UGC NET Result

UGC NET Result: ਯੂਜੀਸੀ ਨੈੱਟ ਜੂਨ ਨਤੀਜਾ 2025 ਦੇਖਣ ਲਈ ਇਨ੍ਹਾਂ ਸਟੈਪਾ ਦੀ ਕਰੋ ਪਾਲਣਾ

ਦੇਸ਼, 22 ਜੁਲਾਈ 2025: UGC NET Result: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 21 ਜੁਲਾਈ, 2025 ਨੂੰ ਅਧਿਕਾਰਤ ਵੈੱਬਸਾਈਟ ‘ਤੇ ਯੂਜੀਸੀ ਨੈੱਟ ਜੂਨ ਨਤੀਜਾ 2025 ਘੋਸ਼ਿਤ ਕੀਤਾ ਹੈ। ਜਿਹੜੇ ਉਮੀਦਵਾਰ ਯੂਜੀਸੀ ਨੈੱਟ ਜੂਨ ਦੀ ਪ੍ਰੀਖਿਆ ਲਈ ਬੈਠੇ ਹਨ, ਉਹ ਅਧਿਕਾਰਤ ਵੈੱਬਸਾਈਟ ugcnet.nta.ac.in ‘ਤੇ ਆਪਣੇ ਨਤੀਜੇ ਦੇਖ ਸਕਦੇ ਹਨ। ਉਮੀਦਵਾਰਾਂ ਨੂੰ ਪੋਰਟਲ ‘ਤੇ ਲੌਗਇਨ ਕਰਨ ਲਈ ਆਪਣੇ ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ ਦੀ ਲੋੜ ਹੋਵੇਗੀ।

ਸਟੈਪ -2: ਫਿਰ ਯੂਜੀਸੀ ਨੈੱਟ ਜੂਨ 2025 ਨਤੀਜਾ” ਲਿੰਕ ‘ਤੇ ਕਲਿੱਕ ਕਰੋ।

ਸਟੈਪ- 3: ਹੁਣ ਆਪਣੇ ਲੌਗਇਨ ਡਿਟੇਲ ਦਰਜ ਕਰੋ।

ਸਟੈਪ-4: ਭਵਿੱਖ ਦੇ ਸੰਦਰਭ ਲਈ ਨਤੀਜਾ ਡਾਊਨਲੋਡ ਕਰੋ।

ਯੂਜੀਸੀ ਨੈੱਟ ਜੂਨ ਪ੍ਰੀਖਿਆ 25 ਜੂਨ, 2025 ਤੋਂ 29 ਜੂਨ, 2025 ਤੱਕ ਕਰਵਾਈ ਗਈ ਸੀ। ਅੰਤਿਮ ਉੱਤਰ ਕੁੰਜੀ 5 ਜੁਲਾਈ, 2025 ਨੂੰ ਵੈੱਬਸਾਈਟ ‘ਤੇ ਜਾਰੀ ਕੀਤੀ ਗਈ ਸੀ ਅਤੇ ਉਮੀਦਵਾਰਾਂ ਲਈ ਉੱਤਰ ਕੁੰਜੀ ਨੂੰ ਚੁਣੌਤੀ ਦੇਣ ਲਈ ਇਤਰਾਜ਼ ਵਿੰਡੋ 6 ਜੁਲਾਈ, 2025 ਨੂੰ ਐਕਟਿਵ ਕੀਤੀ ਗਈ ਸੀ। ਇਤਰਾਜ਼ ਦਾਇਰ ਕਰਨ ਦੀ ਆਖਰੀ ਤਾਰੀਖ਼ 8 ਜੁਲਾਈ, 2025 ਸੀ। ਹੋਰ ਸੰਬੰਧਿਤ ਘੋਸ਼ਣਾਵਾਂ ਅਤੇ ਅਪਡੇਟਸ ਲਈ, ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।

ਨਤੀਜੇ (UGC NET Result) ਜਾਰੀ ਹੋਣ ਤੋਂ ਬਾਅਦ, ਉਮੀਦਵਾਰਾਂ ਨੂੰ ਆਪਣੇ ਵਿਅਕਤੀਗਤ ਸਕੋਰਕਾਰਡਾਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ। ਸਕੋਰਕਾਰਡ ‘ਚ ਕੁੱਲ ਅੰਕ, ਪ੍ਰਤੀਸ਼ਤ ਅੰਕ ਅਤੇ ਕੀ ਉਹ JRF ਅਤੇ/ਜਾਂ ਸਹਾਇਕ ਪ੍ਰੋਫੈਸਰ ਲਈ ਯੋਗਤਾ ਪ੍ਰਾਪਤ ਕਰ ਚੁੱਕੇ ਹਨ |

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ-ਰਾਸ਼ਟਰੀ ਯੋਗਤਾ ਪ੍ਰੀਖਿਆ ਇੱਕ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ ਜੋ ਭਾਰਤੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਸਹਾਇਕ ਪ੍ਰੋਫੈਸਰ ਦੇ ਅਹੁਦੇ ਲਈ ਯੋਗਤਾ ਨਿਰਧਾਰਤ ਕਰਨ ਅਤੇ ਜੂਨੀਅਰ ਖੋਜ ਫੈਲੋਸ਼ਿਪ (JRF) ਪ੍ਰਦਾਨ ਕਰਨ ਲਈ ਕਰਵਾਈ ਜਾਂਦੀ ਹੈ। ਜੂਨ 2025 ਸੈਸ਼ਨ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ‘ਤੇ ਕਈ ਸ਼ਿਫਟਾਂ ‘ਚ ਕੰਪਿਊਟਰ-ਅਧਾਰਤ ਟੈਸਟ (CBT) ਮੋਡ ਵਿੱਚ ਕਰਵਾਇਆ ਜਾਂਦਾ ਹੈ।

Read More: UGC NET Result Released: UGC NET ਦਸੰਬਰ 2024 ਦਾ ਨਤੀਜਾ ਜਾਰੀ

Scroll to Top