Asian Games

ਏਸ਼ਿਆਈ ਖੇਡਾਂ ‘ਚ ਪਹਿਲੀ ਵਾਰ ਭਾਰਤ ਨੇ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ‘ਚ ਇੱਕੋ ਸਮੇਂ ਜਿੱਤੇ ਦੋ ਤਮਗੇ

ਚੰਡੀਗੜ੍ਹ, 02 ਅਕਤੂਬਰ 2023: ਹਾਂਗਜ਼ੂ ਏਸ਼ਿਆਈ ਖੇਡਾਂ (Asian Games) ਵਿੱਚ ਭਾਰਤ ਦੀ ਤਮਗਾ ਜਿੱਤਣ ਦਾ ਸਿਲਸਿਲਾ ਜਾਰੀ ਹੈ। ਨਿਸ਼ਾਨੇਬਾਜ਼ੀ ‘ਚ ਭਾਰਤੀ ਖਿਡਾਰੀਆਂ ਦੀ ਸਫਲਤਾ ਤੋਂ ਬਾਅਦ ਹੁਣ ਭਾਰਤੀ ਖਿਡਾਰੀ ਐਥਲੈਟਿਕਸ ‘ਚ ਕਮਾਲ ਕਰ ਰਹੇ ਹਨ। ਸੋਮਵਾਰ ਨੂੰ ਪਾਰੁਲ ਚੌਧਰੀ ਅਤੇ ਪ੍ਰੀਤੀ ਨੇ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ‘ਚ ਕਮਾਲ ਕਰ ਦਿੱਤਾ। ਪਾਰੁਲ ਨੇ ਚਾਂਦੀ ਦਾ ਤਮਗਾ ਤੇ ਪ੍ਰੀਤੀ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ । ਇਨ੍ਹਾਂ ਦੋਵੇਂ ਖਿਡਾਰਨਾਂ ਨੇ ਇਤਿਹਾਸ ਵੀ ਰਚ ਦਿੱਤਾ ਹੈ । ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਭਾਰਤ ਨੇ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਇੱਕੋ ਸਮੇਂ ਦੋ ਤਮਗੇ ਜਿੱਤੇ ਹਨ।

ਜਿਕਰਯੋਗ ਹੈ ਕਿ ਔਰਤਾਂ ਦੀ 3,000 ਮੀਟਰ ਸਟੀਪਲਚੇਜ਼ ਪਹਿਲੀ ਵਾਰ ਗਵਾਂਗਜ਼ੂ 2010 ਦੀਆਂ ਏਸ਼ੀਆਈ ਖੇਡਾਂ (Asian Games) ਵਿੱਚ ਸ਼ਾਮਲ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਨੇ ਏਸ਼ੀਆਡ ਦੇ ਚਾਰ ਐਡੀਸ਼ਨਾਂ ਵਿੱਚ ਪੰਜ ਤਮਗੇ ਜਿੱਤੇ ਹਨ। ਸੁਧਾ ਸਿੰਘ ਨੇ 2010 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਇਸ ਦੇ ਨਾਲ ਹੀ ਲਲਿਤਾ ਬਾਬਰ ਨੇ 2014 ਇੰਚੀਓਨ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਸੁਧਾ ਸਿੰਘ ਨੇ 2018 ਜਕਾਰਤਾ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਹੁਣ ਪਾਰੁਲ ਅਤੇ ਪ੍ਰੀਤੀ ਨੇ 2023 ਹਾਂਗਜ਼ੂ ਏਸ਼ੀਅਨ ਖੇਡਾਂ ਵਿੱਚ ਦੋ ਤਮਗੇ ਜਿੱਤੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ।

Scroll to Top