ਚੰਡੀਗੜ੍ਹ ,16 ਅਗਸਤ 2021 : ਕੁਝ ਦਿਨਾਂ ਤੋਂ ਵੱਖ-ਵੱਖ ਥਾਵਾਂ ਤੇ ਭਾਰੀ ਮੀਂਹ ਪੈ ਰਿਹਾ ਹੈ |ਜਿਸ ਕਾਰਨ ਚੰਡੀਗੜ੍ਹ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੱਕ ਪੁੱਜ ਚੁੱਕਾ ਹੈ |ਜਿਸ ਨੂੰ ਵੇਖਦੇ ਹੋਏ ਇਸ ਮਹੀਨੇ ਵਿੱਚ ਪ੍ਰਸ਼ਾਸਨ ਦੇ ਵੱਲੋ ਸੁਖਨਾ ਝੀਲ ਦਾ ਫਲੱਡ ਗੇਟ ਦੂਜੀ ਵਾਰ ਖੋਲ੍ਹਣਾ ਪਿਆ ਕਿਹਾ ਜਾ ਰਿਹਾ ਹੈ ਕਿ ਸੁਖਨਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ 1162.70 ਫੁੱਟ ’ਤੇ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਹੀ ਸਾਵਧਾਨੀ ਲਈ ਇਕ ਫਲੱਡ ਗੇਟ ਖੋਲ੍ਹਣਾ ਪਿਆ। ਏਸੇ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸੁਖਨਾ ਦੇ ਨਾਲ ਵਾਲੇ ਖੇਤਰਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ |
ਜਨਵਰੀ 19, 2025 12:56 ਬਾਃ ਦੁਃ