ਫੂਡ ਵਿਭਾਗ ਨੇ ਮੁੰਬਈ ਦੇ ਆਕਾਸ਼ਵਾਣੀ ਹਾਊਸ ਦੀ ਕੰਟੀਨ ਦਾ ਲਾਇਸੈਂਸ ਕੀਤਾ ਰੱਦ

10 ਜੁਲਾਈ 2025: ਫੂਡ ਵਿਭਾਗ (Food Department) ਨੇ ਮੁੰਬਈ ਦੇ ਆਕਾਸ਼ਵਾਣੀ ਐਮਐਲਏ ਗੈਸਟ ਹਾਊਸ ਦੀ ਕੰਟੀਨ ਦਾ ਲਾਇਸੈਂਸ ਖਰਾਬ ਖਾਣੇ ਕਾਰਨ ਰੱਦ ਕਰ ਦਿੱਤਾ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਦੇ ਅਧਿਕਾਰੀਆਂ ਨੇ ਕੰਟੀਨ ਤੋਂ ਪਨੀਰ, ਚਟਨੀ, ਤੇਲ ਅਤੇ ਦਾਲਾਂ ਦੇ ਨਮੂਨੇ ਲਏ ਹਨ।

ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਨੂੰ ਲੈਬ ਵਿੱਚ ਭੇਜਿਆ ਜਾਵੇਗਾ ਅਤੇ ਰਿਪੋਰਟ 14 ਦਿਨਾਂ ਵਿੱਚ ਆ ਜਾਵੇਗੀ। ਉਦੋਂ ਤੱਕ ਕੰਟੀਨ (canteen) ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸ਼ਿਵ ਸੈਨਾ ਵਿਧਾਇਕ ਸੰਜੇ ਗਾਇਕਵਾੜ ਦੀ ਸ਼ਿਕਾਇਤ ‘ਤੇ ਫੂਡ ਵਿਭਾਗ ਵੱਲੋਂ ਕੀਤੀ ਗਈ ਹੈ।

ਦਰਅਸਲ, 8 ਜੁਲਾਈ ਨੂੰ ਸੰਜੇ ਗਾਇਕਵਾੜ ਖਰਾਬ ਦਾਲਾਂ ਪਰੋਸੇ ਜਾਣ ਕਾਰਨ ਗੁੱਸੇ ਵਿੱਚ ਆ ਗਏ। ਗਾਇਕਵਾੜ ਕੰਟੀਨ ਵਿੱਚ ਆਏ ਅਤੇ ਸਟਾਫ ਦੀ ਕੁੱਟਮਾਰ ਕੀਤੀ। ਇਸਦੀ ਵੀਡੀਓ 9 ਜੁਲਾਈ ਨੂੰ ਸਾਹਮਣੇ ਆਈ ਸੀ। ਹਾਲਾਂਕਿ, ਮਾਮਲੇ ਸੰਬੰਧੀ ਵਿਧਾਇਕ ਨੇ ਕਿਹਾ – ਮੈਨੂੰ ਆਪਣੇ ਕੀਤੇ ‘ਤੇ ਪਛਤਾਵਾ ਨਹੀਂ ਹੈ।

Read More: ਪੰਜਾਬ ਸਟੇਟ ਫੂਡ ਕਮਿਸ਼ਨ ਨੇ ਸਰਕਾਰੀ ਸਕੂਲਾਂ ’ਚ ਚੱਲ ਰਹੀ ਮਿਡ ਡੇ ਮੀਲ ਸਕੀਮ ਦਾ ਲਿਆ ਜਾਇਜ਼ਾ

Scroll to Top