June 30, 2024 10:54 am
California

ਕੈਲੀਫੋਰਨੀਆ ‘ਚ ਚੱਕਰਵਾਤੀ ਤੂਫਾਨ ਕਾਰਨ ਆਇਆ ਹੜ੍ਹ, ਭੂਚਾਲ ਦੇ ਝਟਕਿਆਂ ਕਾਰਨ ਸਹਿਮੇ ਲੋਕ

ਚੰਡੀਗੜ੍ਹ, 21 ਅਗਸਤ 2023: ਤੂਫਾਨ ਹਿਲੇਰੀ ਨੇ ਐਤਵਾਰ ਨੂੰ ਮੈਕਸੀਕੋ ਦੇ ਤੱਟ ਨੇੜੇ ਪਹੁੰਚ ਗਿਆ ਹੈ । ਜਲਦੀ ਹੀ ਇਸ ਚੱਕਰਵਾਤੀ ਤੂਫਾਨ ਦੇ ਬਾਜਾ ਕੈਲੀਫੋਰਨੀਆ (California) ਪ੍ਰਾਇਦੀਪ ਤੱਕ ਪਹੁੰਚਣ ਦੀ ਸੰਭਾਵਨਾ ਹੈ। ਚੱਕਰਵਾਤੀ ਤੂਫਾਨ ਹਿਲੇਰੀ ਨੂੰ ਸ਼੍ਰੇਣੀ 1 ਦਾ ਤੂਫਾਨ ਦੱਸਿਆ ਜਾ ਰਿਹਾ ਹੈ ਅਤੇ ਇਸ ਨਾਲ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕੈਲੀਫੋਰਨੀਆ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ ਹੈ ਅਤੇ ਪਹਾੜ ਡਿੱਗਣ ਦੀ ਵੀ ਖ਼ਬਰ ਹੈ।

ਚੱਕਰਵਾਤੀ ਤੂਫ਼ਾਨ ਹਿਲੇਰੀ ਨਾਲ ਹੁਣ ਤੱਕ ਇੱਕ ਮੌਤ ਦੀ ਸੂਚਨਾ ਮਿਲੀ ਹੈ। ਇਹ ਮੌਤ ਮੈਕਸੀਕੋ ਵਿੱਚ ਹੋਈ ਹੈ। ਕੈਲੀਫੋਰਨੀਆ (California) ਦੇ ਦੱਖਣ-ਪੂਰਬ ‘ਚ ਸਥਿਤ ਓਜਾਈ ਇਲਾਕੇ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.1 ਸੀ। ਭੂਚਾਲ ‘ਚ ਕਿਸੇ ਵੱਡੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਦੇ ਨਾਲ ਹੀ ਚੱਕਰਵਾਤੀ ਤੂਫਾਨ ਅਤੇ ਭਾਰੀ ਮੀਂਹ ਕਾਰਨ ਓਨਟਾਰੀਓ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ ਕਈ ਥਾਵਾਂ ‘ਤੇ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਲਾਸ ਏਂਜਲਸ ਅਤੇ ਹੋਰ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਦੱਖਣੀ ਕੈਲੀਫੋਰਨੀਆ ਵਿੱਚ 78 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ।