ਕੋਲਕਾਤਾ, 13 ਦਸੰਬਰ 2025: Lionel Messi Visit India: ਅਰਜਨਟੀਨਾ ਦੇ ਦਿੱਗਜ ਫੁੱਟਬਾਲਰ ਲਿਓਨਲ ਮੈਸੀ 14 ਸਾਲਾਂ ਬਾਅਦ ਭਾਰਤ ਵਾਪਸ ਆਏ ਹਨ। ਉਨ੍ਹਾਂ ਦੇ ਨਾਲ ਉਰੂਗਵੇ ਦੇ ਸਟਾਰ ਲੁਈਸ ਸੁਆਰੇਜ਼ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡਰੀਗੋ ਡੀ ਪਾਲ ਵੀ ਹਨ। ਤਿੰਨੋਂ ਖਿਡਾਰੀ ਸਵੇਰੇ 2:30 ਵਜੇ ਕੋਲਕਾਤਾ ਹਵਾਈ ਅੱਡੇ ‘ਤੇ ਪਹੁੰਚੇ ਅਤੇ ਕੋਲਕਾਤਾ ‘ਚ 11 ਵਜੇ 70 ਫੁੱਟ ਉੱਚੇ ਬੁੱਤ ਦਾ ਵਰਚੁਅਲ ਤੌਰ ‘ਤੇ ਉਦਘਾਟਨ ਕੀਤਾ, ਜਿਸ ‘ਚ ਸ਼ਾਹਰੁਖ ਖਾਨ ਵੀ ਸ਼ਾਮਲ ਹੋਏ।
ਮੈਸੀ ਯੂਨਾਇਟਡ ਨੇਸ਼ਨ ਦੇ ਚਾਈਲਡ ਔਰਗਾਨਾਈਜ਼ੇਸ਼ਨ (UNICEF) ਦੇ ਬ੍ਰਾਂਡ ਅੰਬੈਸਡਰ ਹਨ, ਅਤੇ ਭਾਰਤ ‘ਚ “GOAT India” ਟੂਰ ਕਰ ਰਹੇ ਹਨ। ਮੈਸੀ 15 ਦਸੰਬਰ ਤੱਕ ਤਿੰਨ ਦਿਨਾਂ ‘ਚ ਚਾਰ ਸ਼ਹਿਰਾਂ ਦਾ ਦੌਰਾ ਕਰਨਗੇ, ਜਿਨ੍ਹਾਂ ‘ਚ ਹੈਦਰਾਬਾਦ, ਮੁੰਬਈ ਅਤੇ ਨਵੀਂ ਦਿੱਲੀ ਸ਼ਾਮਲ ਹਨ। ਉਹ ਕੋਲਕਾਤਾ ‘ਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨਾਲ ਮੁਲਾਕਾਤ ਕਰਨਗੇ। ਉਹ ਮੁੰਬਈ ‘ਚ ਸਚਿਨ ਤੇਂਦੁਲਕਰ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਦਾ ਦੌਰਾ 15 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨਾਲ ਸਮਾਪਤ ਹੋਵੇਗਾ।
ਮੈਸੀ ਨੇ ਕੋਲਕਾਤਾ ‘ਚ ਉਨ੍ਹਾਂ ਦੇ ਸਨਮਾਨ ‘ਚ ਬਣਾਈ ਗਈ 70 ਫੁੱਟ ਉੱਚੀ ਮੂਰਤੀ ਦੀ ਸ਼ਲਾਘਾ ਕੀਤੀ ਹੈ। ਪੱਛਮੀ ਬੰਗਾਲ ਦੇ ਮੰਤਰੀ ਅਤੇ ਸ਼੍ਰੀਭੂਮੀ ਸਪੋਰਟਿੰਗ ਕਲੱਬ ਦੇ ਪ੍ਰਧਾਨ ਸੁਜੀਤ ਬੋਸ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਸੀ ਅਤੇ ਉਨ੍ਹਾਂ ਦੀ ਟੀਮ ਨੇ ਮੂਰਤੀ ਨੂੰ ਦੇਖ ਕੇ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਇਸ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਸ਼੍ਰੀਭੂਮੀ ਸਪੋਰਟਿੰਗ ਕਲੱਬ ਨੇ ਹਾਲ ਹੀ ਵਿੱਚ ਲੇਕ ਟਾਊਨ ਖੇਤਰ ਵਿੱਚ ਵਿਸ਼ਾਲ ਲੋਹੇ ਦਾ ਬੁੱਤ ਲਗਾਇਆ ਹੈ, ਜਿਸ ‘ਚ ਮੈਸੀ ਨੂੰ ਫੀਫਾ ਵਿਸ਼ਵ ਕੱਪ ਟਰਾਫੀ ਫੜੀ ਹੋਈ ਦਿਖਾਈ ਗਈ ਹੈ। ਮੈਸੀ ਇਸ ਮੂਰਤੀ ਦਾ ਵਰਚੁਅਲੀ ਉਦਘਾਟਨ ਕਰਨਗੇ |
Read More: ਲਿਓਨਲ ਮੇਸੀ ਦੇ ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ 10 ਨੰਬਰ ਦੀ ਜਰਸੀ ਹੋਵੇਗੀ ਰਿਟਾਇਰ




