ਚੰਡੀਗਡ੍ਹ, 15 ਫਰਵਰੀ 2024: ਸੂਬੇ ਵਿਚ ਹੁਣ ਸੀਨੀਅਰ ਨਾਗਰਿਕਾਂ ਨੂੰ ਇਕ ਹੀ ਛੱਤ ਹੇਠਾਂ ਸਿਹਤ ਸੇਵਾ ਸਮੇਤ ਹੋਰ ਸਹੂਲਤਾਂ ਉਪਲਬਧ ਹੋ ਸਕਣਗੀਆਂ। ਇਸ ਦੇ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਸਰਮੱਥ ਬੁਢਾਪਾ ਸੇਵਾ ਆਸ਼ਰਮ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਸੀਨੀਅਰ ਨਾਗਰਿਕਾਂ ਨੂੰ ਸਹੀ ਸਹੂਲਤਾਂ ਪ੍ਰਦਾਨ ਕਰ ਕੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਕਰਨਾ ਹੈ।
ਮੁੱਖ ਮੰਤਰੀ ਮਨੋਹਰ ਲਾਲ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਸਕੂਲ ਸਿਖਿਆ ਮੰਤਰੀ ਕੰਵਰ ਪਾਲ ਵੀ ਮੌਜੂਦ ਰਹੇ। ਮਨੋਹਰ ਲਾਲ ਨੇ ਕਿਹਾ ਕਿ ਪਹਿਲੇ ਪੜਾਅ ਵਿਚ 6 ਸਥਾਨਾਂ ਜਗਾਧਰੀ (ਯਮੁਨਾਨਗਰ), ਸੋਨੀਪਤ, ਹਿਸਾਰ, ਬਹਾਦੁਰਗੜ੍ਹ (ਝੱਜਰ), ਸਿਰਸਾ ਅਤੇ ਗੁਰੂਗ੍ਰਾਮ ਵਿਚ ਸਮਰੱਥ ਬੁਢਾਪਾ ਸੇਵਾ ਆਸ਼ਰਮ ਖੋਲ੍ਹੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਬਜੁਰਗਾਂ ਨੂੰ ਇਸ ਯੋਜਨਾ ਨਾਲ ਬਹੁਤ ਵੱਡਾ ਸਹਾਰਾ ਮਿਲੇਗਾ। ਆਸ਼ਰਮ ਯੋਜਨਾ ਨਾਲ ਸੀਨੀਅਰ ਨਾਗਰਿਕਾਂ ਨੂੰ ਭੌਤਿਕ ਤੇ ਮਾਨਸਿਕ ਸੁਰੱਖਿਆ ਦੇ ਨਾਲ -ਨਾਲ ਆਰਾਮਦਾਇਕ ਰਹਿਣ ਦੇ ਥਾਂ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੀ ਦੇਖਭਾਲ ਤੇ ਰੋਜਾਨਾ ਗਤੀਵਿਧੀਆਂ ਵਿਚ ਸਹਾਇਤਾ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਸੀਨੀਅਰ ਨਾਗਰਿਕ ਨੂੰ ਬੁਢਾਪਾ ਵਿਚ ਪ੍ਰਵੇਸ਼ ਲਈ ਬਿਨੈ ਪੱਤਰ ਦੇਣਾ ਹੋਵੇਗਾ। ਪ੍ਰਵੇਸ਼ ਲਈ ਸੀਨੀਅਰ ਨਾਗਰਿਕਾਂ ਦੀ ਉਮਰ 60 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ। ਨਾਲ ਹੀ ਉਹ ਹਰਿਆਣਾ ਦਾ ਰਹਿਣ ਵਾਲਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ। ਉਸ ਦੇ ਕੋਲ ਪਰਿਵਾਰ ਪਹਿਚਾਣ ਪੱਤਰ ਆਈਡੀ ਹੋਣੀ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਹਿਰੀ ਯੋਜਨਾ ਤਹਿਤ ਸੂਬੇ ਵਿਚ ਬਜੁਰਗਾਂ ਦਾ ਸਰਵੇ ਕਰਵਾਇਆ ਗਿਆ ਸੀ, ਜਿਸ ਵਿਚ ਇਹ ਸਾਹਮਣੇ ਆਇਆ ਕਿ ਸੂਬੇ ਵਿਚ 75 ਸਾਲ ਤੋਂ ਵੱਧ ਉਮਰ ਦੇ 5200 ਬਜੁਰਗ ਹਨ ਜੋ ਇਸ ਤਰ੍ਹਾ ਦੇ ਆਸ਼ਰਮ ਦੀ ਸੇਵਾ ਚਾਹੁੰਦੇ ਹਨ। ਇਸ ਲਈ ਇੰਨ੍ਹਾਂ ਆਸ਼ਰਮਾਂ ਵਿਚ ਇੰਨ੍ਹਾਂ ਬਜੁਰਗਾਂ ਨੂੰ ਪਹਿਲੀ ਪ੍ਰਾਥਮਿਕਤਾ ਦਿੱਤੀ ਜਾਵੇਗੀ।
ਇੰਨ੍ਹਾਂ ਆਸ਼ਰਮਾਂ ਵਿਚ ਬੀਮਾਰ ਨਾਗਰਿਕਾਂ ਜਾਂ ਦਿਵਆਂਗਾਂ ਨੂੰ ਮੈਡੀਕਲ ਦੇਖਭਾਲ ਅਤੇ ਨਰਸਿੰਗ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮਾਨਸਿਕ ਸਿਹਤ ਨੂੰ ਪ੍ਰੋਤਸਾਹਨ ਦੇਣ ਲਈ ਮਨੋਰੰਜਨ, ਅਸਮਾਜਿਕ ਅਤੇ ਸਮੂਹਿਕ ਗਤੀਵਿਧੀਆਂ ਪ੍ਰਬੰਧਿਤ ਕੀਤੀਆਂ ਜਾਣਗੀਆਂ। ਇੰਨ੍ਹਾਂ ਸੇਵਾ ਆਸ਼ਰਮਾਂ ਦੇ ਸੰਚਾਲਨ ਤਹਿਤ ਐਮਜੀਓ ਵੀ ਬਿਨੇ ਕਰ ਸਕਦੇ ਹਨ। ਮਨੋਹਰ ਲਾਲ ਨੇ ਕਿਹਾ ਕਿ ਇੰਨ੍ਹਾਂ ਆਸ਼ਰਮਾਂ ਵਿਚ ਉਨ੍ਹਾਂ ਸੀਨੀਅਰ ਨਾਗਰਿਕਾਂ ਦੇ ਲਈ ਭੁਗਤਾਨ ਕਰ ਰਹਿਣ ਦੀ ਵਿਵਸਥਾ ਵੀ ਕੀਤੀ ਜਾਵੇਗੀ ਜਿਨ੍ਹਾਂ ਦੇ ਕੋਲ ਆਮਦਨ ਦਾ ਸਥਾਈ ਸਰੋਤ ਹੈ।