July 5, 2024 1:15 am
Piyush Goyal

ਖੁਰਾਕ ਸੁਰੱਖਿਆ ਅਤੇ ਕਿਸਾਨ ਭਲਾਈ- ਮੋਦੀ ਦੀ ਗਾਰੰਟੀ: ਕੇਂਦਰੀ ਮੰਤਰੀ ਪੀਊਸ਼ ਗੋਇਲ

ਦਿੱਲੀ 23 ਫਰਵਰੀ 2024: ਕੇਂਦਰੀ ਵਣਜ ਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਪੀਊਸ਼ ਗੋਇਲ (Piyush Goyal) ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਯੁੱਧ, ਮੌਸਮ ਅਤੇ ਅਸਥਿਰਤਾ ਦੇ ਚਲਦੇ ਪੈਦਾ ਹੋਈ ਬਜ਼ਾਰ ਦੀ ਨਾਜ਼ੁਕ ਸਥਿਤੀ ਦੀ ਵਜ੍ਹਾ ਨਾਲ ਗਲਬੋਲ ਫੂਡ ਸਪਲਾਈ ਦਬਾਅ ਵਿੱਚ ਹੈ, ਉਪਭੋਗਤਾਵਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਦ੍ਰਿਸ਼ਟੀ ਨਾਲ ਭਾਰਤ ਵਿੱਚ ਸਥਿਤੀਆਂ ਉਮੀਦ ਤੋਂ ਬਿਹਤਰ ਹਨ।

ਉਨ੍ਹਾਂ ਕਿਹਾ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੈਬਨਿਟ ਨੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੇ ਲਈ ਗੰਨੇ ਦਾ ਉਚਿਤ ਅਤੇ ਲਾਭਕਾਰੀ ਮੁੱਲ 8 ਪ੍ਰਤੀਸ਼ਤ ਵਧਾ ਦਿੱਤਾ ਹੈ। ਗੰਨਾ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਵਿਸ਼ਵ ਵਿੱਚ ਗੰਨੇ ਦਾ ਸਭ ਤੋਂ ਵੱਧ ਮੁੱਲ ਮਿਲ ਰਿਹਾ ਹੈ, ਜਦਕਿ ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਭਾਰਤੀ ਉਪਭੋਗਤਾਵਾਂ ਨੂੰ ਵਿਸ਼ਵ ਵਿੱਚ ਸਭ ਤੋਂ ਸਸਤੀ ਚੀਨੀ ਉਪਲਬਧ ਹੋਵੇ।

ਇਸ ਪ੍ਰਕਾਰ ਦੀਆਂ ਪਹਿਲਾਂ ਦੀ ਇੱਕ ਲੜੀ ਹੈ, ਜੋ ਕਿਸਾਨ ਭਲਾਈ ਨੂੰ ਉਪਭੋਗਤਾ ਹਿਤਾਂ ਦੇ ਨਾਲ ਜੋੜਦੀਆਂ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਨਾਗਰਿਕ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਵਾਉਣ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, 29 ਰੁਪਏ ਪ੍ਰਤੀ ਕਿੱਲੋ ਦੀ ਦਰ ‘ਤੇ “ਭਾਰਤ ਰਾਈਸ” ਦੀ ਸ਼ੁਰੂਆਤ ਕਰਕੇ ਇੱਕ ਵਾਰ ਫਿਰ ਦੇਸ਼ ਦੇ ਨਾਗਰਿਕਾਂ ਨੂੰ ਕਿਫਾਇਤੀ ਦਰਾਂ ‘ਤੇ ਖੁਰਾਕ ਦੀ ਸਪਲਾਈ ਸੁਨਿਸ਼ਚਿਤ ਕੀਤੀ ਹੈ।

