ਹਰਿਆਣਾ, 21 ਅਕਤੂਬਰ 2025: ਨਵੀਂ ਮੁੰਬਈ ਤੋਂ ਵੱਡੀ ਖ਼ਬਰ ਆ ਰਹੀ ਹੈ। ਮੰਗਲਵਾਰ ਸਵੇਰੇ ਵਾਸ਼ੀ ਖੇਤਰ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਦੋ ਔਰਤਾਂ, ਇੱਕ ਪੁਰਸ਼ ਅਤੇ ਇੱਕ ਛੇ ਸਾਲ ਦੀ ਬੱਚੀ ਸ਼ਾਮਲ ਹੈ।
ਇਹ ਘਟਨਾ ਸੈਕਟਰ 14 ਦੇ ਐਮਜੀਐਮ ਕੰਪਲੈਕਸ ਦੇ ਰਹੇਜਾ ਰੈਜ਼ੀਡੈਂਸੀ ਵਿੱਚ ਵਾਪਰੀ। ਮੁੱਢਲੀ ਜਾਣਕਾਰੀ ਅਨੁਸਾਰ, ਅੱਗ 10ਵੀਂ ਮੰਜ਼ਿਲ ‘ਤੇ ਇੱਕ ਫਲੈਟ ਵਿੱਚ ਰਾਤ 12:30 ਵਜੇ ਦੇ ਕਰੀਬ ਲੱਗੀ ਅਤੇ ਤੇਜ਼ੀ ਨਾਲ 11ਵੀਂ ਅਤੇ 12ਵੀਂ ਮੰਜ਼ਿਲ ਤੱਕ ਫੈਲ ਗਈ।
ਜ਼ਖਮੀਆਂ ਨੂੰ ਵਾਸ਼ੀ ਦੇ ਦੋ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ 40 ਫਾਇਰ ਬ੍ਰਿਗੇਡ ਅਤੇ ਅੱਠ ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ ਪਹੁੰਚੀਆਂ, ਅਤੇ ਸਵੇਰੇ 4 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਤੇ ਜਾਂਚ ਜਾਰੀ ਹੈ।
Read More: ਮੋਹਾਲੀ ‘ਚ ਦੀਵਾਲੀ ਦੀ ਰਾਤ ਪਟਾਕਿਆਂ ਦੀ ਚੰਗਿਆੜੀ ਡਿੱਗਣ ਕਾਰਨ ਕਾਰ ‘ਚ ਲੱਗੀ ਅੱ.ਗ