Delhi-NCR

ਮੌਸਮ ਵਿਭਾਗ ਵਲੋਂ ਦਿੱਲੀ-ਐੱਨਸੀਆਰ ‘ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਭਵਿੱਖਬਾਣੀ

ਚੰਡੀਗੜ, 03 ਅਪ੍ਰੈਲ 2023: ਦਿੱਲੀ-ਐਨਸੀਆਰ (Delhi-NCR) ਦਾ ਮੌਸਮ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਦਲ ਰਿਹਾ ਹੈ। ਇਹ ਸਿਲਸਿਲਾ ਸੋਮਵਾਰ ਨੂੰ ਵੀ ਜਾਰੀ ਰਿਹਾ। ਜਿੱਥੇ ਦੁਪਹਿਰ ਤੱਕ ਧੁੱਪ ਕਾਰਨ ਲੋਕਾਂ ਨੇ ਗਰਮੀ ਮਹਿਸੂਸ ਕੀਤੀ, ਉੱਥੇ ਹੀ ਸ਼ਾਮ ਤੱਕ ਮੌਸਮ ਇੱਕ ਵਾਰ ਫਿਰ ਤੋਂ ਬਦਲਦਾ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਨੇ ਦਿੱਲੀ-ਐੱਨਸੀਆਰ ਦੇ ਆਸ-ਪਾਸ ਦੇ ਇਲਾਕਿਆਂ ‘ਚ ਗਰਜ ਦੇ ਨਾਲ-ਨਾਲ ਤੇਜ਼ ਹਵਾਵਾਂ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਦਿੱਲੀ-ਐੱਨਸੀਆਰ (Delhi-NCR) ਦੇ ਕੁਝ ਇਲਾਕਿਆਂ ‘ਚ ਬਾਰਿਸ਼ ਹੋਈ ਹੈ। ਜਦਕਿ ਜ਼ਿਆਦਾਤਰ ਇਲਾਕਿਆਂ ‘ਚ ਬੱਦਲ ਛਾਏ ਹੋਏ ਹਨ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਅਪ੍ਰੈਲ ਦਾ ਮਹੀਨਾ ਸੁਹਾਵਣੇ ਮੌਸਮ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਸੀ। ਅਜਿਹਾ ਵੀ ਮੀਂਹ ਦੇ ਪ੍ਰਭਾਵ ਕਾਰਨ ਹੋਇਆ। ਇਹ ਵੀ ਕਿਹਾ ਕਿ 4 ਅਪ੍ਰੈਲ ਤੱਕ ਵੱਧ ਤੋਂ ਵੱਧ ਤਾਪਮਾਨ 28 ਤੋਂ 31 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 15-16 ਡਿਗਰੀ ਦੇ ਵਿਚਕਾਰ ਰਹੇਗਾ। ਆਮ ਤੌਰ ‘ਤੇ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਵੱਧ ਤੋਂ ਵੱਧ ਤਾਪਮਾਨ 33.5 ਅਤੇ ਘੱਟੋ-ਘੱਟ ਤਾਪਮਾਨ 18.5 ਡਿਗਰੀ ਸੈਲਸੀਅਸ ਹੁੰਦਾ ਹੈ।

ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਦੇ ਅਨੁਸਾਰ, ਸੋਮਵਾਰ ਨੂੰ ਦਿੱਲੀ, ਐਨਸੀਆਰ (ਗਾਜ਼ੀਆਬਾਦ, ਇੰਦਰਾਪੁਰਮ, ਛਪਰੌਲਾ, ਨੋਇਡਾ, ਦਾਦਰੀ) ਦੇ ਕੁਝ ਸਥਾਨਾਂ ਅਤੇ ਆਸਪਾਸ ਦੇ ਖੇਤਰਾਂ ਵਿੱਚ ਬੂੰਦਾ-ਬਾਂਦੀ ਹੋਵੇਗੀ। ਇਸ ਤੋਂ ਇਲਾਵਾ ਗੁਲੋਟੀ, ਸਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ।

Scroll to Top