ਇਸ ਦੇ ਲਈ ਅਸੀਂ ਸਖ਼ਤ ਮਿਹਨਤ ਕਰਨ ਵਾਲੇ ਸਾਡੇ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ, ਜੋ ਜ਼ਿਆਦਾਤਰ ਖੇਤੀਬਾੜੀ ਵਸਤੂਆਂ ਦਾ ਲੋੜੀਂਦਾ ਉਤਪਾਦਨ ਕਰਕੇ ਦੇਸ਼ ਨੂੰ ਆਤਮਨਿਰਭਰ ਬਣਾ ਰਹੇ ਹਾਂ। ਪੀਊਸ਼ ਗੋਇਲ ਨੇ ਕਿਹਾ ਸਰਕਾਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੇ ਤਹਿਤ 80 ਕਰੋੜ ਲੋਕਾਂ ਨੂੰ ਮੁਫ਼ਤ ਖੁਰਾਕ ਉਪਲਬਧ ਕਰਵਾ ਰਹੀ ਹੈ। ਇਸ ਦੇ ਇਲਾਵਾ ਬਾਕੀ ਅਬਾਦੀ ਦੇ ਲਈ ਵੀ ਖੁਰਾਕ ਉਤਪਾਦਾਂ ਦੀ ਬਹੁਤ ਹੀ ਉਚਿਤ ਕੀਮਤ ਤੈਅ ਕੀਤੀ ਗਈ ਹੈ।

ਪੀਊਸ਼ ਗੋਇਲ ਨੇ ਕਿਹਾ ਕਿ ਭਾਰਤ ਰਾਈਸ, ਆਟਾ, ਦਾਲ- ਮੋਦੀ ਸਰਕਾਰ ਨੇ ਜ਼ਰੂਰੀ ਖੁਰਾਕ ਵਸਤੂਆਂ ਦੀ ਕੀਮਤ ਵਿੱਚ ਅਸਧਾਰਣ ਵਾਧੇ ਨਾਲ ਨਜਿੱਠਣ ਦੇ ਲਈ ਹਮੇਸ਼ਾ ਤੇਜ਼ੀ ਨਾਲ ਕੰਮ ਕੀਤਾ ਹੈ। ਪਿਛਲੇ ਵਰ੍ਹੇ, ਸਰਕਾਰ ਨੇ 60 ਰੁਪਏ ਪ੍ਰਤੀ ਕਿੱਲੋ ਦੀ ਅਤਿਅਧਿਕ ਸਬਸਿਡੀ ਦਰ ‘ਤੇ “ਭਾਰਤ ਦਾਲ” ਅਤੇ 27.50 ਰੁਪਏ ਪ੍ਰਤੀ ਕਿੱਲੋ ਦੀ ਘੱਟ ਕੀਮਤ ‘ਤੇ “ਭਾਰਤ ਆਟਾ” ਲਾਂਚ ਕੀਤਾ ਸੀ। ਇਸੇ ਪ੍ਰਕਾਰ ਕੇਂਦਰੀ ਏਜੰਸੀਆਂ ਸਸਤਾ ਪਿਆਜ ਵੇਚਦੀਆਂ ਹਨ। ਇਨ੍ਹਾਂ ਨੇ ਉਸ ਸਮੇਂ ਵੀ ਟਮਾਟਰ ਦੀ ਸਪਲਾਈ ਕੀਤੀ, ਜਦੋਂ ਇਸ ਦੀ ਕੀਮਤਾਂ ਆਸਮਾਨ ਛੂਹ ਰਹੀਆਂ ਸਨ, ਕੇਂਦਰ ਸਰਕਾਰ ਨੇ ਕੀਮਤਾਂ ਵਿੱਚ ਇਸ ਅੰਤਰ ਦਾ ਭਾਰੀ ਬੋਝ ਉਠਾਇਆ। “ਭਾਰਤ” ਖੁਰਾਕ ਪਦਾਰਥਾਂ ਦੀ ਵਿਕਰੀ ਤੇਜ਼ੀ ਨਾਲ ਵਧੀ ਹੈ ਅਤੇ ਇਹ ਪਦਾਰਥ 18,000 ਤੋਂ ਵੱਧ ਦੁਕਾਨਾਂ ‘ਤੇ ਉਪਲਬਧ ਹਨ।

