June 23, 2024 4:32 am
S. Jaishankar

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਕਿਸਤਾਨ ਅਤੇ ਚੀਨ ਨੂੰ ਦਿੱਤੀ ਨਸ਼ੀਹਤ

ਚੰਡੀਗੜ੍ਹ, 11 ਜੂਨ 2024: ਡਾ: ਐੱਸ. ਜੈਸ਼ੰਕਰ (S. Jaishankar)  ਨੇ ਅੱਜ ਵਿਦੇਸ਼ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਜੈਸ਼ੰਕਰ ਨੇ ਕਿਹਾ, ”ਸਾਨੂੰ ਸਾਰਿਆਂ ਨੂੰ ਪੂਰਾ ਭਰੋਸਾ ਹੈ ਕਿ ਇਹ ਸਾਨੂੰ ‘ਵਿਸ਼ਵ ਬੰਧੂ’ ਵਜੋਂ ਸਥਾਪਿਤ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨਾਲ ਸਬੰਧਾਂ ‘ਤੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਪਾਕਿਸਤਾਨ ਅਤੇ ਚੀਨ ਦਾ ਸਬੰਧ ਹੈ, ਉਨ੍ਹਾਂ ਦੇਸ਼ਾਂ ਨਾਲ ਸਬੰਧ ਵੱਖਰੇ ਹਨ ਅਤੇ ਉਥੋਂ ਦੀਆਂ ਸਮੱਸਿਆਵਾਂ ਵੀ ਵੱਖਰੀਆਂ ਹਨ।

ਜੈਸ਼ੰਕਰ (S. Jaishankar) ਨੇ ਅੱਗੇ ਕਿਹਾ ਕਿ ਸਰਕਾਰ ਦਾ ਜ਼ੋਰ ਚੀਨ ਨਾਲ ਸਰਹੱਦੀ ਵਿਵਾਦ ਦਾ ਹੱਲ ਲੱਭਣ ‘ਤੇ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਲੈ ਕੇ ਭਾਰਤ ਦੀ ਨੀਤੀ ਬਹੁਤ ਸਪੱਸ਼ਟ ਹੈ। ਜਦੋਂ ਤੱਕ ਪਾਕਿਸਤਾਨ ਭਾਰਤ ਵਿਰੁੱਧ ਅਤਿ+ਵਾਦ ਦੀ ਵਰਤੋਂ ਕਰਦਾ ਰਹੇਗਾ, ਉਦੋਂ ਤੱਕ ਦੋਵਾਂ ਦੇਸ਼ਾਂ ਦੇ ਰਿਸ਼ਤੇ ਚੰਗੇ ਨਹੀਂ ਹੋ ਸਕਦੇ।

ਐੱਸ ਜੈਸ਼ੰਕਰ ਨੇ ਅੱਗੇ ਕਿਹਾ, “ਪੀਐੱਮ ਮੋਦੀ ਦੀ ਅਗਵਾਈ ‘ਚ ਦੇਸ਼ ‘ਇੰਡੀਆ ਫਸਟ’ ਦੀ ਨੀਤੀ ‘ਤੇ ਅੱਗੇ ਵਧ ਰਿਹਾ ਹੈ। ਪੀਐੱਮ ਮੋਦੀ ਦੀ ਅਗਵਾਈ ‘ਚ ਇਹ ਮੰਤਰਾਲਾ ਲੋਕ ਕੇਂਦਰਿਤ ਮੰਤਰਾਲਾ ਬਣ ਗਿਆ ਹੈ।” ਵਰਨਣਯੋਗ ਹੈ ਕਿ 2019 ਵਿੱਚ ਵਿਦੇਸ਼ ਮੰਤਰੀ ਬਣਨ ਤੋਂ ਪਹਿਲਾਂ, ਜੈਸ਼ੰਕਰ ਨੇ 2015 ਤੋਂ 2018 ਤੱਕ ਭਾਰਤ ਦੇ ਵਿਦੇਸ਼ ਸਕੱਤਰ ਵਜੋਂ ਵੀ ਕੰਮ ਕੀਤਾ। ਉਹ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਵਿਦੇਸ਼ ਸਕੱਤਰ ਵੀ ਬਣੇ ਹਨ।