18 ਜੂਨ 2025: 12 ਜੂਨ ਨੂੰ ਅਹਿਮਦਾਬਾਦ (Ahmedabad) ਵਿੱਚ AI171 ਨਾਲ ਹੋਏ ਹਾਦਸੇ ਦਾ ਅਸਰ ਹੁਣ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ (amritsar airport) ‘ਤੇ ਵੀ ਦੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਇਸ ਹਾਦਸੇ ਵਿੱਚ 241 ਲੋਕ ਮਾਰੇ ਗਏ ਸਨ। ਜਿਸ ਕਾਰਨ ਕੁੱਲ ਚਾਰ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਅੰਮ੍ਰਿਤਸਰ, ਲੰਡਨ ਅਤੇ ਦਿੱਲੀ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਸ਼ਾਮਲ
AI169: 18 ਜੂਨ ਨੂੰ ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਲੰਡਨ ਲਈ ਅੰਤਰਰਾਸ਼ਟਰੀ ਉਡਾਣ
AI480: 19 ਜੂਨ ਨੂੰ ਸਵੇਰੇ 1:45 ਵਜੇ ਅੰਮ੍ਰਿਤਸਰ ਤੋਂ ਦਿੱਲੀ ਲਈ ਉਡਾਣ
AI170: 18 ਜੂਨ ਨੂੰ ਲੰਡਨ ਤੋਂ ਅੰਮ੍ਰਿਤਸਰ ਲਈ ਉਡਾਣ, ਜੋ ਅੱਜ ਰੱਦ ਕਰ ਦਿੱਤੀ ਗਈ
ਦਿੱਲੀ ਤੋਂ ਅੰਮ੍ਰਿਤਸਰ (delhi to amritsar) ਲਈ ਇੱਕ ਹੋਰ ਉਡਾਣ, ਜੋ ਅੱਜ ਰਾਤ 10:30 ਵਜੇ ਉਤਰਨੀ ਸੀ,ਉਸ ਨੂੰ ਵੀ ਰੱਦ ਕਰ ਦਿੱਤਾ ਗਿਆ
DGCA ਨੇ ਸਾਰੀਆਂ ਏਅਰਲਾਈਨਾਂ ਨੂੰ ਨਿਰਦੇਸ਼ ਦਿੱਤੇ ਹਨ
ਹਰ ਉਡਾਣ ਤੋਂ ਪਹਿਲਾਂ ਜਹਾਜ਼ ਦੀ ਤਕਨੀਕੀ ਜਾਂਚ ਯਕੀਨੀ ਬਣਾਓ
ਕ੍ਰੂ ਮੈਂਬਰਾਂ ਨੂੰ ਸੁਰੱਖਿਆ ਮਾਪਦੰਡਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ
ਕਿਸੇ ਵੀ ਉਡਾਣ ਵਿੱਚ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ
ਹਾਦਸਿਆਂ ਦੀ ਸਮੇਂ ਸਿਰ ਰਿਪੋਰਟਿੰਗ ਅਤੇ ਜਾਂਚ ਲਾਜ਼ਮੀ ਹੈ
Read More: Flights: ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਬੈਂਕਾਕ ਤੇ ਬੈਂਗਲੁਰੂ ਲਈ ਸਿੱਧੀਆਂ ਉਡਾਣਾਂ ਦਾ ਕੀਤਾ ਐਲਾਨ