Site icon TheUnmute.com

ਸਾਊਦੀ ਅਰਬ ‘ਚ ਪਹਿਲੀ ਵਾਰ ਹੂਤੀ ਆਗੂਆਂ ਦੀ ਯਮਨ ‘ਚ ਕਈ ਸਾਲਾਂ ਤੋਂ ਚੱਲੀ ਆ ਰਹੀ ਜੰਗ ਨੂੰ ਖ਼ਤਮ ਸੰਬੰਧੀ ਬੈਠਕ

Saudi Arabia

ਗੁਰਦਾਸਪੁਰ, 15 ਸਤੰਬਰ 2023: ਸਾਊਦੀ ਅਰਬ (Saudi Arabia) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਜਨਤਕ ਤੌਰ ‘ਤੇ ਕਿਹਾ ਕਿ ਉਹ ਯਮਨ ਵਿੱਚ ਈਰਾਨ ਪੱਖੀ ਹੂਤੀ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ । ਇਸ ਕਾਰਨ ਯਮਨ ਵਿੱਚ ਕਈ ਸਾਲਾਂ ਤੋਂ ਚੱਲੀ ਆ ਰਹੀ ਘਰੇਲੂ ਜੰਗ ਦਾ ਹੱਲ ਲੱਭਿਆ ਜਾ ਰਿਹਾ ਹੈ। 9 ਸਾਲਾਂ ਤੋਂ ਜਾਰੀ ਜੰਗ ਨੂੰ ਰੋਕਣ ਦੇ ਉਦੇਸ਼ ਨਾਲ ਹੂਤੀ ਆਗੂਆਂ ਨੇ ਸਾਊਦੀ ‘ਚ ਬੈਠਕ ਕੀਤੀ ਹੈ। ਸਾਊਦੀ ਅਧਿਕਾਰੀਆਂ ਅਤੇ ਹੂਤੀ ਵਿਦਰੋਹੀਆਂ ਦੀ ਇਹ ਪਹਿਲੀ ਮੁਲਾਕਾਤ ਹੈ, ਜੋ ਹਰ ਪਲੇਟਫਾਰਮ ‘ਤੇ ਇਕ ਦੂਜੇ ਦੇ ਖਿਲਾਫ ਨਜ਼ਰ ਆਏ।

ਯਮਨ ‘ਚ ਜੰਗ ਅਤੇ ਇਸ ਦੇ ਸਿੱਟੇ ਵਜੋਂ 3 ਲੱਖ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕਈ ਲੱਖ ਲੋਕ ਬੇਘਰ ਵੀ ਹੋ ਗਏ ਹਨ। ਸਾਊਦੀ ਫੌਜ ਦੇ ਯਮਨ ਪਹੁੰਚਣ ਤੋਂ ਪਹਿਲਾਂ ਹੀ ਹੂਤੀ ਅਤੇ ਯਮਨ ਦੇ ਲੋਕਾਂ ਵਿਚਾਲੇ ਸੰਘਰਸ਼ ਕਾਰਨ ਉੱਥੋਂ ਦੀ ਆਰਥਿਕਤਾ ਪਹਿਲਾਂ ਹੀ ਵਿਗੜ ਚੁੱਕੀ ਸੀ। ਸਾਊਦੀ (Saudi Arabia) ਦੇ ਦਖਲ ਤੋਂ ਬਾਅਦ ਇੱਥੇ ਸਥਿਤੀ ਬਦਤਰ ਹੋ ਗਈ।

ਬੈਠਕ ‘ਚ ਯਮਨ ‘ਚ ਚੱਲ ਰਹੀ ਜੰਗ ਨੂੰ ਖਤਮ ਕਰਨ ਅਤੇ ਜੰਗ ਕਾਰਨ ਪੈਦਾ ਹੋਏ ਹਲਾਤ ‘ਤੇ ਕਾਬੂ ਪਾਉਣ ‘ਤੇ ਚਰਚਾ ਕੀਤੀ ਗਈ। ਸਾਲ ਦੀ ਸ਼ੁਰੂਆਤ ਵਿੱਚ, ਸਾਊਦੀ ਨੇ ਯਮਨ ਦੇ ਪ੍ਰਤੀਨਿਧੀ ਮੰਡਲ ਨੂੰ ਰਾਜ ਦਾ ਦੌਰਾ ਕਰਨ ਲਈ ਕਿਹਾ ਸੀ।ਮੀਟਿੰਗ ‘ਤੇ ਟਿੱਪਣੀ ਕਰਦੇ ਹੋਏ ਹੂਤੀ ਆਗੂਆਂ ਦੇ ਮੁਖੀ ਨੇ ਕਿਹਾ: “ਸਾਡਾ ਵਫ਼ਦ ਮੀਟਿੰਗ ਲਈ ਰਿਆਦ ਜਾਵੇਗਾ। ਸ਼ਾਂਤੀ ਸਾਡਾ ਪਹਿਲਾ ਵਿਕਲਪ ਸੀ ਅਤੇ ਹੁਣ ਵੀ ਹੈ। ਇਸ ਦੀ ਪ੍ਰਾਪਤੀ ਲਈ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ।

Exit mobile version