PWRDA

ਖੇਡਾਂ ਵਤਨ ਪੰਜਾਬ ਦੀਆਂ 2023 ਦੇ ਚੌਥੇ ਦਿਨ ਫੁੱਟਬਾਲ, ਚੈਸ, ਵਾਲੀਬਾਲ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ

ਐੱਸ.ਏ.ਐੱਸ ਨਗਰ, 02 ਅਕਤੂਬਰ 2023: ਖੇਡਾਂ ਵਤਨ ਪੰਜਾਬ ਦੀਆਂ 2023 (Khedan Watan Punjab Diyan) ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਅੱਜ ਚੌਥੇ ਦਿਨ ’ਚ ਦਾਖਲ ਹੋ ਗਈਆਂ। ਬਹੁ-ਮੰਤਵੀ ਖੇਡ ਭਵਨ ਸੈਕਟਰ–78, ਮੋਹਾਲੀ ਅਤੇ ਖੇਡ ਭਵਨ ਸੈਕਟਰ–63, ਮੋਹਾਲੀ ਵਿਖੇ ਕਾਰਵਾਈਆਂ ਗਈਆਂ ਹਨ।

ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਅੱਜ ਚੌਥੇ ਦਿਨ ਹੋਏ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:

ਫੁੱਟਬਾਲ-ਅੰਡਰ-21 ਲੜਕੇ ’ਚ ਕੋਚੀੰਗ ਸੈਂਟਰ 78 ਨੇ ਸਵੀਫਟਰ ਅਕੈਡਮੀ ਨੂੰ 3 – 0 ਸਕੋਰ ਨਾਲ ਹਰਾਇਆ। ਸਰਬਤ ਦਾ ਭਲਾ ਅਕੈਡਮੀ ਵਲੋਂ ਸਵੀਫਟਰ ਅਕੈਡਮੀ ਨੂੰ 3 – 0 ਤੋਂ ਹਰਾਇਆ ਗਿਆ। ਫੁੱਟਬਾਲ- ਅੰਡਰ 31 -40 ਮਰਦਾਂ ਦੇ ਵਰਗ ’ਚ ਨਵਾਂ ਗਾਂਵ ਨੇ ਪਿੰਡ ਤਿਊੜ ਨੂੰ 1 – 0 ਤੋਂ ਹਰਾ ਕੇ ਬਾਜੀ ਮਾਰੀ। ਉਥੇ ਹੀ ਤੀਜੇ ਸਥਾਨ ਲਈ ਮੁੰਡਿਆਂ ਦੇ ਹੋਏ ਅੰਡਰ 14 ਵਰਗ ਦਿਲਚਸਪ ਮੁਕਾਬਲੇ ਵਿੱਚ ਸ਼ੈਮਰਾਕ ਸਕੂਲ ਨੇ ਅਤੇ ਅੰਡਰ 17 ਵਰਗ ‘ਚ ਤੀਜੇ ਸਥਾਨ ਚ ਚੰਡੋ ਨੇ ਬਾਜੀ ਮਾਰੀ।

