Dr. S Jaishankar

ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਟਰੰਪ ਦੇ ਜੰਗਬੰਦੀ ਦਾਅਵਿਆਂ ‘ਤੇ ਦਿੱਤਾ ਜਵਾਬ

ਦੇਸ਼, 30 ਜੁਲਾਈ 2025: ਆਪ੍ਰੇਸ਼ਨ ਸੰਧੂਰ ਬਾਰੇ ਭਾਰਤੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਰਾਜ ਸਭਾ ‘ਚ ਸਰਕਾਰ ਦਾ ਪੱਖ ਪੇਸ਼ ਕੀਤਾ। ਇਸ ਦੌਰਾਨ, ਉਨ੍ਹਾਂ ਆਪ੍ਰੇਸ਼ਨ ਸੰਧੂਰ ਬਾਰੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੱਤੇ। ਆਪਣੇ ਬਿਆਨ ‘ਚ ਵਿਦੇਸ਼ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ 22 ਅਪ੍ਰੈਲ ਤੋਂ 16 ਜੂਨ 2025 ਤੱਕ ਜੰਗਬੰਦੀ ਬਾਰੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ।

ਰਾਜ ਸਭਾ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅਮਰੀਕੀ ਰਾਸ਼ਟਰਪਤੀ ਦੇ ਜੰਗਬੰਦੀ ਦੇ ਦਾਅਵਿਆਂ ‘ਤੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਅਤੇ ਹੰਗਾਮਾ ਕੀਤਾ। ਇਸ ‘ਤੇ, ਜੈਸ਼ੰਕਰ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ’ਮੈਂ’ਤੁਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ, ਉਨ੍ਹਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। 22 ਅਪ੍ਰੈਲ ਤੋਂ 16 ਜੂਨ ਤੱਕ, ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਇੱਕ ਵੀ ਫ਼ੋਨ ਗੱਲਬਾਤ ਨਹੀਂ ਹੋਈ।’ ਜੈਸ਼ੰਕਰ ਨੇ ਕਿਹਾ ਕਿ ਸਾਡੀ ਰਾਸ਼ਟਰੀ ਨੀਤੀ ਹੈ ਕਿ ਕੋਈ ਵੀ ਗੱਲਬਾਤ ਦੁਵੱਲੀ ਹੋਣੀ ਚਾਹੀਦੀ ਹੈ। ਪਾਕਿਸਤਾਨ ਦੇ ਡੀਜੀਐਮਓ ਦੁਆਰਾ ਜੰਗਬੰਦੀ ਦੀ ਬੇਨਤੀ ਕੀਤੀ ਗਈ ਸੀ।

ਜੈਸ਼ੰਕਰ ਨੇ ਕਿਹਾ ਕਿ ‘ਜਦੋਂ ਆਪ੍ਰੇਸ਼ਨ ਸੰਧੂਰ ਸ਼ੁਰੂ ਹੋਇਆ, ਤਾਂ ਬਹੁਤ ਸਾਰੇ ਦੇਸ਼ ਜਾਣਨਾ ਚਾਹੁੰਦੇ ਸਨ ਕਿ ਸਥਿਤੀ ਕਿੰਨੀ ਗੰਭੀਰ ਹੈ ਅਤੇ ਇਹ ਹਾਲਾਤ ਕਿੰਨੇ ਸਮੇਂ ਤੱਕ ਰਹਿਣਗੇ, ਪਰ ਅਸੀਂ ਸਾਰਿਆਂ ਨੂੰ ਇਹੀ ਸੁਨੇਹਾ ਦਿੱਤਾ ਕਿ ਅਸੀਂ ਕਿਸੇ ਵੀ ਵਿਚੋਲਗੀ ਲਈ ਤਿਆਰ ਨਹੀਂ ਹਾਂ। ਸਾਡੇ ਅਤੇ ਪਾਕਿਸਤਾਨ ਵਿਚਾਲੇ ਕੋਈ ਵੀ ਸਮਝੌਤਾ ਦੁਵੱਲਾ ਹੋਵੇਗਾ। ਅਸੀਂ ਪਾਕਿਸਤਾਨੀ ਹਮਲਿਆਂ ਦਾ ਜਵਾਬ ਦੇ ਰਹੇ ਹਾਂ, ਅਤੇ ਅਜਿਹਾ ਕਰਦੇ ਰਹਾਂਗੇ। ਜੇਕਰ ਇਸ ਲੜਾਈ ਨੂੰ ਰੋਕਣਾ ਹੈ, ਤਾਂ ਪਾਕਿਸਤਾਨ ਨੂੰ ਇਸਦੀ ਬੇਨਤੀ ਕਰਨੀ ਪਵੇਗੀ ਅਤੇ ਇਹ ਬੇਨਤੀ ਸਿਰਫ ਡੀਜੀਐਮਓ ਰਾਹੀਂ ਹੀ ਆ ਸਕਦੀ ਹੈ।

Read More: ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਸਭ ਤੋਂ ਮਹੱਤਵਪੂਰਨ ਕਦਮ ਸੀ: ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ

Scroll to Top