ਚੰਡੀਗੜ੍ਹ, 14 ਜੁਲਾਈ 2024: ਹਰਿਆਣਾ ਦੇ ਅੰਬਾਲਾ ਹਵਾਈ ਅੱਡੇ (Ambala Airport) ਤੋਂ 15 ਅਗਸਤ ਤੋਂ ਉਡਾਣਾਂ ਸ਼ੁਰੂ ਹੋਣਗੀਆਂ | ਇਸ ਸੰਬੰਧੀ ਹਰਿਆਣਾ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਡਾ: ਕਮਲ ਗੁਪਤਾ ਨੇ ਜਾਣਕਾਰੀ ਦਿੱਤੀ ਹੈ | ਇਸ ਇਸ ਲਈ ਅਧਿਕਾਰੀ 15 ਅਗਸਤ ਤੋਂ ਪਹਿਲਾਂ ਪਹਿਲਾਂ ਏਅਰਪੋਰਟ ‘ਚ ਚਾਰਦੀਵਾਰੀ, ਪਾਰਕਿੰਗ ਏਰੀਆ, ਮੇਨ ਬਿਲਡਿੰਗ, ਪ੍ਰਵੇਸ਼ ਦੁਆਰ, ਕੰਟੀਨ, ਪਾਣੀ ਦੀ ਟੈਂਕੀ ਸਮੇਤ ਸਿਵਲ ਅਤੇ ਬਿਜਲੀ ਦੇ ਕੰਮ ਮੁਕੰਮਲ ਕਰਨ ਦੀ ਹਦਾਇਤ ਦਿੱਤੀ ਹੈ |
ਚੰਡੀਗੜ੍ਹ ਵਿਖੇ ਹੋਈ ਬੈਠਕ ਦੌਰਾਨ ਡਾ: ਕਮਲ ਗੁਪਤਾ ਨੇ ਦੱਸਿਆ ਕਿ ਅੰਬਾਲਾ ਹਵਾਈ ਅੱਡੇ (Ambala Airport) ‘ਤੇ ਜਹਾਜ਼ਾਂ ਦੇ ਟੇਕ-ਆਫ ਅਤੇ ਲੈਂਡਿੰਗ ਲਈ ਅੰਬਾਲਾ ਏਅਰਫੋਰਸ ਸਟੇਸ਼ਨ ਦੀ ਹਵਾਈ ਪੱਟੀ ਦੀ ਵਰਤੋਂ ਕੀਤੀ ਜਾਵੇਗੀ। ਇਸ ਹਵਾਈ ਅੱਡੇ ਨਾਲ ਹਰਿਆਣਾ ਨਾਲ ਲੱਗਦੇ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਯਾਤਰੀਆਂ ਨੂੰ ਵੀ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਇੱਥੋਂ ਵੱਖ-ਵੱਖ ਸ਼ਹਿਰਾਂ ਲਈ ਹਵਾਈ ਸੇਵਾ ਮਿਲੇਗੀ।