੀਤੀ। ਦੋਵੇਂ ਦੇਸ਼ ਕਈ ਵਿਸ਼ਿਆਂ ‘ਤੇ ਇਕੱਠੇ ਕੰਮ ਕਰਨ ਲਈ ਤਿਆਰ ਹਨ।