ਬੇਮਿਸਾਲ ਤੇਜ਼ੀ: ਪੀਊਸ਼ ਗੋਇਲ (Piyush Goyal)ਨੇ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕੇਂਦਰ ਸਰਕਾਰ ਨੇ ਖੁਦਰਾ ਬਜ਼ਾਰ ਵਿੱਚ ਖੁਰਾਕ ਜਾਂ ਦਾਲ਼ਾਂ ਨਹੀਂ ਵੇਚੀਆਂ। ਇਨ੍ਹਾਂ ਦੀ ਕੀਮਤ ‘ਤੇ ਕੰਟ੍ਰੋਲ ਦੇ ਲਈ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਨਿਰਣਾਇਕ ਕਦਮ ਉਠਾਉਂਦੇ ਰਹੇ ਹਨ। ਪਿਛਲੇ ਵਰ੍ਹੇ, ਜਿਵੇਂ ਹੀ ਬੇਮੌਸਮ ਦੇ ਮੀਂਹ ਨੇ ਟਮਾਟਰਾਂ ਦੀ ਸਪਲਾਈ ਵਿੱਚ ਰੁਕਾਵਟ ਪਾਈ ਤਾਂ ਸਰਕਾਰ ਤੁਰੰਤ ਹਰਕਤ ਵਿੱਚ ਆਈ ਜਿਸ ਨਾਲ ਟਮਾਟਰਾਂ ਦੀਆਂ ਕੀਮਤਾਂ ਵਿੱਚ ਵਾਧੇ ‘ਤੇ ਰੋਕ ਲਗੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਚੰਗੀ ਗੁਣਵੱਤਾ ਵਾਲੀ ਦਾਲ਼, ਚਾਵਲ ਅਤੇ ਆਟੇ ਦੀ ਸਪਲਾਈ ਕਿਫਾਇਤੀ ਕੀਮਤਾਂ ‘ਤੇ ਕੀਤੀ ਜਾਵੇ। ਇਹ ਉਪਾਅ ਸਮਾਜ ਦੇ ਹਰ ਵਰਗ ਦੀ ਮਦਦ ਦੇ ਲਈ ਬਿਨਾ ਕਿਸੇ ਭੇਦਭਾਵ ਦੇ ਲਾਗੂ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਇੱਕ ਹੋਰ ਬੇਮਿਸਾਲ ਕਾਰਵਾਈ ਤੇਜ਼ ਬਜ਼ਾਰ ਉਪਾਵਾਂ ਦੇ ਲਈ ਖੇਤੀਬਾੜੀ-ਬਾਗਵਾਨੀ ਵਸਤੂਆਂ ਦਾ ਬਫਰ ਸਟੌਕ ਬਣਾਉਣ ਦੇ ਲਈ ਇੱਕ ਸਮਰਪਿਤ ਮੁੱਲ ਸਥਿਰੀਕਰਣ ਫੰਡ ਬਣਾਇਆ ਗਿਆ। ਸਰਕਾਰ ਨੇ 27,489 ਕਰੋੜ ਰੁਪਏ ਦੀ ਸੰਚੀ ਬਜਟੀ ਸਹਾਇਤਾ ਨਾਲ ਪ੍ਰਮੁੱਖ ਦਾਲ਼ਾਂ ਅਤੇ ਪਿਆਜ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਲਈ ਵੀ ਇਤਿਹਾਸਿਕ ਪਹਿਲ ਕੀਤੀ ਹੈ।

ਪੀਊਸ਼ ਗੋਇਲ ਨੇ ਕਿਹਾ ਕਿ ਸਰਕਾਰ ਨੇ ਕੜਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਮਾਖੋਰੀ ਜਾਂ ਬਜ਼ਾਰ ਵਿੱਚ ਹੇਰਾਫੇਰੀ ਕਰਨ ਦੀ ਕੋਈ ਵੀ ਕੋਸ਼ਿਸ਼ ਭਾਰੀ ਪਵੇਗੀ। ਹਾਲਾਂਕਿ, ਕੁਝ ਮਹੀਨਿਆਂ ਵਿੱਚ ਹੀ ਕਣਕ ਦਾ ਰਿਕਾਰਡ ਫਸਲ ਹੋਣ ਦਾ ਅਨੁਮਾਨ ਹੈ, ਲੇਕਿਨ ਸਰਕਾਰ ਕੋਈ ਵੀ ਜੋਖਿਮ ਨਹੀਂ ਉਠਾਉਣਾ ਚਾਹੁੰਦੀ ਹੈ। ਸਰਕਾਰ ਨੇ ਕਣਕ ‘ਤੇ ਸਟੌਕ ਸੀਮਾ ਲਾਗੂ ਕਰ ਦਿੱਤੀ ਹੈ ਅਤੇ ਬਜ਼ਾਰ ਵਿੱਚ ਕਣਕ ਦੀ ਸਪਲਾਈ ਵਧਾਉਣ ਦੇ ਲਈ ਵੀ ਤਿਆਰ ਹੈ।