​(Khedan Watan Punjab Diyan): ਵਾਲੀਬਾਲ-ਅੰਡਰ-14 ਲੜਕੇ ’ਚ ਸੈਕਟਰ 78 ਬੀ ਟੀਮ ਨੇ ਸੈਂਟ ਜੇਵੀਅਰ ਨੂੰ 35 – 16 ਸਕੋਰ ਨਾਲ ਹਰਾਇਆ। ਸੈਕਟਰ 78 ਏ ਟੀਮ ਵਲੋਂ ਓਕਰੀਜ ਇੰਟਰਨੈਸ਼ਨਲ ਨੂੰ 26 – 02 ਤੋਂ ਪਾਇੰਟਸ ਨਾਲ ਹਰਾਇਆ ਗਿਆ। ਅੰਡਰ-17 ਲੜਕੇ ਦੇ ਵਰਗ ’ਚ ਕਮਾਂਡੋ ਕੰਪਲੈਕਸ ਨੇ ਪਿੰਡ ਬਾਲ ਨੈਸ਼ਟ ਏਸੀ ਨੂੰ 19 – 03 ਸਕੋਰ ਨਾਲ ਅਤੇ ਓਕਰੀਜ ਇੰਟਰਨੈਸ਼ਨਲ ਨੇ ਸ਼ੈਮਰਾਕ ਸਕੂਲ ਨੂੰ 14 -04 ਹਰਾ ਕੇ ਬਾਜੀ ਮਾਰੀ।
ਦਿਮਾਗੀ ਖੇਡ ਚੈਸ ’ਚ 31 ਤੋਂ 40 ਮਰਦ ਵਰਗ ਵਿੱਚ ਸਾਹਿਲ ਨੇ ਪਹਿਲਾ ਸਥਾਨ, ਗੋਰਵ ਸੂਦ ਨੇ ਦੂਜਾ ਸਥਾਨ ਅਤੇ ਵਾਰੁਣ ਕਮੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਖੇਡ ਦੇ ਅੰਡਰ 21-30 ਲੜਕੇ ਵਰਗ ‘ਚ​ ਭੋਮਿਕ ਜੈਨ ਨੇ ਪਹਿਲਾ ਸਥਾਨ, ਗੋਰਵ ਨੇ ਦੂਜਾ ਸਥਾਨ ਅਤੇ ਅਮਨ ਰਾਜ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 17 ਲੜਕੀਆਂ ਚ ਰੁਬਾਇਨਾ ਨੇ ਪਹਿਲਾ ਸਥਾਨ , ਗੁਨਿਕਾ ਨੇ ਦੂਜਾ ਸਥਾਨ, ਰਿਸ਼ੀਤਾ ਬਾਂਸਲ ਨੇ ਤੀਜਾ ਸਥਾਨ ਹਾਸਲ ਕੀਤਾ।

ਇੰਨਡੋਰ ਦੀ ਰੋਮਾਂਚਕ ਖੇਡ ਟੇਬਲ ਟੈਨੀਸ ਦੇ ਹੋਏ ਮੁਕਾਬਲਿਆਂ ਦੇ ਵੱਖ – ਵੱਖ ਵਰਗ ਵਿੱਚ ਨਤੀਜੇ ਇਸ ਪ੍ਰਕਾਰ ਰਹੇ। ਅੰਡਰ 17 ਲੜਕੇ ਵਰਗ ਵਿੱਚ ਪ੍ਰਿਤੀਸ਼ ਸੂਦ ਨੇ ਪਹਿਲਾ ਸਥਾਨ, ਪ੍ਰਭਨੂਰ ਸਿੰਘ ਨੇ ਦੂਜਾ ਸਥਾਨ ਅਤੇ ਈਸ਼ਾਨ ਵਸ਼ਿਸ਼ਟ ਨੇ ਤੀਜਾ ਸਥਾਨ ਪ੍ਰਾਪਤ ਕਰ ਅਪਣੀ ਪ੍ਰਤੀਭਾ ਵਿਖਾਈ। ਅੰਡਰ 21-30 ਲੜਕੇ ਵਰਗ ਵਿੱਚ ਰਿਤੇਸ਼ ਜਨਵੇਜਾ ਨੇ ਪਹਿਲਾ ਸਥਾਨ, ਜਿਤੇਂਦਰ ਸਿੰਘ ਨੇ ਦੂਜਾ ਸਥਾਨ ਅਤੇ ਅਭਿਸ਼ੇਕ ਵਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ​ਅੰਡਰ 21 ਲੜਕੀਆਂ ਚ ਹਰਨੂਰ ਕੌਰ ਨੇ ਪਹਿਲਾ ਸਥਾਨ , ਰਾਜਿੰਦਰ ਕੌਰ ਨੇ ਦੂਜਾ ਸਥਾਨ , ਕੌਮਲ ਪ੍ਰੀਤ ਨੇ ਤੀਜਾ ਸਥਾਨ ਲਿਆ। ਅੰਡਰ 14 ਲੜਕੇ ਚ ਦੀਵਪ੍ਰਤਾਪ ਸਿੰਘ ਦਾ ਪਹਿਲਾ ਸਥਾਨ, ਅਦਿਤਿਆ ਗੁਪਤਾ ਦਾ ਦੂਜਾ ਸਥਾਨ, ਆਰੀਆਮਨ ਤਨੇਜਾ ਦਾ ਤੀਜਾ ਸਥਾਨ ਰਿਹਾ।

Scroll to Top