drone

CM ਮਨੋਹਰ ਲਾਲ ਦੇ ਡਿਜੀਟਲ ਵਿਜਨ ਦੇ ਚੱਲਦੇ ਹਰਿਆਣਾ ‘ਚ ਪਹਿਲਾਂ ਤੋਂ ਹੀ ਕੀਤਾ ਜਾ ਰਿਹਾ ਡਰੋਨ ਤਕਨੀਕ ਦੀ ਵਰਤੋ

ਚੰਡੀਗੜ੍ਹ, 30 ਨਵੰਬਰ 2023: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਵਿਕਸਿਤ ਭਾਰਤ ਜਨ ਸੰਕਲਪ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡਰੋਨ (drone) ਕੇਂਦਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡਰੋਨ ਕੇਂਦਰ ਦੇ ਨਾਲ ਉੜਾਏ ਗਏ ਡਰੋਨ ਦਾ ਨਾ ਸਿਰਫ ਅਵਲੋਕਨ ਕੀਤਾ, ਸਗੋ ਖੁਦ ਡਰੋਨ ਨੂੰ ਕੰਟਰੋਲ ਵੀ ਕੀਤਾ।

ਵਰਨਣਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਡਰੋਨ ਤਕਨੀਕ ਦਾ ਬਹੁਤ ਪਹਿਲਾਂ ਹੀ ਵਰਤੋ ਸ਼ੁਰੂ ਕਰ ਚੁੱਕੇ ਹਨ। ਪਿੰਡ ਨੂੰ ਲਾਲ ਡੋਰਾ ਮੁਕਤ ਬਨਾਉਣ ਵਿਚ ਡਰੋਨ ਦੀ ਵਰਤੋ ਕੀਤੀ ਗਈ ਸੀ। ਇੰਨ੍ਹਾਂ ਹੀ ਨਹੀਂ ਮੁੱਖ ਮੰਤਰੀ ਵੱਖ ਤੋਂ ਡਰੋਨ ਇਮੇਜਿੰਗ ਇੰਫਾਰਮੇਸ਼ਨ ਆਫ ਹਰਿਆਣਾ ਲਿਮੀਟੇਡ ਦਾ ਗਠਨ ਵੀ ਕਰ ਚੁੱਕੇ ਹਨ। ਹਾਲ ਹੀ ਵਿਚ ਹਾਈ ਪਾਵਰ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਵੀ ਮੁੱਖ ਮੰਤਰੀ ਨੇ 10 ਨਵੇਂ ਡਰੋਨ ਖਰੀਦਣ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ। ਇਹ ਕੰਪਨੀ ਡਰੋਨ ਉੜਾਉਣ ਦੀ ਸਿਖਲਾਈ ਵੀ ਦਵੇਗੀ। ਇਹ ਸਿਖਿਅਤ ਵਿਅਕਤੀ ਮਾਸਟਰ ਟ੍ਰੇਨਰ ਵਜੋ ਕੰਮ ਕਰਣਗੇ ਅਤੇ ਸੂਬੇ ਵਿਚ ਥਾਂ-ਥਾਂ ਡਰੋਨ ਕੰਟਰੋਲ ਕਰਨ ਦੀ ਟ੍ਰੇਨਿੰਗ ਦੇਣਗੇ।

ਫਰੀਦਾਬਾਦ ਜਿਲ੍ਹਾ ਦੇ ਫਤਿਹਪੁਰ ਬਲੌਚ ਪਿੰਡ ਵਿਚ ਵਿਕਸਿਤ ਭਾਂਰਤ ਸੰਕਲਪ ਯਾਤਰਾ ਦੇ ਰਾਜ ਪੱਧਰੀ ਸਮਾਰੋਹ ਵਿਚ ਮੁੱਖ ਮੰਤਰੀ ਨੇ ਕੈਬੀਨਿਟ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਦਾ ਲਾਇਵ ਭਾਸ਼ਨ ਸੁਣਿਆ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਵਿਚ ਡਰੋਨ ਦੀ ਵਰਤੋ ਇਕ ਅੱਤਆਧੁਨਿਕ ਤਕਨੀਕ ਹੋਵੇਗੀ। ਜਿਸ ਨਾਲ ਡਰੋਨ (drone) ਤੋਂ ਯੂਰਿਆ ਤੇ ਹੋਰ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾ ਸਕੇਗਾ। ਇਸ ਨਾਲ ਕਿਸਾਨਾਂ ਦੇ ਸਮੇਂ ਅਤੇ ਧਨ ਦੀ ਬਚੱਤ ਹੋਵੇਗੀ। ਇਹ ਤਕਨੀਕ ਕਿਸਾਨਾਂ ਦੇ ਲਈ ਵਰਦਾਨ ਸਾਬਤ ਹੋਵੇਗੀ।

ਮੁੱਖ ਮੰਤਰੀ ਨੇ ਪੂਰੇ ਸੂਬੇ ਦਾ ਡਿਜੀਟਲ ਮੈਪ ਤਿਆਰ ਕਰਵਾਉਣ ਦੇ ਲਈ ਸਰਵੇ ਆਫ ਇੰਡੀਆ ਦੇ ਨਾਲ ਸਮਝੌਤਾ ਮੈਮੋ ਕੀਤਾ ਹੈ। ਹਰਿਆਣਾ ਸਪੇਸ ਖੋਜ ਕੇਂਦਰ (ਹਰਸਕ) ਹਿਸਾਰ ਤੋਂ ਇਕ-ਇਕ ਇੰਚ ਭੂਮੀ ਦਾ ਸੈਟੇਲਾਇਟ ਨਾਲ ਫੋਟੋ ਤਿਆਰ ਕਰਵਾਇਆ ਜਾ ਰਿਹਾ ਹੈ। ਇਹ ਮੁੱਖ ਮੰਤਰੀ ਦੇ ਡਿਜੀਟਲ ਵਿਜਨ ਨੂੰ ਦਰਸ਼ਾਉਂਦਾ ਹੈ।

Scroll to Top