ਰੋਜ਼ਾਨਾ 22 ਜ਼ਰੂਰੀ ਖੁਰਾਕ ਵਸਤੂਆਂ ਦੇ ਖੁਦਰਾ ਅਤੇ ਥੋਕ ਕੀਮਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। 34 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 550 ਮੁੱਲ-ਨਿਗਰਾਨੀ ਕੇਂਦਰਾਂ ਤੋਂ ਪ੍ਰਾਪਤ ਇਨਪੁਟ ਦੇ ਨਾਲ, ਮੁੱਲ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤਾਕਿ ਕੀਮਤਾਂ ਨੂੰ ਘੱਟ ਕਰਨ ਦੇ ਲਈ ਬਫਰ ਤੋਂ ਸਟੌਕ ਜਾਰੀ ਕਰਨ ਅਤੇ ਜਮਾਖੋਰੀ ਨੂੰ ਰੋਕਣ ਦੇ ਲਈ ਸਟੌਕ ਸੀਮਾ ਲਗਾਉਣ ਬਾਰੇ ਉਚਿਤ ਫ਼ੈਸਲੇ ਲਏ ਜਾ ਸਕਣ।

ਸਸਤੀ ਚੀਨੀ, ਖੁਸ਼ਹਾਲ ਕਿਸਾਨ- ਨਵੇਂ ਗੰਨਾ-ਪੇਰਾਈ ਸੀਜ਼ਨ ਦੀ ਸ਼ੁਰੂਆਤ ਦੇ ਬਾਅਦ ਚੀਨੀ ਦੇ ਏਕਸ-ਮਿਲ ਕੀਮਤਾਂ ਵਿੱਚ 3.5 ਤੋਂ 4 ਪ੍ਰਤੀਸ਼ਤ ਦੀ ਗਿਰਾਵਟ ਆਈ, ਜਦਕਿ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਕਿਸਾਨਾਂ ਦੀ ਆਮਦਨ ਚੰਗੀ ਹੋਵੇ ਅਤੇ ਉਨ੍ਹਾਂ ਦਾ ਸਮੇਂ ‘ਤੇ ਭੁਗਤਾਨ ਹੋਵੇ। ਈਥਾਨੌਲ-ਬਲੈਂਡਿੰਗ ਪ੍ਰੋਗਰਾਮ ਨੇ ਉਦਯੋਗ ਦੀ ਵਿਵਹਾਰਤਾ ਨੂੰ ਹੁਲਾਰਾ ਦਿੱਤਾ ਹੈ ਜਿਸ ਨਾਲ ਮਿਲ ਮਾਲਕਾਂ ਨੂੰ 2022-23 ਵਿੱਚ ਲਗਭਗ 99.5 ਪ੍ਰਤੀਸ਼ਤ ਗੰਨਾ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਵਿੱਚ ਮਦਦ ਮਿਲੀ ਹੈ। ਇਹ ਹੁਣ ਤੱਕ ਦਾ ਸਭ ਤੋਂ ਘੱਟ ਲੰਬਿਤ ਬਕਾਇਆ ਹੈ, ਜੋ ਕਿਸਾਨ ਭਲਾਈ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਫੋਕਸ ਨੂੰ ਦਰਸਾਉਂਦਾ ਹੈ।

ਆਯਾਤ ਸ਼ੁਲਕਾਂ ਵਿੱਚ ਬਦਲਾਅ ਸਹਿਤ ਉਠਾਏ ਗਏ ਸਰਗਰਮ ਕਦਮਾਂ ਦੇ ਬਾਅਦ ਖਾਨਾ ਪਕਾਉਣ ਦੇ ਤੇਲ ਦੀਆਂ ਕੀਮਤਾਂ ਦੋ ਸਾਲ ਦੇ ਸਭ ਤੋਂ ਹੇਠਲੇ ਪੱਧਰ ‘ਤੇ ਹਨ। ਪਿਛਲੇ ਸਾਲ ਸਰ੍ਹੋਂ ਦੇ ਤੇਲ ਦੇ ਖੁਦਰਾ ਮੁੱਲ 18.3 ਪ੍ਰਤੀਸ਼ਤ, ਸੋਇਆਬੀਨ ਤੇਲ 17.1 ਪ੍ਰਤੀਸ਼ਤ, ਸੂਰਜਮੁਖੀ ਤੇਲ 23.8 ਪ੍ਰਤੀਸ਼ਤ ਅਤੇ ਆਰਬੀਡੀ ਪਾਮੋਲੀਨ 12 ਪ੍ਰਤੀਸ਼ਤ ਘੱਟ ਹੋਏ ਹਨ। ਸਰਕਾਰ ਕਣਕ ਦੇ ਮੁੱਲ ‘ਤੇ ਕੰਟ੍ਰੋਲ ਦੇ ਲਈ ਵੀ ਪ੍ਰਭਾਵੀ ਕਦਮ ਉਠਾ ਰਹੀ ਹੈ। ਖੁਦਰਾ ਅਤੇ ਥੋਕ ਬਜ਼ਾਰਾਂ ਵਿੱਚ ਕਣਕ ਤੇ ਆਟੇ ਦੇ ਅਖਿਲ ਭਾਰਤੀ ਔਸਤ ਮੁੱਲ ਗਿਰਾਵਟ ਦਾ ਰੁਝਾਨ ਦਰਸਾ ਰਹੇ ਹਨ।

