Dr. Ratan Singh Jaggi

ਪੰਜਾਬੀ ਭਾਸ਼ਾ, ਸਾਹਿਤ ਤੇ ਸਿੱਖ ਇਤਿਹਾਸ ‘ਚ ਪਾਏ ਵਡਮੁੱਲੇ ਯੋਗਦਾਨ ਲਈ ਡਾ. ਰਤਨ ਸਿੰਘ ਜੱਗੀ ਨੂੰ ਰਾਸ਼ਟਰਪਤੀ ਨੇ ਪਦਮ ਸ੍ਰੀ ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ, 22 ਮਾਰਚ 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਅੱਜ ਰਾਸ਼ਟਰਪਤੀ ਭਵਨ ਵਿੱਚ ਸਿਵਲ ਨਿਵੇਸ਼ ਸਮਾਗਮ ਵਿੱਚ ਸਾਲ 2023 ਲਈ ਪਦਮ ਪੁਰਸਕਾਰ ਪ੍ਰਦਾਨ ਕਰ ਰਹੇ ਹਨ। ਇਨ੍ਹਾਂ ਪਦਮ ਪੁਰਸਕਾਰਾਂ ਵਿੱਚੋਂ ਛੇ ਪਦਮ ਵਿਭੂਸ਼ਣ, ਨੌਂ ਪਦਮ ਭੂਸ਼ਣ ਅਤੇ 91 ਪਦਮ ਸ੍ਰੀ ਹਨ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ 19 ਔਰਤਾਂ ਸ਼ਾਮਲ ਹਨ।

ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬੀ ਦੇ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ (Dr. Ratan Singh Jaggi) ਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਸਿੱਖ ਇਤਿਹਾਸ ‘ਚ ਪਾਏ ਵਡਮੁੱਲੇ ਯੋਗਦਾਨ ਲਈ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਡਾ. ਰਤਨ ਸਿੰਘ ਜੱਗੀ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਹਨ |

ਡਾ. ਰਤਨ ਸਿੰਘ ਜੱਗੀ ਨੇ ਆਪਣੇ ਜੀਵਨ ਦੇ ਲੰਮੇ ਤਜਰਬੇ ਨਾਲ ਸਮਾਜ ਦੀ ਝੋਲੀ 129 ਕਿਤਾਬਾਂ ਦਾ ਬਹੁਮੁੱਲਾ ਖ਼ਜ਼ਾਨਾ ਪਾਇਆ ਹੈ, ਜਿਸ ਵਿੱਚ ਪ੍ਰਾਚੀਨ ਤੋਂ ਲੈਕੇ ਆਧੁਨਿਕ ਸਮੇਂ ਦੀ ਭਗਤੀ ਲਹਿਰ ਅਤੇ ਪੰਜਾਬੀ ਸਾਹਿਤ ਦੀ ਰਚਨਾਵਾਂ ਸ਼ਾਮਲ ਹਨ। ਡਾ. ਜੱਗੀ ਨੇ ਕਿਸੇ ਇੱਕ ਭਾਸ਼ਾ ਤੱਕ ਸੀਮਤ ਨਾ ਹੋਕੇ ਸਗੋਂ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ‘ਚ ਵੀ ਵਡਮੁੱਲਾ ਕੰਮ ਕੀਤਾ ਹੈ, ਜੋ ਕਿ ਚੋਣਵੇਂ ਵਿਦਵਾਨਾਂ ਦੇ ਹਿੱਸੇ ‘ਚ ਹੀ ਆਇਆ ਹੈ।

Scroll to Top