July 4, 2024 11:49 pm
Dushyant Chautala

ਜਾਂਚ ਤੋਂ ਬਾਅਦ ਹੜ੍ਹ ਪੀੜਤਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ: ਡਿਪਟੀ CM ਦੁਸ਼ਯੰਤ ਚੌਟਾਲਾ

ਚੰਡੀਗੜ੍ਹ, 15 ਦਸੰਬਰ 2023: ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਜੁਲਾਈ 2023 ਵਿਚ ਆਇਆ ਹੜ੍ਹ ਨਾਲ ਜੇਕਰ ਕਿਸੇ ਵਿਅਕਤੀ ਦੇ ਮਕਾਨ ਨੂੰ ਨੁਕਸਾਨ ਹੋਇਆ ਹੈ ਤਾਂ ਹੁਣ ਵੀ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਤ ਅਪੀਲ ਕੀਤੀ ਜਾ ਸਕਦੀ ਹੈ, ਜੇਕਰ ਜਾਂਚ ਤੋਂ ਬਾਅਦ ਨੁਕਸਾਨ ਦੀ ਰਿਪੋਰਟ ਸਹੀ ਪਾਈ ਗਈ ਤਾਂ ਭਰਪਾਈ ਕੀਤੀ ਜਾਵੇਗੀ। ਉਹ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਸਦਨ ਦੇ ਇਕ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।

ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਵਿਚ ਜੁਲਾਈ, 203 ਦੌਰਾਨ ਜੋ ਹੜ੍ਹ ਆਇਆ ਸੀ, ਉਸ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੇ ਈ-ਸ਼ਤੀਪੂਰਤੀ ਪੋਰਟਲ ‘ਤੇ ਬਿਨੈ ਮੰਗੇ ਸਨ। ਅਜਿਹੇ ਵਿਚ ਫਸਲਾਂ ਦੇ ਨੁਕਸਾਨ (ਕਪਾਅ ਦੀ ਫਸਲ ਨੁੰ ਛੱਡ ਕੇ) ਦੇ ਮੁਆਵਜੇ ਲਈ ਕੁੱਲ 1,34,310 ਬਿਨੈ ਪ੍ਰਾਪਤ ਹੋਏ ਸਨ। ਇਸੀ ਤਰ੍ਹਾ ਘਰਾਂ ਦੇ ਨੁਕਸਾਨ ਦੇ ਮੁਆਵਜੇ ਲਈ 6057 ਬਿਨੈ ਅਤੇ ਜਾਨਵਰਾਂ ਦੀ ਮੌਤ ਦੇ ਕਾਰਨ ਮੁਆਵਜੇ ਲਈ 383 ਬਿਨੈ ਪ੍ਰਾਪਤ ਹੋਏ ਹਨ।

ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਮੁਆਵਜੇ ਦੇ ਦਾਵਿਆਂ ਦੇ ਸਹੀ ਤਸਦੀਕ ਬਾਅਦ ਸੂਬਾ ਸਰਕਾਰ ਦੇ ਨਿਰਧਾਰਿਤ ਮਾਨਦੰਡਾਂ ਦੇ ਅਨੁਸਾਰ ਮੁਲਾਂਕਨ ਕੀਤਾ ਗਿਆ ਹੈ। ਸੂਬੇ ਵਿਚ ਫਸਲਾਂ ਦੇ ਨੁਕਸਾਨ ਦੇ ਲਈ 979325839 ਰੁਪਏ (ਮੁੜ ਬੀਜੇ ਗਏ ਖੇਤਰ ਲਈ 7000 ਰੁਪਏ ਪ੍ਰਤੀ ਏਕੜ ਸਮੇਤ) ਮੁਆਵਜੇ ਵਜੋ ਡੀਬੀਟੀ ਰਾਹੀਂ ਯੋਗ ਕਿਸਾਨਾਂ ਨੂੰ ਜਾਰੀ ਕੀਤੇ ਜਾ ਰਹੇ ਹਨ।

ਉਨ੍ਹਾਂ ਨੇ ਅੱਗੇ ਦਸਿਆ ਕਿ ਪਸ਼ੂ ਹਾਨੀ ਅਤੇ ਮਕਾਨ ਨੁਕਸਾਨ ਦੇ 4768 ਦਾਵਿਆਂ ਲਈ 57860500 ਰੁਪਏ ਮੰਜੂਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 574 ਦਾਵਿਆਂ ਦਾ ਮੁਆਵਜਾ ਤਕਨੀਕੀ ਗਲਤੀ ਦੇ ਕਾਰਨ ਡੀਬੀਟੀ ਰਾਹੀਂ ਲਾਭਕਾਰਾਂ ਦੇ ਖਾਤਿਆਂ ਵਿਚ ਭੇਜਿਆ ਨਹੀਂ ਜਾ ਸਕਿਆ। ਗਲਦੀ ਠੀਕ ਹੋਣ ਦੇ ਬਾਅਦ ਬਾਕੀ ਮੁਆਵਜਾ ਵੀ ਵੰਡ ਕਰ ਦਿੱਤਾ ਜਾਵੇਗਾ।

ਦੁਸ਼ਯੰਤ ਚੌਟਾਲਾ ਨੇ ਇਹ ਵੀ ਦੱਸਿਆ ਕਿ ਸਿਰਸਾ ਜਿਲ੍ਹੇ ਵਿਚ ਮੁਆਵਜਾ ਦੇ ਦਾਵਿਆਂ ਦੇ ਸਹੀ ਤਸਦੀਕ ਦੇ ਬਾਅਦ ਮਕਾਨ ਨੁਕਸਾਨ ਦੇ 14 ਬਿਨਿਆਂ ਦੇ ਵਿਰੁੱਦ ਮੁਆਵਜਾ ਵਜੋ 355000 ਰੁਪਏ ਮੰਜੂਰ ਕੀਤੇ ਗਏ। ਉਨ੍ਹਾਂ ਨੇ ਅੱਗੇ ਦਸਿਆ ਕਿ ਫਸਲ ਨੁਕਸਾਨ ਦੇ 1242 ਦਾਵੇ ਪ੍ਰਾਪਤ ਹੋਏ ਹਨ ਅਤੇ ਸਹੀ ਤਸਦੀਕ ਦੇ ਬਾਅਦ 32020574 ਰੁਪਏ ਦਾ ਮੁਆਵਜਾ ਵਜੋ ਮੁਲਾਂਕਨ ਕੀਤਾ ਗਿਆ ਹੈ ਜੋ ਕਿ ਜਾਰੀ ਕਰਨ ਲਈ ਵਿਚਾਰਧੀਨ ਹੈ।