ਭਾਰਤੀ ਪਹਿਲਾਂ : ਸਰਕਾਰ ਨੇ ਲੋੜੀਂਦਾ ਘਰੇਲੂ ਸਪਲਾਈ ਅਤੇ ਘੱਟ ਕੀਮਤਾਂ ਸੁਨਿਸ਼ਚਿਤ ਕਰਨ ਦੇ ਲਈ ਕਣਕ, ਚਾਵਲ ਅਤੇ ਚੀਨੀ ਦੇ ਨਿਰਯਾਤ ‘ਤੇ ਪ੍ਰਤੀਬੰਧ ਲਗਾ ਦਿੱਤਾ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੋਇਆ ਹੈ ਕਿ ਕਿਸਾਨਾਂ ਨੂੰ ਲਾਭਕਾਰੀ ਮੁੱਲ ਮਿਲਣ। ਪੀਊਸ਼ ਗੋਇਲ ਨੇ ਕਿਹਾ ਕਿ ਸਰਕਾਰ ਨੇ ਘਰੇਲੂ ਸਪਲਾਈ ਵਧਾਉਣ ਦੇ ਲਈ ਖੁੱਲ੍ਹੀ ਬਜ਼ਾਰ ਵਿਕਰੀ ਯੋਜਨਾ ਦੇ ਤਹਿਤ ਚਾਵਲ ਅਤੇ ਕਣਕ ਦੀ ਵਿਕਰੀ ਵਧਾਈ ਹੈ। “ਭਾਰਤ ਰਾਈਸ” ਲਾਂਚ ਕੀਤੇ ਜਾਣ ਦੇ ਬਾਅਦ ਕੀਤੇ ਗਏ ਉਪਾਵਾਂ ਦੀ ਲੜੀ ਦੇ ਪਾਲਣ ਨਾਲ ਚਾਵਲ ਦੀਆਂ ਕੀਮਤਾਂ ਨੂੰ ਕੰਟ੍ਰੋਲ ਕਰਨ ਵਿੱਚ ਬਹੁਤ ਮਦਦ ਮਿਲੇਗੀ।

ਪੀਊਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਤੀਜੇ ਕਾਰਜਕਾਲ ਵਿੱਚ ਮੁਫਤ ਖੁਰਾਕ- ਮੁਫਤ ਖੁਰਾਕ ਯੋਜਨਾ ਨੇ ਦੇਸ਼ ਦੇ ਲੋਕਾਂ ਦੀ ਗਲੋਬਲ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਵਿਨਾਸ਼ਕਾਰੀ ਮਹਾਮਾਰੀ ਦਾ ਸਾਹਮਣਾ ਕਰਨ ਵਿੱਚ ਮਦਦ ਕੀਤੀ ਸੀ। ਮਹਾਮਾਰੀ ਦਾ ਸਮਾਂ ਬੀਤ ਗਿਆ ਹੈ, ਲੇਕਿਨ ਪ੍ਰਧਾਨ ਮੰਤਰੀ ਦੀ ਹਮਦਰਦ ਅਗਵਾਈ ਸਦਕਾ ਉਦਾਰ ਕਲਿਆਣ ਯੋਜਨਾ ਜਾਰੀ ਹੈ। ਸਰਕਾਰ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਦੇ ਤੀਜੇ ਕਾਰਜਕਾਲ ਵਿੱਚ ਪੀਐੱਮਜੀਕੇਏਵਾਈ ਦੇ ਤਹਿਤ ਅਗਲੇ ਪੰਜ ਵਰ੍ਹਿਆਂ ਵਿੱਚ 11.80 ਲੱਖ ਕਰੋੜ ਰੁਪਏ ਦੀ ਭਾਰੀ ਭਰਕਮ ਰਾਸ਼ੀ ਦਾ ਵਾਅਦਾ ਕੀਤਾ ਹੈ। ਇਹ ਯੋਜਨਾ ਵਿੱਤੀ ਅਨੁਸ਼ਾਸਨ ਨਾਲ ਸਮਝੌਤਾ ਕੀਤੇ ਬਿਨਾ ਉਦਾਰ ਕਲਿਆਣਕਾਰੀ ਯੋਜਨਾਵਾਂ ਚਲਾਉਣ ਦੇ ਪ੍ਰਧਾਨ ਮੰਤਰੀ ਦੇ ਬੇਮਿਸਾਲ ਰਿਕਾਰਡ ਨੂੰ ਅੱਗੇ ਵਧਾਉਂਦੀ ਹੈ। ਇਸੇ ਪ੍ਰਕਾਰ, ਇਹ ਸਰਕਾਰ ਜ਼ਰੂਰੀ ਖੁਰਾਕ ਵਸਤੂਆਂ ਦੇ ਬਜ਼ਾਰ ਵਿੱਚ ਨੈਤਿਕਤਾ ਅਤੇ ਅਨੁਸ਼ਾਸਨ ਸੁਨਿਸ਼ਚਿਤ ਕਰਦੀ ਹੈ।

ਕੀਮਤਾਂ ਦੇ ਲਈ ਸਭ ਤੋਂ ਚੰਗਾ ਦਹਾਕਾ: ਪੀਊਸ਼ ਗੋਇਲ ਨੇ ਕਿਹਾ ਕਿ ਇਸ ਪ੍ਰਕਾਰ ਮਹਾਮਾਰੀ ਅਤੇ ਯੂਕ੍ਰੇਨ ਸੰਕਟ ਦੇ ਦੋਹਰੇ ਸੰਕਟ ਦੇ ਬਾਵਜੂਦ, ਪਿਛਲਾ ਦਹਾਕਾ ਮੁਦ੍ਰਾਸਫੀਤੀ ਕੰਟ੍ਰੋਲ ਵਿੱਚ ਭਾਰਤ ਦੇ ਲਈ ਸਭ ਤੋਂ ਚੰਗਾ ਰਿਹਾ ਹੈ, ਹਾਲਾਕਿ, ਇਨ੍ਹਾਂ ਸੰਕਟਾਂ ਨੇ ਇਸ ਨੂੰ ਬਹੁਤ ਚੁਣੌਤੀਪੂਰਨ ਬਣਾ ਦਿੱਤਾ ਸੀ। ਉਹ ਉਪਲਬਧੀ ਇਸ ਤੱਥ ਦੇ ਬਾਵਜੂਦ ਹਾਸਲ ਕੀਤੀ ਗਈ ਹੈ ਕਿ ਸਾਨੂੰ ਯੂਪੀਏ ਤੋਂ “ਫ੍ਰੇਜ਼ਾਇਲ-5” ਅਰਥਵਿਵਸਥਾ ਵਿਰਾਸਤ ਵਿੱਚ ਮਿਲੀ ਸੀ, ਜੋ ਵੱਡੇ ਪੈਮਾਨੇ ‘ਤੇ ਭ੍ਰਿਸ਼ਟਾਚਾਰ, ਗ਼ਰੀਬਾਂ ਦੇ ਲਈ ਘੱਟ ਸਨਮਾਨ ਅਤੇ ਦੋ ਅੰਕਾਂ ਦੀ ਮੁਦ੍ਰਾਸਫੀਤੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸੀ।
ਖੁਰਾਕ ਸੁਰੱਖਿਆ ਅਤੇ ਮੁਦ੍ਰਾਸਫੀਤੀ ਕੰਟ੍ਰੋਲ ਵਿੱਚ ਭਾਰਤ ਨੇ ਸਰਬਸ਼੍ਰੇਸ਼ਠ ਪ੍ਰਦਰਸ਼ਨ ਉਸ ਸਮੇਂ ਕੀਤਾ ਜਦੋਂ ਦੇਸ਼ ਸਭ ਤੋਂ ਚੁਣੌਤੀਪੂਰਨ ਮਾਹੌਲ ਦਾ ਸਾਹਮਣਾ ਕਰ ਰਿਹਾ ਸੀ। ਇਹ 140 ਕਰੋੜ ਭਾਰਤੀਆਂ ਦੇ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ ਕਿ ਮੋਦੀ ਹੈ ਤਾਂ ਮੁਮਕਿਨ ਹੈ।